• Latest
  • Trending

ਐਸ.ਐਸ.ਪੀ. ਵੱਲੋਂ ਪਟਿਆਲਾ ‘ਚ ਸੜਕ ਸੁਰੱਖਿਆ ਵਿਸਲੇਸ਼ਣ ਤੇ ਹਾਦਸਿਆਂ ਵਾਲੇ ਸਥਾਨਾਂ ਦੀ ਪਛਾਣ ਬਾਰੇ ਰਿਪੋਰਟ ਜਾਰੀ

6 years ago
Punjab: ਕਈ ਸਾਲਾਂ ਬਾਅਦ MP ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਆਇਆ ਬਾਹਰ

Punjab: ਕਈ ਸਾਲਾਂ ਬਾਅਦ MP ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਆਇਆ ਬਾਹਰ

3 minutes ago
Breaking: ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮਾਤਾ ਸਾਵਿਤਰੀ ਦੇਵੀ ਦਾ ਦੇਹਾਂਤ

Breaking: ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮਾਤਾ ਸਾਵਿਤਰੀ ਦੇਵੀ ਦਾ ਦੇਹਾਂਤ

40 minutes ago
Breaking: ਹਰਜਿੰਦਰ ਧਾਮੀ ਮੁੜ ਬਣੇ SGPC ਦੇ ਪ੍ਰਧਾਨ

Breaking: ਹਰਜਿੰਦਰ ਧਾਮੀ ਮੁੜ ਬਣੇ SGPC ਦੇ ਪ੍ਰਧਾਨ

1 hour ago
Breaking: ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਨੂੰ ਈਡੀ ਨੇ ਭੇਜਿਆ ਸੰਮਨ

Breaking: ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਨੂੰ ਈਡੀ ਨੇ ਭੇਜਿਆ ਸੰਮਨ

2 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Chandigarh ਨਗਰ ਨਿਗਮ ਚੋਣਾਂ ਲਈ ਤਰੀਕ ਦਾ ਐਲਾਨ

Chandigarh ਨਗਰ ਨਿਗਮ ਚੋਣਾਂ ਲਈ ਤਰੀਕ ਦਾ ਐਲਾਨ

2 hours ago
Ind Vs NZ 1st Test: ਦੂਜੇ ਦਿਨ ਦੀ ਖੇਡ ਖਤਮ, ਭਾਰਤੀ ਟੀਮ ਦੀ ਮਜ਼ਬੂਤ ਸ਼ੁਰੂਆਤ

Ind Vs NZ 1st Test: ਦੂਜੇ ਦਿਨ ਦੀ ਖੇਡ ਖਤਮ, ਭਾਰਤੀ ਟੀਮ ਦੀ ਮਜ਼ਬੂਤ ਸ਼ੁਰੂਆਤ

3 hours ago
National: ਛੱਤੀਸਗੜ੍ਹ ਦੇ ਦੰਤੇਵਾੜਾ ’ਚ ਨਕਸਲੀਆਂ ਦੇ ਟਿਕਾਣੇ ਤੋਂ ਹਥਿਆਰਾਂ ਤੇ ਵਿਸਫੋਟਕਾਂ ਦਾ ਵੱਡਾ ਜ਼ਖੀਰਾ ਬਰਾਮਦ

National: ਛੱਤੀਸਗੜ੍ਹ ਦੇ ਦੰਤੇਵਾੜਾ ’ਚ ਨਕਸਲੀਆਂ ਦੇ ਟਿਕਾਣੇ ਤੋਂ ਹਥਿਆਰਾਂ ਤੇ ਵਿਸਫੋਟਕਾਂ ਦਾ ਵੱਡਾ ਜ਼ਖੀਰਾ ਬਰਾਮਦ

3 hours ago
Canada ਦੀ ਮੋਸਟ ਵਾਂਟੇਡ ਸੂਚੀ ’ਚ ਗੋਲਡੀ ਬਰਾੜ ਟਾਪ ‘ਤੇ, 2.5 ਲੱਖ ਡਾਲਰ ਦਾ ਰੱਖਿਆ ਇਨਾਮ

Canada ਦੀ ਮੋਸਟ ਵਾਂਟੇਡ ਸੂਚੀ ’ਚ ਗੋਲਡੀ ਬਰਾੜ ਟਾਪ ‘ਤੇ, 2.5 ਲੱਖ ਡਾਲਰ ਦਾ ਰੱਖਿਆ ਇਨਾਮ

4 hours ago
Chandigarh ਨਗਰ ਨਿਗਮ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ: ਚੋਣ ਕਮਿਸ਼ਨਰ ਨੇ ਬੁਲਾਈ ਪ੍ਰੈਸ ਕਾਨਫਰੰਸ

Chandigarh ਨਗਰ ਨਿਗਮ ਚੋਣਾਂ ਦਾ ਅੱਜ ਹੋ ਸਕਦਾ ਹੈ ਐਲਾਨ: ਚੋਣ ਕਮਿਸ਼ਨਰ ਨੇ ਬੁਲਾਈ ਪ੍ਰੈਸ ਕਾਨਫਰੰਸ

4 hours ago
Punjab: ਜਵਾਹਰ ਨਵੋਦਿਆ ਵਿਦਿਆਲਿਆ ਵਿੱਚ 14 ਸਾਲਾ ਵਿਦਿਆਰਥੀ ਦੀ ਮੌਤ, ਹੋਸਟਲ ਵਿੱਚ ਫਾਹੇ ਨਾਲ ਲਟਕਦੀ ਮਿਲੀ ਲਾਸ਼

Punjab: ਜਵਾਹਰ ਨਵੋਦਿਆ ਵਿਦਿਆਲਿਆ ਵਿੱਚ 14 ਸਾਲਾ ਵਿਦਿਆਰਥੀ ਦੀ ਮੌਤ, ਹੋਸਟਲ ਵਿੱਚ ਫਾਹੇ ਨਾਲ ਲਟਕਦੀ ਮਿਲੀ ਲਾਸ਼

5 hours ago
Punjab: ਬੰਦੀ ਸਿੰਘਾ ਦੀ ਰਿਹਾਈ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾਂ ਪ੍ਰਕਾਸ ਪੁਰਬ ਮੋਕੇ ਮੁੜ ਖੋਲੇ ਕੇਦਰ: ਗੁਰਿੰਦਰ ਸਿੰਘ ਬਾਜਵਾ

Punjab: ਬੰਦੀ ਸਿੰਘਾ ਦੀ ਰਿਹਾਈ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾਂ ਪ੍ਰਕਾਸ ਪੁਰਬ ਮੋਕੇ ਮੁੜ ਖੋਲੇ ਕੇਦਰ: ਗੁਰਿੰਦਰ ਸਿੰਘ ਬਾਜਵਾ

5 hours ago
Hindi News
English News
Friday, November 20, 2026
No Result
View All Result
28 °c
Chandigarh
20 ° Sat
20 ° Sun
20 ° Mon
19 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਐਸ.ਐਸ.ਪੀ. ਵੱਲੋਂ ਪਟਿਆਲਾ ‘ਚ ਸੜਕ ਸੁਰੱਖਿਆ ਵਿਸਲੇਸ਼ਣ ਤੇ ਹਾਦਸਿਆਂ ਵਾਲੇ ਸਥਾਨਾਂ ਦੀ ਪਛਾਣ ਬਾਰੇ ਰਿਪੋਰਟ ਜਾਰੀ

October 22, 2020
in ਪੰਜਾਬ

-ਸੜਕ ਸੁਰੱਖਿਆ ਨੇਮਾਂ ਦੀ ਪਾਲਣਾ ਕਰਕੇ ਕੀਮਤੀ ਜਾਨਾਂ ਅਜਾਂਈਂ ਜਾਣ ਤੋਂ ਬਚਾਈਆਂ ਜਾਣ – ਵਿਕਰਮ ਜੀਤ ਦੁੱਗਲ

ਪਟਿਆਲਾ, 22 ਅਕਤੂਬਰ (ਵਿਸ਼ਵ ਵਾਰਤਾ)-ਪਟਿਆਲਾ ਜ਼ਿਲ੍ਹੇ ਲਈ ‘ਸੜਕ ਸੁਰੱਖਿਆ ਵਿਸਲੇਸ਼ਣ ਅਤੇ ਹਾਦਸਿਆਂ ਵਾਲੇ ਕਾਲੇ ਸਥਾਨਾਂ ਦੀ ਪਛਾਣ’ ਬਾਬਤ ਪੰਜਾਬ ਵਿਜ਼ਨ ਜ਼ੀਰੋ ਐਕਸੀਡੈਂਟ ਪ੍ਰਾਜੈਕਟ ਅਧੀਨ ਮਿਸ਼ਨ ਤੰਦਰੁਸਤ ਪੰਜਾਬ ਅਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਰਿਪੋਰਟ ਨੂੰ ਐਸ.ਐਸ.ਪੀ. ਪਟਿਆਲਾ ਸ੍ਰੀ ਵਿਕਰਮ ਜੀਤ ਦੁੱਗਲ ਨੇ ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਪੀ. ਟ੍ਰੈਫਿਕ ਪਲਵਿੰਦਰ ਸਿੰਘ ਚੀਮਾ, ਟ੍ਰੈਫਿਕ ਸਲਾਹਕਾਰ ਪੰਜਾਬ ਡਾ. ਨਵਦੀਪ ਅਸੀਜਾ, ਪ੍ਰਾਜੈਕਟ ਮੈਨੇਜਰ ਪੰਜਾਬ ਰੋਡ ਸੇਫਟੀ ਪ੍ਰਾਜੈਕਟ ਅਰਬਾਬ ਅਹਿਮਦ ਅਤੇ ਰੋਡ ਸੇਫ਼ਟੀ ਇੰਜੀਨੀਅਰ ਸਵਿੰਦਰ ਬਰਾੜ ਮੌਜੂਦ ਸਨ।
ਐਸ.ਐਸ.ਪੀ. ਸ੍ਰੀ ਦੁੱਗਲ ਨੇ ਦੱਸਿਆ ਕਿ ਇਸ ਰਿਪੋਰਟ ਵਿੱਚ ਪਿਛਲੇ 3 ਸਾਲਾਂ 2016 ਤੋਂ 2018 ਦੇ ਅੰਕੜੇ ਇਕੱਤਰ ਕੀਤੇ ਗਏ ਹਨ। ਇਹ ਰਿਪੋਰਟ ਪਟਿਆਲਾ ਜ਼ਿਲ੍ਹੇ ਅੰਦਰ ਹਾਦਸਿਆਂ ਵਾਲੇ ਉਨ੍ਹਾਂ ਸਥਾਨਾਂ ਦੀ ਪਛਾਣ ਕਰਨ ਲਈ ਸੀ, ਜਿੱਥੇ ਕਿ ਅਕਸਰ ਵਧੇਰੇ ਹਾਦਸੇ ਵਾਪਰਦੇ ਹਨ, ਤਾਂ ਕਿ ਇਸ ਸਮੱਸਿਆ ਦਾ ਹੱਲ ਕੱਢਕੇ ਸੜਕ ਸੁਰੱਖਿਆ ਨੂੰ ਪ੍ਰਫੁਲਤ ਕਰਕੇ ਹਾਦਸਿਆਂ ਕਾਰਨ ਹੁੰਦੀਆਂ ਮੌਤਾਂ ਤੋਂ ਬਚਿਆ ਜਾ ਸਕੇ ਜਾਂ ਇਨ੍ਹਾਂ ਨੂੰ ਅਸਰਦਾਰ ਢੰਗ ਨਾਲ ਘਟਾਇਆ ਜਾ ਸਕੇ। ਜ਼ਿਲ੍ਹੇ ਅੰਦਰ 55 ਕਾਲੇ ਸਥਾਨ ਪਛਾਣੇ ਗਏ, ਜਿੱਥੇ ਪਿਛਲੇ ਤਿੰਨਾਂ ਸਾਲਾਂ ‘ਚ 1020 ਲੋਕਾਂ ਦੀਆਂ ਜਾਨਾਂ ਅਜਾਂਈਂ ਗਈਆਂ ਅਤੇ 654 ਲੋਕ ਗੰਭੀਰ ਰੂਪ ‘ਚ ਫੱਟੜ ਹੋਏ।
ਸ੍ਰੀ ਦੁੱਗਲ ਨੇ ਦੱਸਿਆ ਕਿ ਜਦੋਂ ਪ੍ਰਤੀ 10 ਲੱਖ ਆਬਾਦੀ ਪਿੱਛੇ ਅੰਕੜਿਆਂ ਦਾ ਵਿਸਲੇਸ਼ਣ ਕੀਤਾ ਗਿਆ ਤਾਂ ਪਟਿਆਲਾ, ਪੰਜਾਬ ਦੇ ਉਨ੍ਹਾਂ ਗੰਭੀਰ ਜ਼ਿਲ੍ਹਿਆਂ ਵਿੱਚੋਂ ਇੱਕ ਜ਼ਿਲ੍ਹਾ ਸਾਹਮਣੇ ਆਇਆ, ਜਿੱਥੇ ਹਾਦਸੇ ਵਧੇਰੇ ਹੁੰਦੇ ਹਨ। ਪੰਜਾਬ ‘ਚ ਪ੍ਰਤੀ 10 ਲੱਖ ਆਬਾਦੀ ਪਿੱਛੇ 155 ਮੌਤਾਂ ਹੋਈਆਂ ਜਦੋਂ ਕਿ ਪਟਿਆਲਾ ਜ਼ਿਲ੍ਹੇ ‘ਚ 10 ਲੱਖ ਦੀ ਆਬਾਦੀ ਪਿੱਛੇ 221 ਮੌਤਾਂ ਹੋਈਆਂ।
ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਇਸ ਰਿਪੋਰਟ ਨੂੰ ਜ਼ਿਲ੍ਹੇ ਅੰਦਰ ਬਹੁਤ ਹੀ ਬਾਰੀਕੀ ਨਾਲ ਵਿਸ਼ਲੇਸ਼ਣ ਕਰਕੇ ਤਿਆਰ ਕੀਤਾ ਗਿਆ, ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਹੋਰ ਵਧੇਰੇ ਕਾਰਗਰ ਢੰਗ ਨਾਲ ਅਜਿਹੇ ਹਾਦਸਿਆਂ ਨੂੰ ਵਾਪਰਨ ਤੋਂ ਰੋਕਣ  ਜਾਂ ਘੱਟ ਕਰਨ ‘ਚ ਸਹਾਈ ਸਿੱਧ ਹੋਵੇਗੀ। ਸ੍ਰੀ ਦੁੱਗਲ ਨੇ ਇਹ ਰਿਪੋਰਟ ਤਿਆਰ ਕਰਨ ਵਾਲੀ ਟੀਮ ਦੀ ਸ਼ਲਾਘਾ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੜਕ ‘ਤੇ ਚੱਲਦੇ ਸਮੇਂ ਆਵਾਜਾਈ ਅਤੇ ਸੜਕ ਸੁਰੱਖਿਆ ਨੇਮਾਂ ਦੀ ਪਾਲਣਾਂ ਯਕੀਨੀ ਬਣਾਉਣ ਤਾਂ ਕਿ ਸੜਕ ਹਾਦਸਿਆਂ ‘ਚ ਅਜਾਂਈਂ ਜਾਣ ਵਾਲੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਇਸ ਰਿਪੋਰਟ ਦੇ ਅੰਕੜਿਆਂ ਮੁਤਾਬਕ ਪਟਿਆਲਾ ਜ਼ਿਲ੍ਹੇ ਅੰਦਰ ਸੜਕ ਹਾਦਸਿਆਂ ਦਾ ਵਿਸ਼ਲੇਸ਼ਣ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰੋਡ ਸੇਫਟੀ ਪ੍ਰਾਜੈਕਟ ਦੇ ਮੈਨੇਜਰ ਨੇ ਦੱਸਿਆ ਕਿ ਹਾਦਸਿਆਂ ਕਾਰਨ ਪਟਿਆਲਾ ਜ਼ਿਲ੍ਹੇ ਅੰਦਰ ਹਰ ਮਹੀਨੇ ਔਸਤਨ 28 ਤੋਂ ਵਧੇਰੇ ਲੋਕ ਆਪਣੀ ਜਾਨ ਗਵਾਉਂਦੇ ਹਨ। 2016 ‘ਚ ਹੋਈਆਂ 326 ਮੌਤਾਂ ਦਾ ਅੰਕੜਾ 2017 ਦੌਰਾਨ ਘੱਟਕੇ 299 ਰਹਿ ਗਿਆ ਪਰੰਤੂ ਇਹ ਗ੍ਰਾਫ਼ 2018 ‘ਚ ਮੁੜ ਵਧਕੇ 395 ‘ਤੇ ਪੁੱਜ ਗਿਆ। ਜਦੋਂਕਿ ਪੂਰੇ ਪੰਜਾਬ ਅੰਦਰ ਇਹ ਅੰਕੜਾ 6 ਫ਼ੀਸਦੀ ਵਧਦਾ ਦਰਜ਼ ਕੀਤਾ ਗਿਆ।
ਇਸੇ ਤਰ੍ਹਾਂ ਸਾਲ 2018 ਦੌਰਾਨ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਸੜਕ ਹਾਦਸਿਆਂ ‘ਚ ਮੌਤਾਂ ਲਈ ਓਵਰਆਲ ਰੈਂਕਿੰਗ ‘ਚ ਪਟਿਆਲਾ ਦਾ 221 ਵਾਂ ਸਥਾਨ ਸੀ ਜਦੋਂਕਿ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਪਟਿਆਲਾ ਚੌਥੇ ਨੰਬਰ ‘ਤੇ ਸੀ। ਜਦੋਂਕਿ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਪਟਿਆਲਾ ਜ਼ਿਲ੍ਹੇ ‘ਚ ਸਾਲ 2018 ‘ਚ ਟ੍ਰੈਫਿਕ ਕਰਕੇ ਸਿਹਤ ‘ਤੇ ਭਾਰ 221ਵਾਂ ਨੰੰਬਰ ਅਤੇ ਪੰਜਾਬ ਰਾਜ ਦੀ ਔਸਤ 155 ਅਤੇ ਕੌਮੀ ਔਸਤ 110 ਰਹੀ।
ਪਟਿਆਲਾ ‘ਚ 35 ਫੀਸਦੀ ਹਾਦਸਿਆਂ ‘ਚ ਮੌਤਾਂ ਕੌਮੀ ਮਾਰਗਾਂ ‘ਤੇ ਅਤੇ 20 ਫੀਸਦੀ ਰਾਜ ਮਾਰਗਾਂ ‘ਤੇ ਹੋਈਆਂ। ਪਟਿਆਲਾ ਜ਼ਿਲ੍ਹੇ ‘ਚੋਂ ਕੌਮੀ ਮਾਰਗ ਕਰੀਬ 146.39 ਕਿਲੋਮੀਟਰ ਲੰਬਾ ਲੰਘਦਾ ਹੈ ਅਤੇ ਇਹ ਸਾਰਾ ਹੀ ਹਾਦਸਿਆਂ ਵਾਲਾ ਸੰਭਾਵਤ ਖੇਤਰ ਹੈ। ਜ਼ਿਲ੍ਹੇ ‘ਚੋਂ ਲੰਘਦੇ ਕੌਮੀ ਮਾਰਗ ‘ਤੇ ਮੌਤ ਦਰ ਪਿਛਲੇ ਤਿੰਨ ਸਾਲਾਂ ‘ਚ ਪ੍ਰਤੀ ਕਿਲੋਮੀਟਰ ਕਰੀਬ 0.41 ਰਹੀ ਹੈ। ਜਦਕਿ 25 ਹਾਦਸਾ ਗ੍ਰਸਤ ਕਾਲੇ ਸਥਾਨ ਲੱਭੇ ਗਏ, ਜੋ ਕਿ ਇਸ ਨੂੰ ਹਾਦਸਿਆਂ ਲਈ ਗੰਭੀਰ ਬਣਾਉਂਦੇ ਹਨ।
ਇਸੇ ਤਰ੍ਹਾਂ ਜ਼ਿਲ੍ਹੇ ਦੇ ਰਾਜਪੁਰਾ, ਸ਼ੰਭੂ, ਬਨੂੜ, ਤ੍ਰਿਪੜੀ ਥਾਣਿਆਂ ਅਧੀਨ ਆਉਂਦੇ ਖੇਤਰ ਵਿਚਲਾ ਸੜਕੀ ਮਾਰਗ ਤੇਜ ਰਫ਼ਤਾਰੀ ਕਰਕੇ ਵਾਪਰੇ ਸੜਕ ਹਾਦਸਿਆਂ ‘ਚ ਹੋਈਆਂ ਮੌਤਾਂ ਦਾ 60 ਫੀਸਦੀ ਕਾਰਨ ਬਣਦੀ ਹੈ। ਮਹੀਨਾਵਾਰ ਵਿਸਲੇਸ਼ਣ ਕਰਨ ‘ਤੇ ਜਨਵਰੀ, ਮਈ, ਅਕਤੂਬਰ, ਨਵੰਬਰ, ਦਸੰਬਰ ਮਹੀਨੇ ਹਾਦਸਿਆਂ ਲਈ ਵਧੇਰੇ ਗੰਭੀਰ ਪਾਏ ਗਏ। ਇਨ੍ਹਾਂ ਮਹੀਨਿਆਂ ‘ਚ 47 ਫੀਸਦੀ ਮੌਤਾਂ ਹੋਈਆਂ ਜਦੋਂਕਿ ਪਿਛਲੇ 3 ਸਾਲਾਂ ਦੀ ਸਾਲਾਨਾ ਦਰ 15 ਪ੍ਰਤੀ ਮਹੀਨਾ ਰਹੀ।
ਜੇਕਰ ਦਿਨਾਂ ਵਾਰ ਦੇਖਿਆ ਜਾਵੇ ਤਾਂ ਸੋਮਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਹਾਦਸਿਆਂ ਲਈ ਵਧੇਰੇ ਭਾਰੂ ਰਹੇ, ਇਨ੍ਹਾਂ ਦਿਨਾਂ ਦੌਰਾਨ 44 ਫੀਸਦੀ ਹਾਦਸੇ ਵਾਪਰੇ। ਜ਼ਿਲ੍ਹੇ ਅੰਦਰ ਬਾਕੀ ਦਿਨਾਂ ਦੇ ਮੁਕਾਬਲੇ 10-15 ਫੀਸਦੀ ਵਾਧੂ ਹਾਦਸੇ ਵਾਪਰੇ ਤੇ ਪਿਛਲੇ ਤਿੰਨ ਸਾਲਾਂ ‘ਚ 77 ਮੌਤਾਂ ਇਨ੍ਹਾਂ ਦਿਨਾਂ ‘ਚ ਹੋਈਆਂ। ਇਸੇ ਤਰ੍ਹਾਂ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਅਤੇ ਸਵੇਰੇ 9 ਵਜੇ ਤੋਂ ਦੁਪਿਹਰ 12 ਵਜੇ ਹਾਦਸਿਆਂ ਕਰਕੇ ਵਧੇਰੇ ਮੌਤਾਂ ਹੋਈਆਂ ਜੋਕਿ ਪਿਛਲੇ ਤਿੰਨਾਂ ਸਾਲਾਂ ਦੇ ਸਾਰੇ ਹਾਦਸਿਆਂ ਦਾ 51 ਫੀਸਦੀ ਬਣਦਾ ਹੈ। ਜੇਕਰ ਇਸ ਵਿਸ਼ਲੇਸ਼ਣ ਨੂੰ ਲਿੰਗਕ ਭੇਦ ਮੁਤਾਬਕ ਵਾਚਿਆ ਜਾਵੇ ਤਾਂ ਇਹ ਸਾਹਮਣੇ ਆਇਆ ਕਿ 86 ਫੀਸਦੀ ਮਰਦ ਅਤੇ 14 ਫੀਸਦੀ ਮਹਿਲਾਵਾਂ ਦੀਆਂ ਮੌਤਾਂ ਹੋਈਆਂ। ਜੇਕਰ ਸਮਾਜਿਕ-ਆਰਥਿਕ ਸਥਿਤੀ ਮੁਤਾਬਕ ਦੇਖਿਆ ਜਾਵੇ ਤਾਂ ਇਨ੍ਹਾਂ ਤਿੰਨਾਂ ਸਾਲਾਂ ‘ਚ 1081 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਪਟਿਆਲਾ ਜ਼ਿਲ੍ਹੇ ਅੰਦਰ 55 ਹਾਦਸਿਆਂ ਦੇ ਕਾਲੇ ਸਥਾਨ ਸਾਹਮਣੇ ਆਏ, ਜਿਨ੍ਹਾਂ ‘ਚ 25 ਕੌਮੀ ਮਾਰਗ, 13 ਰਾਜ ਮਾਰਗ, 5 ਮੇਜ਼ਰ ਜ਼ਿਲ੍ਹਾ ਸੜਕ, 7 ਹੋਰ ਜ਼ਿਲ੍ਹਾ ਸੜਕ ਅਤੇ 5 ਮਿਊਂਸਪਲ ਸੜਕਾਂ ‘ਤੇ ਹਨ, ਇਨ੍ਹਾਂ ਕਾਲੇ ਸਥਾਨਾਂ ‘ਤੇ 5 ਗੰਭੀਰ ਜਾਂ ਮੌਤ ਵਾਲੇ ਹਾਦਸੇ ਵਾਪਰੇ ਅਤੇ ਇਨ੍ਹਾਂ ‘ਤੇ 299 ਲੋਕਾਂ ਨੇ ਜਾਨਾਂ ਗਵਾਈਆਂ ਤੇ 184 ਗੰਭੀਰ ਫੱਟੜ ਹੋਏ। ਟ੍ਰੈਫਿਕ ਪੁਲਿਸ ਇਨਫੋਰਸਮੈਂਟ ਮੁਤਾਬਕ ਦੇਖਿਆ ਜਾਵੇ ਤਾਂ 71 ਜਣੇ ਤਾਇਨਾਤ ਹਨ, ਇਨ੍ਹਾਂ ‘ਚੋਂ 3 ਜਣੇ ਟ੍ਰੈਫਿਕ ਸਿੱਖਿਆ ਸੈਲ ‘ਚ ਤਾਇਨਾਤ ਹਨ ਅਤੇ ਇਹ ਸਾਰੇ ਅਧਿਕਾਰੀ/ਕਰਮਚਾਰੀ ਆਵਾਜਾਈ ਨੂੰ ਨਿਯਮਤ ਕਰਦੇ ਹਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਕਈ ਸਾਲਾਂ ਬਾਅਦ MP ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਆਇਆ ਬਾਹਰ

Punjab: ਕਈ ਸਾਲਾਂ ਬਾਅਦ MP ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਆਇਆ ਬਾਹਰ

by Ranjit Singh
November 20, 2026
0

Punjab: ਕਈ ਸਾਲਾਂ ਬਾਅਦ MP ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਆਇਆ ਬਾਹਰ ਚੰਡੀਗੜ੍ਹ, 20 ਨਵੰਬਰ 2026 (ਵਿਸ਼ਵ ਵਾਰਤਾ): ਕਈ ਸਾਲਾਂ ਬਾਅਦ...

Breaking: ਹਰਜਿੰਦਰ ਧਾਮੀ ਮੁੜ ਬਣੇ SGPC ਦੇ ਪ੍ਰਧਾਨ

Breaking: ਹਰਜਿੰਦਰ ਧਾਮੀ ਮੁੜ ਬਣੇ SGPC ਦੇ ਪ੍ਰਧਾਨ

by Ranjit Singh
November 20, 2026
0

Breaking: ਹਰਜਿੰਦਰ ਧਾਮੀ ਮੁੜ ਬਣੇ SGPC ਦੇ ਪ੍ਰਧਾਨ ਚੰਡੀਗੜ੍ਹ, 20 ਨਵੰਬਰ 2026 (ਵਿਸ਼ਵ ਵਾਰਤਾ): ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ...

Breaking: ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਨੂੰ ਈਡੀ ਨੇ ਭੇਜਿਆ ਸੰਮਨ

Breaking: ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਨੂੰ ਈਡੀ ਨੇ ਭੇਜਿਆ ਸੰਮਨ

by Ranjit Singh
November 20, 2026
0

Breaking: ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਰਾਜ ਸਭਾ ਮੈਂਬਰ ਸਤਨਾਮ ਸੰਧੂ ਨੂੰ ਈਡੀ ਨੇ ਭੇਜਿਆ ਸੰਮਨ ਚੰਡੀਗੜ੍ਹ, 20 ਨਵੰਬਰ 2026...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
November 20, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 20 ਨਵੰਬਰ 2026 (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਕਈ ਸਾਲਾਂ ਬਾਅਦ MP ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਆਇਆ ਬਾਹਰ

Punjab: ਕਈ ਸਾਲਾਂ ਬਾਅਦ MP ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਆਇਆ ਬਾਹਰ

by Ranjit Singh
November 20, 2026
0

Punjab: ਕਈ ਸਾਲਾਂ ਬਾਅਦ MP ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਆਇਆ ਬਾਹਰ ਚੰਡੀਗੜ੍ਹ, 20 ਨਵੰਬਰ 2026 (ਵਿਸ਼ਵ ਵਾਰਤਾ): ਕਈ ਸਾਲਾਂ ਬਾਅਦ...

Most Popular

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
6 days ago
0

ਚੰਡੀਗੜ੍ਹ, 14 ਨਵੰਬਰ  (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 