ਫਰੀਦਕੋਟ 17 ਅਕਤੂਬਰ ( ਵਿਸ਼ਵ ਵਾਰਤਾ)-ਫਰੀਦਕੋਟ ਦੇ ਪਿੰਡ ਕਲੇਰ ਦੀ ਬੜੀ ਦੁੱਖਦਾਈ ਖਬਰ ਸਾਹਮਣੇ ਆਈ ਜਿਥੇ ਲੰਘੀ ਰਾਤ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਹੋਈ ਮੌਤ। ਪਤਨੀ ਅਤੇ ਦੋ ਬੱਚਿਆਂ ਸਣੇ ਸ਼ਖਸ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲੱਗਾ ਕੇ ਕੀਤੀ ਖੁਦਕੁਸ਼ੀ ।
ਜਾਣਕਾਰੀ ਅਨੁਸਾਰ ਪਰਿਵਾਰ ਪਿੰਡ ਵਿੱਚ ਸਥਿਤ ਇੱਕ ਇੱਟਾਂ ਦੇ ਭੱਠੇ ਤੇ ਕੰਮ ਕਰਦਾ ਸੀ ਅਤੇ ਪਰਿਵਾਰ ਦਾ ਮੁਖੀ ਭੱਠੇ ਤੇ ਮੁਨਸ਼ੀ ਸੀ।
ਪੁਲੀਸ ਨੂੰ ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ , ਪਰਿਵਾਰ ਦੇ ਮੁੱਖੀ ਨੇ ਆਪਣੇ ਇੱਕ ਦੋਸਤ ਨੂੰ ਵਟਸਐਪ ਕੀਤਾ ਸੀ ਜਿਸ ਵਿੱਚ ਲਿੱਖਿਆ ਮਿਲਿਆ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਖਰਾਬ ਹੋਣ ਕਰਕੇ ਮੈਨੂੰ ਇਹ ਕਦਮ ਉਠਾਉਣਾ ਪੈ ਰਿਹਾ ਹੈ।