ਮਾਨਸਾ 28 ਅਕਤੂਬਰ( ਵਿਸ਼ਵ ਵਾਰਤਾ)-ਮਾਨਸਾ- ਬਠਿੰਡਾ ਰੋਡ ਉਪਰ ਪਿੰਡ ਕੋਟਸ਼ਮੀਰ ਵਿਖੇ ਵਾਪਰੇ ਦਰਦਨਾਕ ਹਾਦਸੇ ਵਿਚ 5 ਜਣਿਆਂ ਦੇ ਮਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਵੇਰਵਿਆਂ ਮੁਤਾਬਕ ਕਾਰ ਤੇ ਟਰਾਲੇ ਦੀ ਟੱਕਰ ਦੀ ਐਨੀ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਅਤੇ 5 ਜਾਣਿਆ ਦੀ ਮੌਕੇ ਉਪਰ ਹੀ ਮੌਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਵਿਚ ਇੱਕ ਔਰਤ, ਇੱਕ ਬੱਚਾ ਅਤੇ ਤਿੰਨ ਵਿਅਕਤੀ ਸ਼ਾਮਲ ਹਨ ਜਿੰਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਵਲੋਂ ਮੌਕੇ ‘ਤੇ ਪੁਹੰਚਕੇ ਵਿਭਾਗੀ ਕਾਰਵਾਈ ਆਰੰਭ ਕਰ ਦਿੱਤੀ ਹੈ।ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਰਨ ਵਾਲਿਆਂ ਦੀ ਪਛਾਣ ਹਰਜਿੰਦਰ ਸਿੰਘ ਪਿੰਡ ਮਾਖੇਵਾਲਾ, ਜ਼ਿਲ੍ਹਾ ਮਾਨਸਾ ਵੱਜੋਂ ਹੋਈ ਹੈ, ਜਦੋਂ ਕਿ ਉਸ ਦੀ ਧਰਮਪਤਨੀ ਮਨਜੀਤ ਕੌਰ, ਉਸ ਦਾ ਪੁੱਤਰ ਨਵਤੇਜ ਸਿੰਘ, ਉਸ ਦੀ ਧੀ ਸ਼ਰਨਦੀਪ ਕੌਰ ਅਤੇ ਇੱਕ ਰਿਸ਼ਤੇਦਾਰ ਸੁਰਜੀਤ ਸਿੰਘ ਪਿੰਡ ਧਨ ਸਿੰਘ ਖਾਨਾ(ਬਠਿੰਡਾ) ਵੱਜੋਂ ਹੋਈ ਹੈ,ਜੋ ਕਿ ਬਾਲਿਆਂਵਾਲੀ ਪੁਲੀਸ ਸਟੇਸ਼ਨ ਵਿਖੇ ਹੈਡ ਕਾਂਸਟੇਬਲ ਹੈ।
ਮੈਰਾਥਨ ਦੌੜ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਨੇ ਮਾਣਿਆਂ ਸ਼ਾਇਰ ਫਿਲਮ ਦਾ ਆਨੰਦ
ਮੈਰਾਥਨ ਦੌੜ ਦੀਆਂ ਜੇਤੂ ਮਹਿਲਾ ਵੋਟਰਾਂ ਅਤੇ ਦਿਵਿਆਂਗ ਜਨ ਵੋਟਰਾਂ ਨੇ ਮਾਣਿਆਂ ਸ਼ਾਇਰ ਫਿਲਮ ਦਾ ਆਨੰਦ ਪੀ.ਵੀ.ਆਰ. ਵਿੱਚ ਮਹਿਲਾਵਾਂ ਨੇ...