
ਪਟਿਆਲਾ 19 ਦਸੰਬਰ (ਵਿਸ਼ਵ ਵਾਰਤਾ ) 2 ਦਿਨ ਪਹਿਲਾਂ ਪਟਿਆਲਾ ਨਗਰ ਨਿਗਮ ਦੇ ਵਾਰਡ ਨੰਬਰ-37 ਦੇ ਇਕ ਬੂਥ ਦੀ ਚੋਣਾਂ ਰੱਦ ਹੋਣ ਤੋਂ ਬਾਅਦ ਮੰਗਲਵਾਰ ਨੂੰ ਮੁੜ ਤੋਂ ਸਵੇਰੇ 8 ਵਜੇ ਚੋਣਾਂ ਸ਼ੁਰੂ ਹੋ ਗਈ ਹਨ । ਬੂਥ ਦੀ ਵੋਟਿੰਗ ਮਸ਼ੀਨ ਤੋੜਨ ਤੋਂ ਬਾਅਦ ਇਸ ਬੂਥ ਦੀਆਂ ਚੋਣਾਂ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਵਲੋਂ ਰੱਦ ਕਰ ਦਿੱਤੀ ਗਈ ਸੀ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਪੁਲਸ ਨੇ ਮੋਹਿਤ ਕੁਮਾਰ ਨਾਂ ਦੇ ਵਿਅਕਤੀ ਦੇ ਖਿਲਾਫ ਮਸ਼ੀਨ ਤੋੜਨ ਦਾ ਕੇਸ ਵੀ ਦਰਜ ਕੀਤਾ ਸੀ। ਅੱਜ ਪੁਲਿਸ ਵਲੋਂ ਸੁੱਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਪਟਿਆਲਾ : 2 ਵਜੇ ਤੱਕ ਵਾਰਡ ਨੰ. 37’ਚ 46 ਪ੍ਰਤੀਸ਼ਤ ਵੋਟਿੰਗ ਹੋ ਗਈ ਹੈ .ਵੋਟਿੰਗ ਜਾਣਕਾਰੀ ਅਨੁਸਾਰ ਮਹੌਲ ਸ਼ਾਤੀਪੂਰਨ ਹੈ