ਪੁਲਿਸ ਦੀ ਧੱਕੇਸ਼ਾਹੀ ਹਾਕਿਮ ਦੀ ਸਹਿ ਤੋਂ ਬਿਨਾਂ ਨਹੀਂ ਹੋ ਸਕਦੀ-ਦਵਿੰਦਰ ਦਮਨ
ਇਪਟਾ ਨੂੰ ਕਲਾਕਾਰ, ਖ਼ਾਸ ਤੌਰ ‘ਤੇ ਰੰਗਕਰਮੀਆˆ ਦੇ ਹਿੱਤਾˆ ਲਈ ਨਿੱਤਰ ਕੇ ਆਉਣਾ ਚਾਹੀਦਾ ਹੈ-ਕੇਵਲ ਧਾਲੀਵਾਲ
ਚੰਡੀਗੜ੍ਹ 25 ਅਕਤੂਬਰ ( ਵਿਸ਼ਵ ਵਾਰਤਾ )-ਰੰਗਕਰਮੀ ਲੋਕਾ ਦੇ ਮਸਲੇ ਉਭਾਰਦੇ ਹਨ,ਰੰਗਕਰਮੀਆਂ ਦੇ ਮਸਲੇ ਹੱਲ ਕਰਨ ਲਈ ਲਾਮਬੰਦੀ ਦੀ ਜ਼ਰੂਰਤ ਹੈ-ਸੰਜੀਵਨ
ਬੋਹਿਮਿੰਅੰਜ਼ ਥੀਏਟਰ ਵੱਲੋˆ ”ਢੁਕਦੀ ਗੱਲ” ਸਿਰਲੇਖ ਅਧੀਨ ਵਿਚਾਰ–ਚਰਚਾ ਦਾ ਆਗਾਜ਼ ਕਰਦਿਆˆ ਕੁਝ ਭਖਦੇ ਸਵਾਲਾˆ ਨੂੰ Digital ਮੰਚ ਉੱਤੇ ਉੱਘੇ ਰੰਗਕਰਮੀਆˆ ਰਾਹੀˆ ਜਨ–ਸਧਾਰਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਪਿਛਲੇ ਦਿਨੀˆ ਮੋਗਾ ਵਿੱਚ ਰੰਗਕਰਮੀਆˆ ਨਾਲ਼ ਕੀਤੀ ਗਈ ਪੁਲਿਸ ਵਧੀਕੀ ਤੇ ਬਦਸਲੂਕੀ ਨੂੰ ਆਧਾਰ ਬਣਾ ਕੇ ਭਵਿੱਖ ਵਿੱਚ ਅਜਿਹੀਆˆ ਦੁਰਘਟਨਾਵਾˆ ਦੇ ਵਾਪਰਨ ਸਮੇˆ ਉਨ੍ਹਾˆ ਦੁਰਘਟਨਾਵਾˆ ਨਾਲ਼ ਸਿੱਝਣ ਲਈ ਕੀ ਜੁਗਤਾˆ ਅਪਣਾਈਆˆ ਜਾ ਸਕਦੀਆˆ ਹਨ? ਇਸ ਭਖਦੇ ਮੁੱਦੇ ਉੱਤੇ ਢੁਕਦੀ ਗੱਲ ਨੂੰ ਮੌਕੇ ਸਿਰ ਕਰਨ ਦਾ ਯਤਨ ਕੀਤਾ।
ਇਸ ਵਿਚਾਰ–ਚਰਚਾ ਵਿੱਚ ਕੇਵਲ ਧਾਲੀਵਾਲ (ਪ੍ਰਧਾਨ, ਪੰਜਾਬ ਸੰਗੀਤ ਨਾਟਕ ਅਕਾਦਮੀ), ਦਵਿੰਦਰ ਦਮਨ (ਸਾਬਕਾ ਪ੍ਰਧਾਨ, ਇਪਟਾ ਪੰਜਾਬ), ਸੰਜੀਵਨ ਸਿੰਘ (ਪ੍ਰਧਾਨ, ਇਪਟਾ ਪੰਜਾਬ), ਡਾ. ਸਾਹਿਬ ਸਿੰਘ (ਉੱਘੇ ਨਾਟਕਕਾਰ),ਵਿੱਕੀ ਮਾਹੇਸਰੀ (ਨੌਜਵਾਨ ਨਾਟਕਕਾਰ) ਨੇ ਹਿੱਸਾ ਲਿਆ ਤੇ ਸੰਚਾਲਨ ਦਾ ਕਾਰਜ ਡਾ. ਸਵਾਮੀ ਸਰਬਜੀਤ ਨੇ ਨਿਭਾਇਆ।
ਵਿਚਾਰ–ਚਰਚਾ ਦੌਰਾਨ ਸਾਰੇ ਰੰਗਕਰਮੀ ਇੱਕ ਗੱਲ ਉੱਤੇ ਇੱਕਮਤ ਹੋਏ ਕਿ ਭਵਿੱਖ ਵਿੱਚ ਅਜਿਹੇ ਕਿਸੇ ਮੰਚ ਦਾ ਗਠਨ ਜ਼ਰੂਰ ਹੋਣਾ ਚਾਹੀਦਾ ਹੈ ਜਿਹੜਾ ਕਿ ਕਿਸੇ ਵੀ ਰੰਗਕਰਮੀ ‘ਤੇ ਆਈ ਬਿਪਦਾ ਨੂੰ ਟਾਲ਼ਣ ਲਈ ਢੁਕਵੇˆ ਸਮੇˆ ‘ਤੇ ਪਹੁੰਚ ਕਰ ਸਕੇ। ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਇਹ ਭਰੋਸਾ ਦਿਵਾਇਆ ਕਿ ਇਸ ਸੰਸਥਾ ਰਾਹੀˆ ਉਹ ਪੰਜਾਬ ਦੇ ਰੰਗਕਰਮੀਆˆ ਨੂੰ ਪਛਾਣ–ਪੱਤਰ ਬਣਾ ਕੇ ਦੇ ਸਕਦੇ ਹਨ ਜਿਸ ਨੂੰ ਕਿ ਗਾਹੇ–ਬ–ਗਾਹੇ, ਲੋੜ ਪੈਣ ਉਤੇ ਦਿਖਾਇਆ ਜਾˆ ਪੇਸ਼ ਕੀਤਾ ਜਾ ਸਕਦਾ ਹੈ। ਸਾਰੇ ਰੰਗਕਰਮੀ ਇਸ ਗੱਲ ਉੱਤੇ ਵੀ ਇਕਮਤ ਦਿਖਾਈ ਦਿੱਤੇ ਕਿ ਇਪਟਾ ਨੇ ਪਹਿਲਾˆ ਵੀ ਇੱਕ ਸਭਿਆਚਾਰਕ ਇਕਾਈ ਦੇ ਵਜੋˆ ਕਲਾਕਾਰ ਅਤੇ ਕਲਾ ਦੀ ਭਲਾਈ ਹਿੱਤ ਯਤਨ ਕੀਤੇ ਹਨ ਅਤੇ ਹੁਣ ਵੀ ਇਪਟਾ ਨੂੰ ਕਲਾਕਾਰ, ਖ਼ਾਸ ਤੌਰ ‘ਤੇ ਰੰਗਕਰਮੀਆˆ ਦੇ ਹਿਤਾˆ ਲਈ ਨਿੱਤਰ ਕੇ ਆਉਣਾ ਚਾਹੀਦਾ ਹੈ। ਇਪਟਾ ਇਕਾਈ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਇਸ ਫ਼ੈਸਲੇ ਨੂੰ ਜੀਓ ਆਇਆˆ ਆਖਦਿਆˆ ਇਸ ਸਬੰਧੀ ਯਤਨ ਅਰੰਭਣ ਦਾ ਭਰੋਸਾ ਦਿਵਾਉਂਦੇ ਕਿਹਾ ਰੰਗਕਰਮੀ ਲੋਕਾ ਦਾ ਮਸਲੇ ਉਭਾਰਦੇ ਹਨ, ਰੰਗਕਰਮੀਆਂ ਦੇ ਮਸਲੇ ਹੱਲ ਕਰਨ ਲਈ ਲਾਮਬੰਦੀ ਦੀ ਜ਼ਰੂਰਤ ਹੈ। ਡਾ. ਸਾਹਬ ਸਿੰਘ ਨੇ ਰੰਗਕਰਮੀਆˆ ਨੂੰ ਆਪਣੀ ਪਛਾਣ ਨੂੰ ਸਥਾਪਤ ਕਰਨ ਲਈ ਜੂਝਣ ਦਾ ਸੁਨੇਹਾ ਦਿੱਤਾ। ਵਿੱਕੀ ਮਹੇਸਰੀ ਨੇ ਪੂਰੇ ਸਮਾਜਿਕ ਢਾˆਚੇ ਵਿੱਚ ਬਦਲਾਅ ਦੀ ਗੱਲ ਤੋਰੀ। ਨਾਟਕਕਾਰ ਦਵਿੰਦਰ ਦਮਨ ਨੇ ਰੰਗਕਰਮੀਆˆ ਦੇ ਲੋਕ ਲਹਿਰਾˆ ਨਾਲ਼ ਜੁੜ ਕੇ ਕੀਤੇ ਸੰਘਰਸ਼ਾˆ ਅਤੇ ਉਨ੍ਹਾˆ ਸੰਘਰਸ਼ਾˆ ਬਦਲੌਤ ਰੰਗਕਰਮੀਆˆ ਦੀ ਸਥਾਪਤ ਪਛਾਣ ਨੂੰ ਲੈ ਕੇ ਆਪਣੇ ਵਿਚਾਰ ਰੱਖੇ।
ਚਲਦੀ ਚਰਚਾ ਦੌਰਾਨ ਬਹੁਤ ਸਾਰੇ ਰੰਗਕਰਮੀ ਸਾਥੀਆˆ ਨੇ ਇਸ ਲਾਈਵ ਪ੍ਰੋਗਰਾਮ ”ਢੁਕਦੀ ਗੱਲ” ਦਾ ਆਨੰਦ ਮਾਣਿਆ ਅਤੇ ਚੱਲ ਰਹੇ ਪ੍ਰੋਗਰਾਮ ਵਿੱਚ ਢੁਕਵੀਆˆ ਟਿੱਪਣੀਆˆ ਰਾਹੀˆ ਪ੍ਰੋਗਰਾਮ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਮਸਲੇ ਨਾਲ਼ ਜੁੜੇ ਭਵਿੱਖੀ ਹੱਲ ਵੀ ਪੇਸ਼ ਕੀਤੇ। ਚੱਲ ਰਹੇ ਲਾਈਵ ਸ਼ੋਅ ਨਾਲ਼ ਜੁੜੇ ਡਾ. ਕੁਲਦੀਪ ਦੀਪ ਨੇ ਵੀ ਕਿਸੇ ਇੱਕ ਮੰਚ ਹੇਠ ਸਾਰੇ ਰੰਗਕਰਮੀਆˆ ਦੇ ਇਕੱਠੇ ਹੋਣ ਦੇ ਤੱਥ ਨੂੰ ਪੁਖ਼ਤਾ ਕੀਤਾ।ਪਰਦੇ ਪਿੱਛੇ ਗੁਰਵਿੰਦਰ ਸਿੰਘ ਦੀ ਕਾਰਜਗੁਜ਼ਾਰੀ ਸ਼ਲਾਘਾਯੋਗ ਰਹੀ ਜਿਨ੍ਹਾˆ ਨੇ ਬਹੁਤ ਹੀ ਸੁਚੱਜੇ ਤੇ ਸੁਚਾਰੂ ਢੰਗ ਨਾਲ਼ ਪ੍ਰੋਗਰਾਮ ”ਢੁਕਵੀˆ ਗੱਲ” ਨੂੰ ਤਕਨੀਕੀ ਰੂਪ ਵਿੱਚ ਸੰਚਾਲਿਤ ਤੇ ਨਿਰਦੇਸ਼ਿਤ ਕੀਤਾ।