ਮਾਨਸਾ 23 ਅਕਤੂਬਰ (ਵਿਸ਼ਵ ਵਾਰਤਾ)-ਭਾਵੇਂ ਪੰਜਾਬ ਵਿਚ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੇ ਬੀਤੀ ਕਲ੍ਹ ਮਾਲ ਗੱਡੀਆਂ ਲਈ ਰੇਲ ਮਾਰਗ ਖੋਲ੍ਹ ਦਿੱਤੇ ਗਏ ਹਨ, ਪਰ ਅੱਜ ਦੁਪਹਿਰ ਤੋਂ ਪਹਿਲਾਂ ਅਚਾਨਕ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ( ਉਗਰਾਹਾਂ) ਵਲੋਂ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਲੱਗੇ ਪ੍ਰਾਈਵੇਟ ਭਾਈਵਾਲੀ ਵਾਲੇ ਸਭ ਤੋਂ ਵੱਡੇ ਤਾਪਘਰ ‘ਤਲਵੰਡੀ ਸਾਬੋ ਪਾਵਰ ਪਲਾਂਟ’ ਨੂੰ ਜਾਂਦੀਆਂ ਰੇਲਵੇ ਲਾਈਨਾਂ ਰੋਕ ਲਈਆਂ ਹਨ । ਜਥੇਬੰਦੀ ਵੱਲੋਂ ਪਹਿਲਾਂ ਥਰਮਲ ਪਲਾਂਟ ਦੇ ਮੁੱਖ ਗੇਟ ਸਾਹਮਣੇ ਧਰਨਾ ਲਗਾਇਆ ਹੋਇਆ ਸੀ,ਪਰ ਅਚਨਚੇਤ ਹੀ ਅੱਜ ਮੁੜ ਧਰਨਾ ਲਗਾਇਆ ਗਿਆ ਹੈ।
ਇਹ ਧਰਨੇ ਦੇ ਲੱਗਣ ਕਾਰਨ ਤਾਪਘਰ ਲਈ ਕੋਇਲਾ ਲੈਕੇ ਜਾਣ ਆਉਣ ਵਾਲੀਆਂ ਗੱਡੀਆਂ ਮੁੜ ਬੰਦ ਹੋ ਗਈਆਂ ਹਨ। ਕੋਇਲੇ ਦੀ ਸਪਲਾਈ ਬੰਦ ਹੋ ਜਾਣ ਕਾਰਨ ਪਹਿਲਾਂ ਹੀ ਥਰਮਲ ਦੇ ਤਿੰਨੇ ਹੀ ਯੂਨਿਟ ਬੰਦ ਹੋਏ ਪਏ ਸਨ ਅਤੇ ਇਹਨਾਂ ਚੋਂ ਪਹਿਲਾ ਯੂਨਿਟ ਅੱਜ ਹੀ ਚੱਲਿਆ ਹੈ,ਜਿਸ ਨੂੰ ਰਾਤ ਵੇਲੇ ਪੁੱਜੀ ਰੇਲ ਗੱਡੀ ਰਾਹੀਂ ਹੀ ਕੋਇਲਾ ਪ੍ਰਾਪਤ ਹੋਇਆ ਹੈ।
ਥਰਮਲ ਪਲਾਂਟ ਦੇ ਬੰਦ ਹੋਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਹ ਜਥੇਬੰਦੀ ਦੀ ਸੂਬਾ ਕਮੇਟੀ ਵਲੋਂ ਲਏ ਗਏ ਫੈਸਲੇ ਮੁਤਾਬਕ ਹੀ ਹੋਇਆ ਹੈ।
ਉਧਰ ਕਿਸਾਨ ਜਥੇਬੰਦੀ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਜਥੇਬੰਦੀ ਪੰਜਾਬ ਵਿੱਚ ਪ੍ਰਾਈਵੇਟ ਭਾਈਵਾਲੀ ਵਾਲੇ ਤਾਪਘਰਾਂ ਦੇ ਹੱਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਰਾਹੀਂ ਆਉਂਦੇ ਕੋਇਲੇ ਨੂੰ ਸਰਕਾਰੀ ਥਰਮਲਾਂ ਲਈ ਭੇਜੇ ਜਾਣ ਦੇ ਹੱਕ ਵਿੱਚ ਹਨ।
ਉਧਰ ਦੂਜੇ ਪਾਸੇ ਥਰਮਲ ਪਲਾਂਟ ਦੀਆਂ ਰੇਲਵੇ ਲਾਈਨਾਂ ਉਪਰ ਬੈਠੇ ਕਿਸਾਨਾਂ ਸਬੰਧੀ ਮਾਨਸਾ ਦੇ ਐਸ ਐਸ ਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨਾਲ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ ਅਤੇ ਛੇਤੀ ਹੀ ਮਾਮਲੇ ਨੂੰ ਸਮਝਕੇ ਮਸਲਾ ਹੱਲ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਜਥੇਦਾਰ ਗੁਰਿੰਦਰ ਸਿੰਘ ਬਾਜਵਾ ਵੱਲੋਂ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਦੇਣ ਤੇ ਧੰਨਵਾਦ
ਜਥੇਦਾਰ ਗੁਰਿੰਦਰ ਸਿੰਘ ਬਾਜਵਾ ਵੱਲੋਂ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਦੇਣ ਤੇ ਧੰਨਵਾਦ ਚੰਡੀਗੜ੍ਹ,29ਅਪ੍ਰੈਲ(ਵਿਸ਼ਵ...