ਜੀਰਕਪੁਰ ਵਿੱਚ ਆਏ ਦਿਨ ਹੋ ਰਹੇ ਹਨ ਹਾਦਸੇ, ਨਗਰ ਕੌਸਲ ਅਧਿਕਾਰੀਆਂ ਵੱਟੀ ਚੁੱਪੀ
ਜੀਰਕਪੁਰ, 11 ਅਕਤੂਬਰ ( ਵਿਸ਼ਵ ਵਾਰਤਾ )-ਪੰਜਾਬ ਸਰਕਾਰ ਵਲੋਂ ਸੂਬੇ ਦੀ ਜਨਤਾ ਤੋਂ ਵੱਖ-ਵੱਖ ਸਾਧਨਾਂ ਰਾਂਹੀ ਕਰੋੜਾਂ ਰੁਪਏ ਕਾਊ ਸੈਸ ਲਏ ਜਾਣ ਦੇ ਬਾਵਜੂਦ ਅਵਾਰਾ ਪਸ਼ੂਆਂ ਦੀ ਸੰਭਾਲ ਨਹੀਂ ਹੋ ਰਹੀ ਹੈ ਅਤੇ ਅਵਾਰਾ ਪਸ਼ੂ ਸੜਕਾਂ ਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਜੀਰਕਪੁਰ ਵਿੱਚ ਹਰ ਹਫਤੇ ਔਸਤਨ ਦੋ ਤੋਂ ਤਿੰਨ ਹਾਦਸੇ ਅਵਾਰਾ ਪਸ਼ੂਆਂ ਕਾਰਨ ਹੋ ਰਹੇ ਹਨ। ਜੀਰਕਪੁਰ ਨਗਰ ਕੌਂਸਲ ਇਸ ਸਬੰਧ ਵਿੱਚ ਕੋਈ ਵੀ ਕਾਰਵਾਈ ਕਰਨ ਤੋਂ ਪਾਸਾ ਵੱਟ ਰਹੀ ਹੈ।
ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਸਥਾਨਕ ਸਰਕਾਰਾਂ ਵਿਭਾਗ ਨਾਲ ਕੀਤੇ ਗਏ ਪਤੱਰਾਚਾਰ ਦੇ ਅਧਾਰ ਤੇ ਦੱਸਿਆ ਕਿ ਪੰਜਾਬ ਵਿੱਚ ਇਸ ਵੇਲੇ ਕਰੀਬ ਸਵਾ ਲੱਖ ਆਵਾਰਾ ਗਾਵਾਂ ਅਤੇ ਸਾਨ• ਸੜਕਾਂ ਤੇ ਹਨ। ਪੰਜਾਬ ਵਿੱਚ ਹਰ ਸਾਲ ਆਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਕਾਰਨ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਜਾਂਦੀ ਹੈ।
ਉਨ•ਾਂ ਦੱਸਿਆ ਕਿ ਅੱਜ ਹਾਲਾਤ ਇਹ ਹਨ ਕਿ ਕੋਈ ਵੀ ਵਿਅਕਤੀ ਫੋਰ ਵਹੀਲਰ, ਟੂ ਵਹੀਲਰ, ਆਈਲ ਟੈਂਕਰ ਆਦਿ ਖਰੀਦਣ ਵੇਲੇ ਕਾਊ ਸੈਸ ਅਦਾ ਕਰਦਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਸ਼ਰਾਬ ਤੇ ਵੀ ਕਾਊ ਸੈਸ ਵਸੂਲਿਆ ਜਾ ਰਿਹਾ ਹੈ। ਇਸਦੇ ਬਾਵਜੂਦ ਜਾਨਵਰਾਂ ਦੀ ਸਮਸਿੱਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ 100 ਕਰੋੜ ਰੁਪਏ ਸਲਾਨ•ਾਂ ਇੱਕਠਾ ਕਰਨ ਦੇ ਬਾਵਜੂਦ ਸਥਾਨਕ ਸਰਕਾਰਾਂ ਵਿਭਾਗ ਵਲੋਂ ਕੇਵਲ 30 ਰੁਪਏ ਰੋਜਾਨਾ ਦੇ ਹਿਸਾਬ ਨਾਲ ਪ੍ਰਤੀ ਜਾਨਵਰ ਦਿੱਤਾ ਜਾ ਰਿਹਾ ਹੈ। ਪੰਜਾਬ ਵਿੱਚ ਚੱਲ ਰਹੀ ਗਊਸ਼ਾਲਾਵਾਂ ਵਿੱਚ ਜਾਨਵਰਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਲਾਲੜੂ ਦੀ ਸਰਕਾਰੀ ਗਊਸ਼ਾਲਾ ਸਰਕਾਰੀ ਅਣਦੇਖੀ ਦੀ ਪੰਜਾਬ ਵਿੱਚ ਸੱਭ ਤੋਂ ਵੱਡੀ ਉਦਾਹਰਨ ਹੈ ਜਿਥੇ ਸਰਕਾਰੀ ਅਣਦੇਖੀ ਦੇ ਚਲਦੇ ਸੈਕੜੇ ਜਾਨਵਰ ਮਰ ਚੁੱਕੇ ਹਨ।
ਸੁਖਦੇਵ ਚੌਧਰੀ ਨੇ ਦੱਸਿਆ ਕਿ ਜੁਆਂਇਟ ਐਕਸ਼ਨ ਕਮੇਟੀ ਦੇ ਪ੍ਰਤੀਨਿੱਧਾਂ ਵਲੋਂ ਇਸ ਸਬੰਧ ਵਿੱਚ ਜਦੋਂ ਨਗਰ ਕੌਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਬੇਹਦ ਗੈਰਜਿੰਮੇਦਾਰ ਬਿਆਨ ਦਿੰਦੇ ਹੋਏ ਕਿਹਾ ਕਿ ਉਨ•ਾਂ ਵਲੋਂ ਜਾਨਵਰਾਂ ਨੂੰ ਫੜ ਦੇ ਗਊਸ਼ਾਲਾ ਵਿੱਚ ਭੇਜਿਆ ਜਾਂਦਾ ਹੈ। ਫਿਰ ਵੀ ਉਹ ਕਿਵੇਂ ਬਾਹਰ ਆ ਜਾਂਦੇ ਹਨ ਪਤਾ ਨਹੀਂ। ਸੁਖਦੇਵ ਚੌਧਰੀ ਨੇ ਕਿਹਾ ਕਿ ਆਮ ਲੋਕਾਂ ਦੀ ਇਸ ਸਮਸਿੱਆ ਦਾ ਜੇਕਰ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਕਮੇਟੀ ਵਲੋਂ ਸਰਕਾਰ ਨੂੰ ਪਾਰਟੀ ਬਣਾਉਂਦੇ ਹੋਏ ਪੀਆਈਐਲ ਦਾਖਲ ਕੀਤੀ ਜਾਵੇਗੀ।
ਬਾਕਸ—–
ਜੁਆਂਇਟ ਐਕਸ਼ਨ ਵਲੋਂ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜੇ ਗਏ ਸੁਝਾਅ
–ਫੜੇ ਜਾਣ ਵਾਲੇ ਆਵਾਰਾ ਪਸ਼ੂਆਂ ਨੂੰ ਹਰ ਮਹੀਨੇ ਖੁੱਲੀ ਬੋਲੀ ਲਗਾਈ ਜਾਵੇ।
–ਜਿਹੜੇ ਪਸ਼ੂ ਫੜੇ ਜਾਣ ਉਨ•ਾਂ ਦੀ ਟੈਗਿੰਗ ਕੀਤੀ ਜਾਵੇ ਅਤੇ ਗਊਸ਼ਾਲਾ ਪ੍ਰਬੰਧਕਾਂ ਵਿਰੁੱਧ ਕਾਰਵਾਈ ਕੀਤੀ ਜਾਵੇ।
–ਸ਼ਹਿਰਾਂ ਵਿੱਚ ਲੋਕਾਂ ਨੂੰ ਸ਼ਾਮਲਾਤ ਜਮੀਨ ਦੇਕੇ ਗਊਸ਼ਾਲਾ ਚਲਵਾਈ ਜਾਵੇ।