ਹੁਸ਼ਿਆਰਪੁਰ 10 ਅਕਤੂਬਰ ( ਵਿਸ਼ਵ ਵਾਰਤਾ ) – ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਵਾਸਤੇ ਪੰਚਾਇਤਾਂ ਗਰਾਮ ਸਭਾ ਇਜਲਾਸ ਬੁਲਾ ਕੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਦੇ ਮਤੇ ਪਾਸ ਕਰਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਸਾਨ ਬਚਾਓ ਪੰਜਾਬ ਬਚਾਓ ਚਲਾਈ ਮੁਹਿੰਮ ਤਹਿਤ ਅੱਜ ਹਲਕਾ ਚੱਬੇਵਾਲ ਦੇ ਪਿੰਡ ਬਿਹਾਲਾ ਵਿਖੇ ਸਰਪੰਚ ਹਰਮਿੰਦਰ ਸਿੰਘ ਸੰਧੂ ਦੀ ਅਗਵਾਈ ਵਿਚ ਕਰਵਾਏ ਗਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦਾ ਕਾਨੂੰਨੀ ਤੌਰ ਤੇ ਇੱਕੋ-ਇੱਕ ਸਹੀ ਤੇ ਕਾਰਗਰ ਰਸਤਾ ਇਹੀ ਹੈ । ਉਹਨਾਂ ਨੇ ਕਿਹਾ ਕਿ ਕਿਸਾਨਾ ਖਿਲਾਫ ਲਿਆਦੇ ਕਿਸਾਨ ਮਾਰੂ ਖੇਤੀ ਬਿੱਲ ਸਬੰਧੀ ਬਾਦਲਾਂ ਨੂੰ ਪਹਿਲਾਂ ਤੋ ਹੀ ਪਤਾ ਸੀ । ਇਹ ਤਾਂ ਹੁਣ ਪੰਜਾਬ ਦੇ ਕਿਸਾਨਾਂ ਨਾਲ ਝੂਠੀ ਹਮਦਰਦੀ ਜਿਤਾ ਰਹੇ । ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕਿਸਾਨਾਂ ਖਿਲਾਫ ਲਿਆਦੇ ਬਿੱਲ ਨੇ ਦੇਸ ਦੀ ਕਿਸਾਨੀ ਦਾ ਲੱਕ ਤੋੜ ਦਿੱਤਾ ਹੈ। ਉਹਨਾਂ ਨੇ ਕਾਂਗਰਸ ਪਾਰਟੀ ਨੂੰ ਰਗੜੇ ਲਾਉਂਦੇ ਹੋਏ ਕਿਹਾ ਕੇ ਉਹ ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀ ਜੇ ਪੀ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਵਿਚ ਫੁੱਟ ਪਾ ਰਹੀ ਹੈ ਅਤੇ ਕਿਸਾਨ, ਮਜਦੂਰ, ਮੁਲਾਜਮ ਤੇ ਵਪਾਰੀਆਂ ਦਾ ਆਰਥਿਕ ਤੌਰ ‘ਤੇ ਘਾਣ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਨੇ ਮਿਲ ਕੇ ਪੰਜਾਬ ਨੂੰ ਹਮੇਸ਼ਾਂ ਲੁੱਟਿਆ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਕਾਂਗਰਸ ਪਾਰਟੀ ਘੁਟਾਲਿਆਂ ਦੀ ਪਾਰਟੀ ਬਣ ਚੁੱਕੀ ਹੈ ਜਿਸਦੀ ਤਾਜਾ ਮਿਸਾਲ ਗਰੀਬਾਂ ਦੇ ਬੱਚਿਆਂ ਦੇ ਸਕੂਲੀ ਵਜੀਫੇ ਖਾ ਕੇ ਭ੍ਰਿਸ਼ਟਾਂ ਨੂੰ ਕਲੀਨ ਚਿੱਟ ਦੇਣਾ ਹੈ। ਅਕਾਲੀ ਦਲ ਅਤੇ ਭਾਜਪਾ ਨੇ ਕਿਸਾਨ ਮਾਰੂ ਕਾਲਾ ਬਿਲ ਪਾਸ ਕਰਕੇ ਕਾਰਪੋਰੇਟ ਘਰਾਣਿਆਂ ਦੀਆ ਝੋਲੀਆਂ ਭਰ ਕੇ ਕਿਸਾਨਾਂ ਨਾਲ ਧਰੋਹ ਕਮਾਇਆ ਹੈ ।
ਇਸ ਮੌਕੇ ਸਰਪੰਚ ਹਰਮਿੰਦਰ ਸਿੰਘ ਸੰਧੂ ਪ੍ਰਧਾਨ ਹਲਕਾ ਚੱਬੇਵਾਲ, ਸੁਰਿੰਦਰਪਾਲ ਸਿੰਘ ਸੰਧੂ , ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ , ਬਿਹਾਲਾ, ਮੋਹਨ ਲਾਲ ਚਿਤੋਂ, ਬੂਟਾ ਸਿੰਘ ਮੁਗੋਪੱਟੀ, ਜਤਿੰਦਰ ਸਿੰਘ ਠਕਰਵਾਲ, ਹਰਵਿੰਦਰ ਸਿੰਘ ਖਾਲਸਾ, ਹਰਮਿੰਦਰ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ, ਹਰਭਜਨ ਸਿੰਘ ਸਰਪੰਚ, ਬਲਵਿੰਦਰ ਸਿੰਘ ਬਿਹਾਲਾ, ਚੂਹੜ ਸਿੰਘ , ਸਤਨਾਮ ਸਿੰਘ ਸਤਨਾਮ ਸਿੰਘ , ਨੰਬਰਦਾਰ ਅਮਰੀਕ ਸਿੰਘ, ਰਘਬੀਰ ਸਿੰਘ ਖੇੜਾ, ਗਗਨ ਸੰਧੂ , ਸੁਖਵੰਤ ਸਿੰਘ ਖਾਲਸਾ , ਪ੍ਰੋਫ਼ੈਸਰ ਹਰਬੰਸ ਸਿੰਘ, ਕਾਮਰੇਡ ਸਤਪਾਲ ਸਿੰਘ, ਬਿੱਕਰ ਸਿੰਘ , ਪਰਗਟ ਸਿੰਘ ਕਾਲੇਵਾਲ , ਪਿਰਥੀ ਸਸੋਲੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਿਰ ਸਨ।