ਲਖਨਊ, 15 ਦਸੰਬਰ – ਉਤਰ ਪ੍ਰਦੇਸ਼ ਵਿਚ ਇੱਕ ਮਹਿਲਾ ਨੇ ਈ-ਰਿਕਸ਼ਾ ਉੱਤੇ ਬੱਚੇ ਨੂੰ ਜਨਮ ਦਿੱਤਾ| ਪ੍ਰਾਪਤ ਜਾਣਕਾਰੀ ਅਨੁਸਾਰ ਲਖਨਊ ਵਿਚ ਇੱਕ ਗਰਭਵਤੀ ਔਰਤ ਹਸਪਤਾਲ ਜਾ ਰਹੀ ਸੀ ਅਤੇ ਰਸਤੇ ਵਿਚ ਉਸ ਨੂੰ ਦਰਦ ਹੋਇਆ| ਇਸ ਦੌਰਾਨ ਕੋਈ ਐਂਬੂਲੈਂਸ ਨਾ ਹੋਣ ਕਾਰਨ ਮਹਿਲਾ ਨੂੰ ਈ-ਰਿਕਸ਼ਾ ਉਤੇ ਹਸਪਤਾਲ ਲਿਜਾਇਆ ਗਿਆ| ਪਰ ਮਹਿਲਾ ਵੱਲੋਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਈ-ਰਿਕਸ਼ਾ ਉਤੇ ਬੱਚੇ ਨੂੰ ਜਨਮ ਦਿੱਤਾ ਗਿਆ|
ਇਸ ਦੌਰਾਨ ਈ-ਰਿਕਸ਼ਾ ਉਤੇ ਹੀ ਮਹਿਲਾ ਅਤੇ ਉਸ ਦੇ ਨਵਜਾਤ ਬੱਚੇ ਨੂੰ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ|
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ
ਕਾਂਗਰਸ ਸੀਈਸੀ ਦੀ ਮੀਟਿੰਗ ਅੱਜ ਦਿੱਲੀ ਵਿੱਚ ਚੰਡੀਗੜ੍ਹ, 27ਅਪ੍ਰੈਲ(ਵਿਸ਼ਵ ਵਾਰਤਾ)- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਦੀ ਬੈਠਕ ਅੱਜ ਸ਼ਨੀਵਾਰ...