ਜਵਾਨਾਂ ਦੀ ਸ਼ਹਾਦਤ ਪੁਲਿਸ ਫੋਰਸ ਨੂੰ ਦੇਸ਼ ਲਈ ਜੂਝ ਮਰਨ ਵਾਸਤੇ ਪ੍ਰੇਰਿਤ ਕਰਦੀ ਰਹੇਗੀ’
ਕਪੂਰਥਲਾ, 19 ਅਕਤੂਬਰ (ਵਿਸ਼ਵ ਵਾਰਤਾ)-ਅੱਤਵਾਦ ਦੌਰਾਨ ਦੇਸ਼ ਦੀ ਏਕਤਾ ਤੇ ਅਖੰਡਤਾ ਖਾਤਿਰ ਜਾਨਾਂ ਵਾਰਨ ਵਾਲੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਜਵਾਨਾਂ ਦੀ ਸੂਰਬੀਰਤਾ ਨੂੰ ਯਾਦ ਕਰਨ ਲਈ ਸ਼ਹੀਦੀ ਸਪਤਾਹ ਦੀ ਸਮਾਪਤੀ ਮੌਕੇ 21 ਅਕਤੂਬਰ ਨੂੰ ਜਿਲ੍ਹਾ ਪੁਲਿਸ ਲਾਇਨ ਵਿਖੇ ਸਮਾਗਮ ਕਰਵਾਇਆ ਜਾਵੇਗਾ।
ਐਸ.ਐਸ. ਪੀ. ਕਪੂਰਥਲਾ ਸ੍ਰੀ ਜਸਪ੍ਰੀਤ ਸਿੰਘ ਸਿੱਧੂ ( ਆਈ.ਪੀ.ਐਸ.) ਨੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ 15 ਤੋਂ 21 ਅਕਤੂਬਰ ਤੱਕ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਹੀਦੀ ਸਪਤਾਹ ਮਨਾਇਆ ਜਾ ਰਿਹਾ ਹੈ, ਜਿਸ ਤਹਿਤ 21 ਅਕਤੂਬਰ ਦਾ ਦਿਨ ਪੁਲਿਸ ਸ਼ਹੀਦ ਦਿਨ ਵਜੋਂ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਅਧਿਕਾਰੀਆਂ ਤੇ ਜਵਾਨਾਂ ਦੇ ਪਰਿਵਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਨੇੜਿਓਂ ਜਾਨਣ ਤੇ ਉਨ੍ਹÎਾਂ ਦੇ ਹੱਲ ਲਈ ਉਨ੍ਹਾਂ ਦੇ ਪਰਿਵਾਰਾਂ ਦੇ ਘਰ ਜਾ ਕੇ ਦੁੱਖ ਤਕਲੀਫਾਂ ਸੁਣੀਆਂ ਜਾ ਰਹੀਆਂ ਹਨ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ।
ਉਨਾਂ ਕਿਹਾ ਕਿ ਪੰਜਾਬ ਪੁਲਿਸ ਨੇ ਜਿਸ ਦਲੇਰੀ ਨਾਲ ਅੱਤਵਾਦ ਦਾ ਟਾਕਰਾ ਕਰਕੇ ਉਸਦਾ ਖਾਤਮਾ ਕੀਤਾ ਉਸਦੀ ਮਿਸਾਲ ਵਿਸ਼ਵ ਵਿਚ ਕਿਤੇ ਵੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅੰਤਰਰਾਸ਼ਟਰੀ ਸੀਮਾ 553 ਕਿਲੋਮੀਟਰ ਹੈ ਅਤੇ ਇਕ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਵਲੋਂ ਅਮਨ ਤੇ ਸ਼ਾਂਤੀ ਲਈ ਦਿ੍ਰੜ ਨਿਸ਼ਚੇ ਨਾਲ ਡਿਊਟੀ ਨਿਭਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅੱਤਵਾਦ ਵਿਰੁੱਧ ਲੜਾਈ ਦੌਰਾਨ ਸ਼ਹਾਦਤ ਦੇਣ ਵਾਲੇ ਯੋਧਿਆਂ ਵਿਚ ਮੁੱਖ ਤੌਰ ’ਤੇ ਲੇਟ ਸਿਪਾਹੀ ਗੁਰਦੇਵ ਸਿੰਘ ਨੰਬਰ 584/ਕੇਪੀਟੀ, ਲੇਟ ਹੋਲਦਾਰ ਜਸਬੀਰ ਸਿੰਘ ਨੰਬਰ 453/ਕੇਪੀਟੀ, ਲੇਟ ਏਐਸਆਈ ਹਰਪ੍ਰੀਤ ਸਿੰਘ ਨੰਬਰ 36, ਲੇਟ ਐਸਆਈ ਹਰਭਜਨ ਸਿੰਘ ਨੰਬਰ 378/ਜੇ, ਲੇਟ ਇੰ: ਪ੍ਰੀਤਮ ਸਿੰਘ ਨੰਬਰ 72/ਜੇ, ਲੇਟ ਸਿਪਾਹੀ ਇੰਦਰਪਾਲ ਸਿੰਘ ਨੰਬਰ 1466/ ਕੇਪੀਟੀ, , ਲੇਟ ਸਿਪਾਹੀ ਬਖਸੀਸ ਸਿੰਘ ਨੰਬਰ 18/ਕੇਪੀਟੀ, ਲੇਟ ਏਐਸਆਈ ਗੁਰਦੇਵ ਸਿੰਘ ਨੰਬਰ 804/ਕੇਪੀਟੀ , ਲੇਟ ਸ੍ਰੀ ਬਲਜੀਤ ਸਿੰਘ ਪੁਲਿਸ ਕਪਤਾਨ , ਲੇਟ ਸਿਪਾਹੀ ਸੁਰਿੰਦਰ ਸਿੰਘ ਨੰਬਰ 754/ਕੇਪੀਟੀ, ਲੇਟ ਸਿਪਾਹੀ ਪਰਮਜੀਤ ਸਿੰਘ ਨੰਬਰ 870/ਕੇਪੀਟੀ, ਲੇਟ ਸਿਪਾਹੀ ਰੇਸਮ ਲਾਲ ਨੰਬਰ 4515/ਮਜੀਠਾ, ਲੇਟ ਸਿਪਾਹੀ ਜਗਦੀਸ ਸਿੰਘ ਨੰਬਰ 937/ਕੇਪੀਟੀ , ਲੇਟ ਏਐਸਆਈ ਸੰਤੋਖ ਸਿੰਘ ਨੰਬਰ 100/ਪੀਆਰਟੀ , ਲੇਟ ਹੋਲਦਾਰ ਬਲਬੀਰ ਸਿੰਘ ਨੰਬਰ 9/101/ਪੀਏਪੀ, ਲੇਟ ਸਿਪਾਹੀ ਪਰਮਜੀਤ ਸਿੰਘ ਨੰਬਰ 891/ਅਮ੍ਰਿ: ਦਿਹਾਤੀ, ਲੇਟ ਸਿਪਾਹੀ ਪਿਆਰਾ ਸਿੰਘ ਨੰਬਰ 181/ਕੇਪੀਟੀ , ਲੇਟ ਹੋਲਦਾਰ ਕੁਲਵੀਰ ਸਿੰਘ ਨੰਬਰ 3/ਸੀ, ਲੇਟ ਹੋਮਗਾਰਡ ਦੇਵ ਰਾਜ ਨੰਬਰ 28685, ਲੇਟ ਸਿਪਾਹੀ ਸਮਸੇਰ ਸਿੰਘ ਨੰਬਰ 1239/ਕੇਪੀਟੀ, ਲੇਟ ਸਿਪਾਹੀ ਮਲਕੀਤ ਸਿੰਘ ਨੰਬਰ 69/ਅਮ੍ਰਿਤਸਰ (ਦਿਹਾਤੀ), ਲੇਟ ਸਿਪਾਹੀ ਜਸਵਿੰਦਰ ਸਿੰਘ ਨੰਬਰ 1068/ ਕੇਪੀਟੀ, ਲੇਟ ਐਸਪੀਓ ਭਗਵੰਤ ਸਿੰਘ ਨੰਬਰ 49/ਤਰਨਤਾਰਨ, ਲੇਟ ਸਿਪਾਹੀ ਸਾਮ ਸੁੰਦਰ ਨੰਬਰ 13/563/ਪੀਏਪੀ,ਲੇਟ ਐਸ.ਪੀ.ਓ.ਪਰਗਨ ਸਿੰਘ ਨੰਬਰ 706/ਜਲੰਧਰ, ਲੇਟ ਏਐਸਆਈ ਗੁਰਜਿੰਦਰਪਾਲ ਸਿੰਘ, ਨੰਬਰ 332/ ਐਚਪੀਆਰ, ਲੇਟ ਸਿਪਾਹੀ ਦਲੀਪ ਸਿੰਘ ਨੰਬਰ 3050/ਬਟਾਲਾ, ਲੇਟ ਹੋਮਗਾਰਡ ਸੁਰਜੀਤ ਸਿੰਘ ਨੰਬਰ 28538, ਲੇਟ ਹੋਮਗਾਰਡ ਬਲਦੇਵ ਸਿੰਘ ਨੰਬਰ 28596, ਲੇਟ ਐਸਪੀ“ ਪਾਲ ਮਸੀਹ ਨੰਬਰ 583/ਕੇਪੀਟੀ, ਲੇਟ ਹੋਲਦਾਰ ਪ੍ਰੀਤਮ ਸਿੰਘ ਨੰਬਰ 4/ਕੇਪੀਟੀ, ਲੇਟ ਸਿਪਾਹੀ ਸੁਖਵਿੰਦਰ ਸਿੰਘ ਨੰਬਰ 5192/ਮਜੀਠਾ, ਲੇਟ ਸਿਪਾਹੀ ਦਲਜੀਤ ਸਿੰਘ ਨੰਬਰ 2795/ਜਲੰਧਰ , ਲੇਟ ਸਿਪਾਹੀ ਅਵਤਾਰ ਸਿੰਘ ਨੰਬਰ 2375/ਜਲੰ, ਲੇਟ ਐਸਆਈ ਸੋਹਿੰਦਰ ਸਿੰਘ ਨੰਬਰ 36/112/ਪੀਏਪੀ, ਲੇਟ ਸਿਪਾਹੀ ਗੁਰਮੇਲ ਸਿਘ ਨੰਬਰ 13/253/ਪੀਏਪੀ, ਲੇਟ ਸਿਪਾਹੀ ਜਸਬੀਰ ਸਿੰਘ ਨੰਬਰ 2627/ਜਲੰ, ਲੇਟ ਹੋਮਗਾਰਡ ਗੁਰਮੀਤ ਸਿੰਘ ਨੰਬਰ 28330, ਲੇਟ ਏਐਸਆਈ ਸੁਰਿੰਦਰ ਸਿੰਘ ਨੰਬਰ 841/ਕੇਪੀਟੀ, ਲੇਟ ਸਿਪਾਹੀ; ਪ੍ਰਿਤਪਾਲ ਸਿੰਘ ਨੰਬਰ 33/554 ਸ਼ਾਮਿਲ ਹਨ।