ਹੁਸਿ਼ਆਰਪੁਰ, 26 ਅਕਤੂਬਰ (ਵਿਸ਼ਵ ਵਾਰਤਾ) – ਬਾਲੀ ਹਸਪਤਾਲ, ਮਾਡਲ ਟਾਊਨ ਵਿਖੇ ਰੋਟਰੀ ਆਈ ਬੈਂਕ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ (ਰਜਿ.) ਦਫਤਰ ਵਿੱਚ ਸਰਕਾਰ ਵਲੋਂ ਮਾਨਤਾ ਪ੍ਰਾਪਤ ਅੱਖਾਂ ਦੇ ਕੋਰਨੀਆ ਕਲੈਕਸ਼ਨ ਸੈਂਟਰ ਦਾ ਉਦਘਾਟਨ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੀਤਾ । ਰੋਟਰੀ ਆਈ ਬੈਂਕ ਦੇ ਪ੍ਰਧਾਨ ਜੰਗ ਬਹਾਦਰ ਬਹਿਲ, ਪੈਟ੍ਰਨ ਡਾ: ਐਮ.ਜਮੀਲ ਬਾਲੀ ਅਤੇ ਸਕੱਤਰ ਕੁਲਦੀਪ ਰਾਏ ਨੇ ਦਫਤਰ ਪਹੁੰਚਣ ਤੇ ਕੈਬਿਨੇਟ ਮੰਤਰੀ ਅਰੋੜਾ ਦਾ ਸਵਾਗਤ ਕੀਤਾ। ਇਸ ਮੌਕੇ ਤੇ ਪ੍ਰਧਾਨ ਜੇ.ਬੀ.ਬਹਿਲ ਨੇ ਦੱਸਿਆ ਕਿ ਸੁਸਾਇਟੀ ਵਲੋਂ ਹੁਣ ਤੱਕ 3300 ਵਿਕਅਤੀਆਂ ਨੂੰ ਅੱਖਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ 5000 ਕੋਰਨੀਆ ਦੀ ਕਲੈਕਸ਼ਨ ਕੀਤੀ ਜਾ ਚੁੱਕੀ ਹੈ। ਮੁੱਖ ਮਹਿਮਾਨ ਸੁੰਦਰ ਸ਼ਾਮ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਸੁਸਾਇਟੀ ਵਲੋਂ ਕੀਤੇ ਜਾ ਰਹੇ ਨੇਤਰਦਾਨ ਦੇ ਇਸ ਨੇਕ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਨੇਕ ਕੰਮ ਵਿੱਚ ਆਪਣੇ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਸੁਸਾਇਟੀ ਦੇ ਪੈਟ੍ਰਨ ਡਾ: ਐਮ.ਜਮੀਲ ਬਾਲੀ ਨੇ ਕੈਬੀਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਹੁਸਿ਼ਆਰਪੁਰ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।ਉਦਘਾਟਨ ਸਮਾਰੋਹ ਦੇ ਮੌਕੇ ਤੇ ਇੰਪਰੂਪਮੈਂਟ ਟ੍ਰਸਟ ਦੇ ਚੇਅਰਮੈਨ ਰਾਕੇਸ਼ ਮਰਵਾਹਾ, ਜਿ਼ਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਤਰਨਜੀਤ ਕੌਰ ਸੇਠੀ, ਇੰਤਜਾਮੀਆ ਜਾਮਾ ਮਸਜਿਦ ਦੇ ਪ੍ਰਧਾਨ ਖੁਰਸ਼ੀਦ ਅਹਿਮਦ, ਹਿੰਦੂ ਗਊ ਰਕਸ਼ਕ ਸਮੀਤਿ ਦੇ ਪ੍ਰਧਾਨ ਵਿਨੋਦ ਕਪੂਰ, ਮੁਹੰਮਦ ਰਫੀ ਮੈਮੋਰੀਅਲ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਗੁਲਜ਼ਾਰ ਸਿੰਘ ਕਾਲਕਟ, ਕਸਿ਼ਸ਼ ਹੁਸਿ਼ਆਰਪੁਰੀ, ਪ੍ਰੋ: ਡੀ.ਕੇ. ਸ਼ਰਮਾ, ਰੋਟਰੀ ਕਲੱਬ ਦੇ ਸੰਜੀਵ ਅਰੋੜਾ, ਕੰਵਰ ਜਸਬੀਰ ਸਿੰਘ, ਵਿਜੈ ਅਰੋੜਾ, ਰਜਿੰਦਰ ਮੋਦਗਿਲ, ਦਵਿੰਦਰ ਪਾਲ ਅਰੋੜਾ, ਅਵਿਨਾਸ਼ ਸੂਦ, ਗੋਪਾਲ ਅਰੋਡਾ, ਮਯੰਕ ਅਤੇ ਦੀਪਕ ਨਰੂਲਾ ਵੀ ਮੌਜੂਦ ਸਨ।
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਪੁੱਜੇਗੀ
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ ਬਾਰੇ ਵਿਚਾਰ ਕਰਨ ਲਈ ਤਾਲਮੇਲ ਕਮੇਟੀ 18 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ...























