*ਕਿਸਾਨ ਸੰਘਰਸ਼ ਸਮਰਥਨ ਸ਼ਹਿਰੀ* *ਕਮੇਟੀ ਬਠਿੰਡਾ* ਨੇ*ਸ਼ਹਿਰੀ ਅਤੇ ਜਨਤਕ ਜਥੇਬੰਦੀਆਂ ਨੇ ਫੂਕਿਆ ਮੋਦੀ ਅਤੇ ਕਾਰਪੋਰੇਟਾਂ ਦਾ ਦਿਓਕੱਦ ਪੁਤਲਾ*
*ਖੇਤੀ ਕਾਨੂੰਨਾਂ,ਬਿਜਲੀ ਸੋਧ ਕਾਨੂੰਨ 2020 ਸਮੇਤ ਹੋਰ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਕੇਂਦਰ ਸਰਕਾਰ:-ਕਮੇਟੀ ਆਗੂ*
ਬਠਿੰਡਾ, 25 ਅਕਤੂਬਰ (ਕੁਲਬੀਰ ਬੀਰਾ )- ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਕਾਨੂੰਨ 2020 ਦੇ ਖਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਦੇ ਸਮਰਥਨ ਵਿੱਚ “ਕਿਸਾਨ ਸੰਘਰਸ ਸਮਰਥਨ ਕਮੇਟੀ” ਦੇ ਬੈਨਰ ਹੇਠ ਅੱਜ ਸ਼ਹਿਰ ਦੀਆਂ ਸ਼ਹਿਰੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਨੇਕੀ ਤੇ ਬਦੀ ਦੇ ਪ੍ਰਤੀਕ ਤਿਉਹਾਰ ਦੁਸਹਿਰੇ ਮੌਕੇ ਨਰਿੰਦਰ ਮੋਦੀ,ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀਆਂ ਦਾ ਦਿਓਕੱਦ ਪੁਤਲਾ ਫੂਕਿਆ ਗਿਆ ਇਸ ਸਮੇਂ ਵੱਡੀ ਗਿਣਤੀ ਵਿੱਚ ਕਾਫ਼ਲੇ ਬੰਨਕੇ ਸ਼ਾਮਿਲ ਹੋਏ ਇਲਾਕੇ ਦੇ ਕਿਰਤੀ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮਾ.ਰੇਸ਼ਮ ਸਿੰਘ ਖੇਮੂਆਣਾ ਜਿਲਾ ਪ੍ਰਧਾਨ ਡੀ.ਟੀ.ਐੱਫ. ਸਮੇਤ ਹੋਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਬਣਾਏ ਤਿੰਨੇ ਖੇਤੀ ਕਾਨੂੰਨਾਂ ਅਤੇ ਨਵੇਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2020 ਨਾਲ ਸਮੁੱਚੇ ਦੇਸ ਕਿਸਾਨਾਂ ਤੋਂ ਇਲਾਵਾ ਸਮੂਹ ਕਿਰਤੀ ਲੋਕਾਂ ‘ਤੇ ਮਾਰੂ ਅਸਰ ਪੈਣਗੇ,ਉਹਨਾਂ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਨਾਲ ਗ਼ਰੀਬੀ,ਬੇਰੁਜ਼ਗਾਰੀ,ਮਹਿੰਗਾਈ ਤੇ ਕਾਲਾਬਾਜ਼ਾਰੀ ਸਿਖਰਾਂ ਛੋਹੇਗੀ,ਪਹਿਲਾਂ ਤੋਂ ਹੀ ਮੋਦੀ ਸਰਕਾਰ ਦੇ ਗਲਤ ਫੈਸਲਿਆਂ ਦੇ ਪੈਦਾ ਕੀਤੇ ਮੰਦਵਾੜੇ ਦੇ ਝੰਬੇ ਵਪਾਰ ਤੇ ਕਾਰੋਬਾਰ ਦਾ ਧੂੰਆਂ ਨਿਕਲ ਜਾਵੇਗਾ,ਇਸ ਸਮੇਂ ਹਾਜ਼ਿਰ ਸਮੂਹ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਨੋਟਬੰਦੀ,ਜੀ.ਐੱਸ.ਟੀ. ਜਿਹੇ ਲੋਕਮਾਰੂ ਫੈਸਲਿਆਂ ਕਰਕੇ ਪਹਿਲਾਂ ਹੀ ਛੋਟੇ ਕਾਰੋਬਾਰੀਆਂ,ਵਪਾਰੀਆਂ ਅਤੇ ਸਮੂਹ ਕਿਰਤੀ ਵਰਗ ਨੂੰ ਤਬਾਹੀ ਕੰਢੇ ਲਿਆ ਖੜ੍ਹਾ ਕੀਤਾ ਹੈ ਅਤੇ ਬਿਨਾਂ ਲੋੜੀਂਦੇ ਪ੍ਰਬੰਧਾਂ ਅਤੇ ਸੂਚਨਾ ਦੇ ਕੀਤੇ ਸਖ਼ਤ ਲੌਕਡਾਉਨ ਨੇ ਰਹਿੰਦੀ ਕਸਰ ਵੀ ਕੱਢ ਦਿੱਤੀ ਹੈ ਅਜਿਹੇ ਦੌਰ ਵਿੱਚ ਵੀ ਮੋਦੀ ਸਰਕਾਰ ਨੇ ਕਾਰਪੋਰੇਟਾਂ ਅਤੇ ਸਾਮਰਾਜੀਆਂ ਦੇ ਢਿੱਡ ਹੀ ਭਰੇ ਹਨ ਛੋਟੇ ਕਾਰੋਬਾਰੀਆਂ ਅਤੇ ਕਿਰਤੀ ਵਰਗ ਦੀ ਕੋਈ ਸਾਰ ਨਹੀਂ ਲਈ ਗਈ ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਜਾਰੀ ਪੈਕਜ ਨੁੂੰ ਧਨਾਢਾਂ ਦੇ ਉੱਛਲਦੇ ਖਜਾਨੇ ਹੋਰ ਭਰੇ ਹਨ ਅਤੇ ਆਮ ਲੋਕਾਈ ਨੂੰ ਅੱਖੋਂ ਪਰੋਖੇ ਕੀਤਾ ਹੈ ਆਗੂਆਂ ਕਿਹਾ ਕਿ ਕਰੋਨਾ ਲਾਕਡਾਊਨ ਸਮੇਂ ਦੌਰਾਨ ਬਿਜਲੀ ਦੇ ਬਿੱਲ,ਸਰਕਾਰੀ ਦੁਕਾਨਾਂ ਦੇ ਕਿਰਾਏ ਮਾਫ ਕਰਕੇ ਅਤੇ ਹੋਰ ਟੈਕਸਾਂ ਵਿੱਚ ਰਿਆਇਤ ਦੇਣੀ ਚਾਹੀਦੀ ਹੈ ਆਗੂਆਂ ਨੇ ਕਿਹਾ ਕਿ ਇਹਨਾਂ ਕਾਲੇ ਕਾਨੂੰਨਾਂ ਨਾਲ ਇਕੱਲੇ ਕਿਸਾਨਾਂ ਤੇ ਹੀ ਨਹੀਂ ਸਗੋਂ ਸਮੂਹ ਕਿਰਤੀ ਵਰਗ ਅਤੇ ਛੋਟੇ ਕਾਰੋਬਾਰੀਆਂ ਤੇ ਵੀ ਮਾਰੂ ਅਸਰ ਪੈਣਗੇ,ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਤਿੰਨੇ ਖੇਤੀ ਕਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਦੇ ਸਮੂਹ ਲੋਕਾਈ ਉੱਪਰ ਪੈਣ ਵਾਲੇ ਮਾਰੂ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਸਮੂਹ ਸ਼ਹਿਰੀਆਂ ਅਤੇ ਕਿਰਤੀ ਲੋਕਾਂ ਨੂੰ ਖੇਤੀ ਕਾਨੂੰਨਾਂ ਵਿਰੁੱਧ ਡਟਣ ਦਾ ਹੋਕਾ ਦਿੱਤਾ।ਅ ਅੱਜ ਦੇ ਇਸ ਪ੍ਰੋਗਰਾਮ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋੰ ਜਿਲ੍ਹਾ ਆਗੂ ਜਗਸਿਰ ਸਿੰਘ ਝੁੰਬਾ, ਬਲਾਕ ਪ੍ਰਧਾਨ ਬਠਿੰਡਾ ਅਮਰੀਕ ਸਿਵੀਆਂ ,ਗੁਰਪਾਲ ਦਿਉਣ,ਪੰਜਾਬੀ ਦੇ ਮਸ਼ਹੂਰ ਪੰਜਾਬੀ ਗਾਇਕ ਗੁਰਵਿੰਦਰ ਬਰਾੜ, ਕਰਿਆਨਾ ਐਸੋਸੀਏਸ਼ਨ ਤੋਂ ਓਮ ਪ੍ਰਕਾਸ਼,ਆਈ.ਜੀ.ਸੀ.ਤੋਂ ਰਾਮ ਪ੍ਰਕਾਸ਼ ਜਿੰਦਲ,ਬੀ. ਪੀ.ਓ.ਐਸੋਸ਼ੀਏਸ਼ਨ ਤੋੰ ਹਰਮੰਦਰ ਬਰਾੜ , ਪੈਨਸ਼ਨਰਜ਼ ਐਸੋਸ਼ੀਏਸ਼ਨ ਤੋੰ ਨੱਥਾ ਸਿੰਘ, ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਤੋੰ ਜਗਦੀਸ਼ ਕੁਮਾਰ,ਮਗਨਰੇਗਾ ਕਰਮਚਾਰੀ ਯੂਨੀਅਨ ਤੋੰ ਵਰਿੰਦਰ ਸਿੰਘ ਬੀਬੀਵਾਲ਼ਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋੰ ਮਾਸਟਰ ਸੇਵਕ ਸਿੰਘ, ਦੁਕਾਨਦਾਰ ਐਸੋਸੀਏਸ਼ਨ ਤੋਂ ਵਿਜੇ ਭੱਟ,ਦੋਧੀ ਯੂਨੀ:ਤੋਂ ਮਨਜੀਤ ਸਿੰਘ, ਐੱਸ.ਐੱਸ.ਏ.ਨਾਨ ਟੀਚਿੰਗ ਤੋਂ ਦੀਪਕ ਬਾਂਸਲ ਅਤੇ ਬੂਟਾ ਸਿੰਘ,ਜਮਹੂਰੀ ਅਧਿਕਾਰ ਸਭਾ ਤੋਂ ਪਿਰਤਪਾਲ ਸਿੰਘ,ਪੰਜਾਬੀ ਸਾਹਿਤ ਸਭਾ ਤੋੰ ਭੁਪਿੰਦਰ ਸਿੰਘ ,ਵਪਾਰ ਮੰਡਲ ਤੋਂ ਰਾਜਿੰਦਰ ਰਾਜੂ, ਟੀ.ਐੱਸ.ਯੂ.ਤੋਂ ਰਾਮ ਕੁਮਾਰ,ਕੈਸ਼ ਕਾਊਂਟਰ ਐਸੋਸੀਏਸ਼ਨ ਤੋਂ ਲਲਿਤ ਕੁਮਾਰ ਪੁਰੀ,ਠੇਕਾ ਮੁਲਾਜ਼ਮ ਸੰਘਰਸ ਮੋਰਚਾ (ਪੰਜਾਬ) ਤੋਂ ਸੂਬਾਈ ਆਗੂ ਜਗਸੀਰ ਸਿੰਘ ਭੰਗੂ ਅਤੇ ਗੁਰਵਿੰਦਰ ਸਿੰਘ ਪੰਨੂੰ,ਨੌਜਵਾਨ ਭਾਰਤ ਸਭਾ ਤੋਂ ਬਲਕਰਨ ਸਿੰਘ,ਮਗਨਰੇਗਾ ਯੂਨੀ: ਤੋਂ ਸੁਖਵਿੰਦਰ ਸਿੰਘ,ਈ.ਟੀ.ਟੀ. ਟੀਚਰ ਯੂਨੀ:ਤੋਂ ਜਗਸੀਰ ਸਿੰਘ ਸਹੋਤਾ, ਤਰਕਸ਼ੀਲ ਸੁਸਾਇਟੀ ਤੋਂ ਰਾਮ ਸਿੰਘ ਨਿਰਵਾਣ ਅਤੇ ਜੋਗਿੰਦਰ ਸਿੰਘ,ਐੱਸ.ਐੱਸ. ਏ.ਰਮਸਾ ਅਧਿਆਪਕ ਯੂਨੀ:ਤੋਂ ਹਰਜੀਤ ਜੀਦਾ,ਸੁਨਿਆਰਾ ਐਸੋਸੀਏਸ਼ਨ ਤੋਂ ਕਰਤਾਰ ਸਿੰਘ ਜੌੜਾ,ਆਈ.ਜੀ.ਸੀ.ਤੋਂ ਰਾਮ ਪ੍ਰਕਾਸ਼ ਜਿੰਦਲ ਵਰਕਰ ਏਕਤਾ NFL ਯੂਨੀਅਨ ਬਠਿੰਡਾ ਤੋੰ ਬਲਕੌਰ ਸਿੰਘ , ਮੁਸਲਿਮ ਚੜ੍ਹਦਾ ਫਰੰਟ ਪੰਜਾਬ ਤੋੰ ਪੰਮਾ ਆਸਿਫ ਸਮੇਤ ਰਾਜੀਵ ਕੁਮਾਰ ਗਰਗ,ਬਲਜਿੰਦਰ ਸਿੰਘ,ਜੁਗਲ ਕਿਸ਼ੋਰ ਅਰੋੜਾ, ਆਦਿ ਆਗੂਆਂ ਨੇ ਸੰਬੋਧਨ ਕੀਤਾ ਅਤੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਘੋਲ਼ ਦੀ ਹਮਾਇਤ ਕੀਤੀ।