ਮਹਾਂ-ਗੱਠਜੋੜ ਵਿੱਚ ਹਾਰੇ ਹੋਏ ਉਮੀਦਵਾਰ ਅੱਜ ਜਾਣਗੇ ਹਾਈਕੋਰਟ
ਪਟਨਾ, 23 ਨਵੰਬਰ (ਵਿਸ਼ਵ ਵਾਰਤਾ)-ਬਿਹਾਰ ਵਿਧਾਨ ਸਭਾ ਚੋਣਾਂ 2020 ਵਿੱਚ ਆਰ.ਜੇ.ਡੀ ਅਤੇ ਮਹਾਂ-ਗੱਠਜੋੜ ਵਿੱਚ ਹਾਰੇ ਹੋਏ ਕਈ ਉਮੀਦਵਾਰ ਸੋਮਵਾਰ ਤੋਂ ਕੋਰਟ ਦਾ ਰੁਖ ਕਰਨਾ ਸ਼ੁਰੂ ਕਰਨਗੇ। ਮਾਮੂਲੀ ਅੰਤਰ ਨਾਲ ਹਾਰਨ ਵਾਲੇ ਲਗਭਗ ਦੋ ਦਰਜਨ ਉਮੀਦਵਾਰਾਂ ਖਾਸ ਕਰਕੇ ਆਰ.ਜੇ.ਡੀ ਦੇ ਉਮੀਦਵਾਰਾਂ ਨੇ ਹੁਣ ਕੋਰਟ ਜਾਣ ਦਾ ਮਨ ਬਣਾ ਲਿਆ ਹੈ। ਹਿਲਸਾ ਵਿਧਾਨ ਸਭਾ ਸੀਟ ਤੋਂ 12 ਵੋਟਾਂ ਦੇ ਮਾਮੂਲੀ ਅੰਤਰ ਨਾਲ ਹਾਰਨ ਵਾਲੇ ਆਰ.ਜੇ.ਡੀ ਵਿਧਾਨ ਸਭਾ ਦੇ ਆਗੂ ਸ਼ਕਤੀ ਸਿੰਘ ਯਾਦਵ ਅੱਜ ਹੀ ਪਟਨਾ ਹਾਈਕੋਰਟ ਦਾ ਰੁਖ ਕਰਨਗੇ।