ਨਵੀਆਂ ਵੋਟਾਂ ਅਧਾਰ ਕਾਰਡ ਨਾਲ ਜੋੜ ਕੇ ਫੋਟੋ ਵਾਲੀਆਂ ਬਣਨ।
ਚੰਡੀਗੜ੍ਹ,8 ਅਕਤੂਬਰ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਮੀਡੀਆਂ ਟੀਮ ਦੇ ਪ੍ਰਮੁੱਖ ਮੈਂਬਰ ਤੇ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਇੱਕ ਲਿਖਤੀ ਬਿਆਨ ਰਾਹੀਂ ਕੇਂਦਰ ਸਰਕਾਰ ਵੱਲੋਂ ਸਾਬਕਾ ਚੀਫ਼ ਜਸਟਿਸ ਐਸ ਐਸ ਸਾਰੋਂ ਨੂੰ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸ੍ਰ ਸੁਖਦੇਵ ਸਿੰਘ ਢੀਡਸਾ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਡੀ) ਵਲੋੰ ਸੂਝ ਬੂਝ ਨਾਲ ਸਿਆਸੀ ਤੇ ਕੂਟਨੀਤਕ ਅੰਦਰੂਨੀ ਤੇ ਬਾਹਰੀ ਕੀਤੇ ਅਣਥੱਕ ਸੰਘਰਸ਼ ਤੇ ਭਾਰੀ ਜਦੋ- ਜਹਿਦ ਕਾਰਨ ਸੰਭਵ ਹੋ ਸਕਿਆ ਹੈ । ਇਸ ਦੇ ਨਾਲ਼ ਹੀ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਵਲੋਂ ਆਨੇ ਬਹਾਨੇ ਮਾਰ ਕੇ ਲਟਕਾਈਆਂ ਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਰਾਹ ਪੱਧਰਾ ਹੋ ਗਿਆ ਹੈ। ਪਰ ਹੁਣ ਬਾਦਲ ਕੇ ਇਹ ਚੌਣਾਂ ਰੁਕਵਾਉਣ ਲਈ ਮੁੜ ਸਰਗਰਮ ਹੋਣਗੇ । ਸਿਆਸੀ ਤੌਰ ਤੇ ਸਭ ਤੋਂ ਪਹਿਲਾਂ ਬਾਦਲ ਪਰਿਵਾਰ ਦਿੱਲੀ ਜਾ ਕੇ ਮੋਦੀ ਤੇ ਅਮਿਤ ਸ਼ਾਹ ਦੇ ਦਰਬਾਰ ਵਿੱਚ ਮੱਥੇ ਰੱਗੜੇਗਾ। ਦੂਸਰਾ ਕਨੂੰਨੀ ਤੌਰ ਤੇ ਚੌਣਾਂ ਲਟਕਾਉਣ ਲਈ ਸੁਪਰੀਮ ਕੋਰਟ ਵਿੱਚ ਰਿੱਟਾਂ ਪਾਏਂਗਾ ਤੇ ਪਵਾਏਗਾ ਜੇਕਰ ਫਿਰ ਵੀ ਇਹਨਾਂ ਦੀ ਪੇਸ਼ ਨਾ ਗਈ ਫਿਰ ਇਹ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਥਕ ਏਕਤਾ ਦੀ ਡੋਡੀ ਪਿੱਟਕੇ ਅਪੀਲ ਜਾਰੀ ਕਰਵਾਕੇ ਆਪਣੀ ਸੁਪਰਮੈਸੀ ਬਹਾਲ ਰੱਖਣ ਦਾ ਅਸਫ਼ਲ ਯਤਨ ਕਰੇਗਾ । ਉਹਨਾਂ ਗੁਰਦੁਆਰਾ ਚੌਣ ਕਮਿਸ਼ਨ ਨੂੰ ਅਪੀਲ ਕਰਦਿਆਂ ਕਿਹਾ ਜਦੋਂ ਨਵੀਆਂ ਵੋਟਾਂ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਤਾਂ ਨਵੀਆਂ ਵੋਟਾਂ ਨੂੰ ਆਧਾਰ ਕਾਰਡ ਨਾਲ ਲਿੰਕ ਕਰਕੇ ਫੋਟੋ ਵਾਲੀਆਂ ਬਣਾਈਆਂ ਜਾਣ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਅਲੀ ਵੋਟਾਂ ਨਾ ਬਣਾ ਸਕੇ ਕਿਉਂਕਿ ਇਹ ਹੇਰਾ ਫੇਰੀ ਰਾਹੀਂ ਇੱਕੋਂ ਵਿਅਕਤੀ ਦੀਆਂ ਦੋ ਵੋਟਾਂ ਬਣਾ ਸਕਦੇ ਹਨ। ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸ ਸੁਖਦੇਵ ਸਿੰਘ ਢੀਂਡਸਾ ਦੀਆਂ ਹਦਾਇਤਾਂ ਅਨੁਸਾਰ ਸਾਰੇ ਆਗੂ ਤੇ ਵਰਕਰ ਸਾਹਿਬਾਨ ਪਿੰਡ ਪਿੰਡ ਤੇ ਗਲੀ ਮੁਹੱਲਿਆਂ ਵਿੱਚ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਸਰਗਰਮੀ ਨਾਲ ਬਣਾਉਣਗੇ ।