.
ਪੰਜਾਬੀ ਭਾਸ਼ਾ ਵੱਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ
ਜੈਤੋ, 11 ਅਕਤੂਬਰ (ਰਘੂਨੰਦਨ ਪਰਾਸ਼ਰ)ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਗਠਿਤ ਹੋਏ ਪੰਜਾਬੀ ਭਾਸ਼ਾ ਮੰਚ ਨੇ ਅੱਜ ਮਾਣਯੋਗ ਰਾਜਪਾਲ ਪੰਜਾਬ ਸ਼੍ਰੀ ਵੀ.ਪੀ ਸਿੰਘ ਬਦਨੌਰ ਨਾਲ਼ ਮੁਲਾਕਾਤ ਕਰਕੇ ਇਕ ਮੰਗ ਪੱਤਰ ਸੌਂਪਿਆ | ਮੰਚ ਦੇ ਸਰਪ੍ਰਸਤ ਦੇਸ ਰਾਜ ਅਤੇ ਸਟੇਟ ਕਨਵੀਨਰ ਜਵਾਹਰ ਲਾਲ ਸਿਵੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਰਾਜਪਾਲ ਸਾਹਮਣੇ ਮੰਚ ਦੀ ਮੁੱਖ ਮੰਗ ਰੱਖੀ ਗਈ ਕਿ ਪੰਜਾਬ ਦੀਆਂ ਅਦਾਲਤਾਂ ਵਿਚ ਅੰਗਰੇਜ਼ੀ ਨਾਲ਼ ਪੰਜਾਬੀ ਵਿਚ ਵੀ ਫੈਸਲੇ ਜਾਰੀ ਹੋਣੇ ਚਾਹੀਦੇ ਹਨ ! ਰਾਜਪਾਲ ਸੰਵਿਧਾਨਿਕ ਤੌਰ ਤੇ ਅਜਿਹੀ ਵਿਵਸਥਾ ਲਾਗੂ ਕਰਵਾ ਸਕਦੇ ਹਨ! ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਾਜਪਾਲ ਜੀ ਨੇ ਮੰਚ ਦੀ ਮੰਗ ਤੇ ਵਿਚਾਰ ਕਰਨ ਦਾ ਪੂਰਾ ਭਰੋਸਾ ਦਿੱਤਾ!! ਉਹਨਾਂ ਨੇ ਇਹ ਵੀ ਦੱਸਿਆ ਕਿ ਮੰਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਉਣ ਵਾਲੇ ਦਿਨਾਂ ਵਿਚ ਯਤਨ ਜਾਰੀ ਰੱਖੇਗਾ ! ਇਸ ਮੌਕੇ ਪੰਜਾਬੀ ਭਾਸ਼ਾ ਮੰਚ ਦੇ ਪ੍ਰਾਂਤ ਕੋ-ਕਨਵੀਨਰ ਡਾ. ਸੁਖਜਿੰਦਰ ਰਿਸ਼ੀ, ਪ੍ਰਾਂਤ ਕੋ-ਕਨਵੀਨਰ ਐਡਵੋਕੇਟ ਵਿਸ਼ਾਲ ਗਰਗ, ਜ਼ਿਲ੍ਹਾ ਕਨਵੀਨਰ ਡਾ. ਵੀਨਾ ਗਰਗ ਅਤੇ ਇੰਚਾਰਜ ਆਈ ਟੀ ਸੈੱਲ ਸ਼੍ਰੀ ਗੌਰਵ ਟੰਡਨ ਜੀ ਹਾਜਿਰ ਸਨ !!