ਜੈਤੋ, 23 ਅਕਤੂਬਰ (ਰਘੁਨੰਦਨ ਪਰਾਸ਼ਰ) ਰੇਲ ਮੰਤਰਾਲਾ ਨੇ ਸ਼ਤਾਬਦੀ-ਜਨ ਸ਼ਤਾਬਦੀ ਸਪੈਸ਼ਲ ਐਕਸਪ੍ਰੈਸ ਰੇਲ ਗੱਡੀਆਂ ਸਮੇਤ ਪੰਜਾਬ ਦੇ ਕਿਸਾਨਾਂ ਦੀ ਲਹਿਰ ਨੂੰ ਧਿਆਨ ‘ਚ ਰੱਖਦੇ ਹੋਏ 4 ਨਵੰਬਰ ਤੱਕ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਉੱਤਰੀ ਰੇਲਵੇ ਦੇ ਸੂਤਰਾਂ ਅਨੁਸਾਰ ਵਿਸ਼ੇਸ਼ ਐਕਸਪ੍ਰੈਸ ਟ੍ਰੇਨਾਂ ਜੋ ਰੱਦ ਕੀਤੀਆਂ ਗਈਆਂ ਹਨ ਵਿਚ ਰੇਲ ਨੰਬਰ 04519-04520 ਵਿਸ਼ੇਸ਼ ਐਕਸਪ੍ਰੈਸ , ਦਿੱਲੀ ਜੰਕਸ਼ਨ – ਬਠਿੰਡਾ – ਦਿੱਲੀ ਜੰਕਸ਼ਨ ਵਾਇਆ ਸਿਰਸਾ – ਹਿਸਾਰ, ਸਪੈਸ਼ਲ ਐਕਸਪ੍ਰੈਸ 02471 ਸ਼੍ਰੀਗੰਗਾਨਗਰ – ਦਿੱਲੀ ਵਾਇਆ ਬਠਿੰਡਾ – ਜਾਖਲ, 02472 ਦਿੱਲੀ – ਸ਼੍ਰੀਗੰਗਾਨਗਰ ਵਾਇਆ ਬਠਿੰਡਾ, ਸਪੈਸ਼ਲ ਐਕਸਪ੍ਰੈਸ 04887 ਬਾੜਮੇਰ – ਰਿਸ਼ੀਕੇਸ਼ ਬਠਿੰਡਾ – ਧੂਰੀ – ਪਟਿਆਲਾ ਅਤੇ 04888 ਰਿਸ਼ੀਕੇਸ਼ – ਬਾੜਮੇਰ ਐਕਸਪ੍ਰੈਸ , 02422 ਜੰਮੂ ਤਵੀ ਐਕਸਪ੍ਰੈਸ- ਅਜਮੇਰ ਅਤੇ 02421 ਜੰਮੂ ਤਵੀ – ਅਜਮੇਰ ਐਕਸਪ੍ਰੈੱਸ, 02231 ਲਖਨਊ – ਚੰਡੀਗੜ੍ਹ ਸਪੈਸ਼ਲ ਐਕਸਪ੍ਰੈਸ ਅਤੇ 02232 ਚੰਡੀਗੜ੍ਹ – ਲਖਨਊ ਪੂਜਾ ਸਪੈਸ਼ਲ ਐਕਸਪ੍ਰੈਸ ਟ੍ਰੇਨ, ਟ੍ਰੇਨ ਨੰ. 02425 – 02426 ਨਵੀਂ ਦਿੱਲੀ – ਜੰਮੂ ਤਵੀ – ਨਵੀਂ ਦਿੱਲੀ ਰਾਜਧਾਨੀ ਸਪੈਸ਼ਲ ਐਕਸਪ੍ਰੈਸ, 22439-22430 ਨਵੀਂ ਦਿੱਲੀ- ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਵੰਦੇ ਭਾਰਤ ਐਕਸਪ੍ਰੈਸ, 02461 ਨਵੀਂ ਦਿੱਲੀ- ਸ਼੍ਰੀ ਮਾਤਾ ਵੈਸ਼ਨੋ ਦੇਵੀ ਐਕਸਪ੍ਰੈਸ ਕਟੜਾ, ਅਤੇ 02462 ਸ਼੍ਰੀ ਮਾਤਾ ਵੈਸ਼ਨੋ ਦੇਵੀ ਐਕਸਪ੍ਰੈਸ ਕਟੜਾ, 02011 — 02012 ਦਿੱਲੀ- ਕਾਲਕਾ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਵਿਸ਼ੇਸ਼ , 02054- 02053 ਅਮ੍ਰਿਤਸਰ- ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈਸ ਸਪੈਸ਼ਲ, 09612–09613 ਅਜਮੇਰ- ਅਮ੍ਰਿਤਸਰ ਐਕਸਪ੍ਰੈਸ ਸਪੈਸ਼ਲ, ਟ੍ਰੇਨ ਨੰਬਰ 09614 ਅਮ੍ਰਿਤਸਰ ਐਕਸਪ੍ਰੈਸ ਸਪੈਸ਼ਲ, 04401-o4402 ਨਵੀਂ ਦਿੱਲੀ – ਸ਼੍ਰੀ ਮਾਤਾ ਵੈਸ਼ਨੋ ਦੇਵੀ ਐਕਸਪ੍ਰੈਸ, 02587-02588 ਗੋਰਖਪੁਰ – ਜੰਮੂਤਵੀ ਸੁਪਰਫਾਸਟ ਐਕਸਪ੍ਰੈੱਸ, 05097–05098 ਭਾਗਲਪੁਰ – ਜੰਮੂਤਵੀ ਐਕਸਪ੍ਰੈੱਸ, 03255–03256 ਪਾਟਿਲ ਪੁਤਰਾ – ਚੰਡੀਗੜ੍ਹ ਸਪੈਸ਼ਲ ਐਕਸਪ੍ਰੈਸ ਅਤੇ 02331–02332 ਹਾਵੜਾ – ਜੰਮੂਤਵੀ ਸੁਪਰਫਾਸਟ ਐਕਸਪ੍ਰੈਸ ਆਦਿ ਸ਼ਾਮਲ ਹਨ ਜਿਨ੍ਹਾਂ ਨੂੰ ਕਿਸਾਨਾਂ ਦੇ ਅੰਦਲੋਨ ਨੂੰ ਲੈ ਕੇ ਕੀਤਾ ਗਿਆ ਹੈ। ਰੇਲ ਨੰਬਰ 05909 – 05910 ਲਾਲਗੜ – ਡਿਬਰੂਗੜ ਐਕਸਪ੍ਰੈਸ ਨੂੰ ਵਾਇਆ ਹਨੂੰਮਾਨਗੜ੍ਹ – ਹਿਸਾਰ – ਭਿਵਾਨੀ – ਰੋਹਤਕ ਦੇ ਰਸਤੇ 3 ਨਵੰਬਰ ਤੱਕ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਰੇਲ ਮੰਤਰਾਲਾ ਨੇ 24 ਸਤੰਬਰ ਨੂੰ ਅੰਮ੍ਰਿਤਸਰ – ਅੰਬਾਲਾ ਦਰਮਿਆਨ ਅੰਸ਼ਕ ਰੂਪ ਨਾਲ ਵਿਸ਼ੇਸ਼ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ, ਉਨ੍ਹਾਂ ਨੂੰ ਵੀ 4-5 ਨਵੰਬਰ ਤੱਕ ਇਸ ਵਿਚਕਾਰ ਰੱਦ ਰੱਖਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ ਰੇਲ ਗੱਡੀਆਂ ਦਾ ਸੰਚਾਲਨ ਪਹਿਲਾਂ ਦੀ ਤਰ੍ਹਾਂ ਅੰਬਾਲਾ ਅਤੇ ਦਿੱਲੀ ਤੱਕ ਸੀਮਤ ਕੀਤਾ ਗਿਆ ਹੈ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...