ਕੈਪਟਨ ਅਮਰਿੰਦਰ ਸਿੰਘ ਵੱਲੋ ਦਿੱਲੀ ਜਾ ਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕਾ ਲਈ ਲਲਕਾਰਨਾ ਇੱਕ ਦਲੇਰਾਨਾ ਕਦਮ : ਅਮਰਜੀਤ ਆਸੀ
ਹੁਸ਼ਿਆਰਪੁਰ 15 ਨਵੰਬਰ (ਵਿਸ਼ਵ ਵਾਰਤਾ)- ਬੀਤੇ ਦਿਨੀਂ ਪੰਜਾਬ ਦੇ ਬੱਬਰ ਸ਼ੇਰ ਕੈਪਟਨ ਅਮਰਿੰਦਰ ਸਿੰਘ ਵੱਲੋ ਦਿੱਲੀ ਵਿੱਚ ਜਾ ਕੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹੱਕਾ ਲਈ ਲਲਕਾਰਨਾ ਇੱਕ ਦਲੇਰਾਨਾ ਕਦਮ ਹੈ ਜਿਸ ਲਈ ਕੈਪਟਨ ਅਮਰਿੰਦਰ ਸਿੰਘ ਸਣੇ ਧਰਨੇ ਵਿੱਚ ਸ਼ਾਮਿਲ ਹੋਏ ਵੱਖੋ ਵੱਖ ਪਾਰਟੀਆਂ ਦੇ ਸਮੂਹ ਵਿਧਾਇਕ ਵਧਾਈ ਦੇ ਪਾਤਰ ਹਨ ਇਹ ਵਿਚਾਰ ਰਾਮਗੜ੍ਹੀਆ ਸਿੱਖ ਆਰਗਨਾਈਨੇਸ਼ਨ ਤੇ ਉੱਘੇ ਕਾਗਰਸੀ ਆਗੂ ਅਮਰਜੀਤ ਸਿੰਘ ਆਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਹੱਕਾ ਦੀ ਇਹ ਲੜਾਈ ਬਿਨਾਂ ਕੋਈ ਨਫਾ ਨੁਕਸਾਨ ਸੋਚਦਿਆ ਹਰ ਪੱਧਰ ਤੇ ਲੜ ਰਹੇ ਹਨ ਦੂਜੇ ਪਾਸੇ ਅਪਣੇ ਆਪ ਨੂੰ ਕਿਸਾਨ ਹਿਤੈਸ਼ੀ ਅਖਵਾਉਂਦੇ ਅਕਾਲੀ ਅਤੇ ਆਪ ਪੰਜਾਬ ਦੀ ਕੇਂਦਰ ਸਰਕਾਰ ਨਾਲ ਚੱਲ ਰਹੀ ਇਸ ਆਰ ਪਾਰ ਦੀ ਲੜਾਈ ਵਿੱਚ ਪਿੱਠ ਦਿਖਾ ਕੇ ਭੱਜ ਗਏ ਹਨ । ਉਹਨਾ ਬਾਦਲਕਿਆਂ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅੱਜ ਵੀ ਇਹ ਕਿਸਾਨਾਂ ਦਾ ਸਾਥ ਨਾ ਦੇ ਕੇ ਭਾਜਪਾ ਨਾਲ ਮਿੱਤਰਤਾ ਨਿਭਾ ਰਹੇ ਹਨ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਜੋ ਜਾਣਬੁੱਝ ਕੇ ਟਕਰਾਅ ਦੇ ਹਾਲਾਤ ਪੈਦਾ ਕਰ ਰਹੇ ਹਨ । ਉਹਨਾ ਕਿਹਾ ਕਿ ਰਾਸ਼ਟਰਪਤੀ ਵੱਲੋ ਕੈਪਟਨ ਅਮਰਿੰਦਰ ਸਿੰਘ ਸਣੇ ਸੂਬੇ ਦੇ ਸਮੂਹ ਵਿਧਾਇਕਾਂ ਨੂੰ ਸਮਾਂ ਨਾ ਦੇਣਾ ਮੰਦਭਾਗਾ ਹੈ ਉਨ੍ਹਾਂ ਕਿਹਾ ਕਿ ਮਾਨਯੋਗ ਰਾਸ਼ਟਰਪਤੀ ਮੋਦੀ ਦੇ ਹੱਥਾ ਦੀ ਕੱਠਪੁਤਲੀ ਬਣ ਕੇ ਰਾਸ਼ਟਰਪਤੀ ਦੇ ਅਹੁਦੇ ਦੀ ਮਰਿਆਦਾ ਨੂੰ ਵੱਡੀ ਢਾਹ ਲਗਾ ਰਹੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹਰ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਹੈ ਪੰਜਾਬ ਨਾਲ ਕੇਂਦਰ ਸਰਕਾਰ ਅਤੇ ਖਾਸ ਕਰਕੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਵੱਲੋ ਮਤਰੇਈ ਮਾਂ ਵਾਲਾ ਸਲੂਕ ਕਰਨਾ ਅਤਿ ਨਿੰਦਣ ਯੋਗ ਹੈ । ਉਹਨਾ ਕਿਹਾ ਕਿ ਅਜਿਹਾ ਵਿਤਕਰਾ ਕਰਕੇ ਕੇਂਦਰ ਦੀ ਸੱਤਾ ਤੇ ਕਾਬਜ਼ ਭਾਜਪਾ ਵੱਲੋਂ ਪੰਜਾਬੀਆ ਦੀਆਂ ਕੁਰਬਾਨੀਆਂ ਨੂੰ ਨਜਰ ਅੰਦਾਜ ਕਰਨਾ ਹੈ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਦਲੇਰ ਕੈੋਪਟਨ ਹਨ ਜੋ ਕਿਸਾਨਾਂ ਨੂੰ ਇਨਸਾਫ ਦਿਵਾ ਕੇ ਹੀ ਦਮ ਲੈਣਗੇ ।