ਮਾਨਸਾ 22 ਅਕਤੂਬਰ( ਵਿਸ਼ਵ ਵਾਰਤਾ )-ਪੰਜਾਬ ਦੇ ਉਘੇ ਲੋਕ ਗਾਇਕ ਅਤੇ ਕਮੇਡੀਅਨ ਕੇ ਦੀਪ ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਲੁਧਿਆਣਾ ਦੇ ਦੀਪ ਹਸਪਤਾਲ ਵਿਖੇ ਆਖਰੀ ਸਾਹ ਲਿਆ। ਉਨ੍ਹਾਂ ਦਾ ਜਨਮ 10 ਦਸੰਬਰ ਨੂੰ ਬਰਮਾ ਵਿਚ ਰੰਗੂਨ ਵਿਖੇ ਹੋਇਆ ਸੀ ਅਤੇ ਉਨ੍ਹਾਂ ਵਲੋਂ ਜਗਮੋਹਨ ਕੌਰ ਨਾਲ ਗਾਏ ਦੋਗਾਣਿਆਂ ਦੀ ਦੁਨੀਆਂ ਭਰ ਵਿੱਚ ਧੁੰਮ ਰਹੀ ਹੈ ਅਤੇ ਉਹ ਕਮੇਡੀਅਨ ਦੇ ਵੀ ਬਾਦਸ਼ਾਹ ਸਨ।
80 ਸਾਲਾਂ ਦੇ ਇਸ ਮਸ਼ਹੂਰ ਗਾਇਕ ਦਾ ਅੰਤਿਮ ਸੰਸਕਾਰ ਲੁਧਿਆਣਾ ਵਿਖੇ ਦੋ ਵਜੇ ਮਾਡਲ ਟਾਊਨ ਦੇ ਐਕਸਟੈਨਸ਼ਨ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।























