ਆਰਡਬਲਿਊ ਨੇ ਹਾਈਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ
ਜੁਆਇੰਟ ਐਕਸ਼ਨ ਕਮੇਟੀ ਨੇ ਸੰਘਰਸ਼ ਨੂੰ ਕੀਤਾ ਸਮਰਥਨ ਦਾ ਐਲਾਨ
ਜ਼ੀਰਕਪੁਰ 7 ਅਕਤੂਬਰ (ਵਿਸ਼ਵ ਵਾਰਤਾ )-ਜ਼ੀਰਕਪੁਰ ਵਿੱਚ ਪ੍ਰਸਾਸ਼ਨ ਨੂੰ ਆਪਣੇ ਤਰੀਕੇ ਨਾਲ ਚਲਾਉਣ ਵਾਲੇ ਬਿਲਡਰਾਂ ਨੇ ਅਨੋਖਾ ਕਾਰਨਾਮਾ ਕਰ ਦਿੱਤਾ ਹੈ। ਇੱਥੋਂ ਦੀ ਵਿਕਟੋਰੀਆ ਹਾਈਟਸ ਸੁਸਾਇਟੀ ਵਿੱਚ ਬਿਲਡਰਾਂ ਨੇ ਪਾਰਕ ਦੇ ਲਈ ਰਿਜਰਵ ਰੱਖੀ ਸਾਈਟ ਵਿੱਚ ਪਾਰਕ ਦੀ ਜਗ•ਾ• ਫਲੈਟ ‘ਤੇ ਦੁਕਾਨਾਂ ਦਾ ਨਿਰਮਾਣ ਕਰ ਦਿੱਤਾ। ਹੁਣ ਇੱਥੋਂ ਦੀ ਆਰਡਬਲਿਊ ਨੇ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬਿਲਡਰ ‘ਤੇ ਨਗਰ ਕੌਸਲ ਪ੍ਰਸਾਸ਼ਨ ਨੂੰ ਪਾਰਟੀ ਬਣਾਇਆ ਹੈ। ਇਸ ਵਿਚਾਲੇ ਜੁਆਇੰਟ ਐਕਸ਼ਨ ਕਮੇਟੀ ਨੇ ਆਰਡਬਲਿਊਏ ਨੂੰ ਇਸ ਸੰਘਰਸ਼ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਚੌਧਰੀ ਨੇ ਵਿਕਟੋਰੀਆ ਹਾਈਟਸ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਹਾਈਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਦੇ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬਿਲਡਰਾਂ ਵੱਲੋਂ ਪਾਰਕ ਦੇ ਲਈ ਰਿਜਰਵ ਰੱਖੀ ਗਈ ਜ਼ਮੀਨ ਨਾ ਸਿਰਫ ਦੁਕਾਨਾਂ ਬਣਾਈਆਂ ਗਈਆਂ ਹਨ ਬਲਕਿ ਫਲੈਟਸ ਵੀ ਬਣਾ ਦਿੱਤੇ ਗਏ ਹਨ। ਉਨ•ਾਂ ਨੇ ਦੱਸਿਆ ਕਿ ਬਿਲਡਰ ਵੱਲੋਂ ਰੇਰਾ ਵਿੱਚ ਗਲਤ ਨਕਸ਼ੇ ਦੇਕੇ ਰੇਰਾ ਨੰਬਰ ਲੈ ਲਿਆ ਗਿਆ। ਦਿਲਚਸਪ ਗੱਲ ਇਹ ਹੈ ਕਿ ਜਦੋਂ ਜੁਆਇੰਟ ਐਕਸ਼ਨ ਕਮੇਟੀ ਅਤੇ ਆਰਡਬਲਿਊਏ ਨੇ ਪੜਨਾਲ ਕੀਤੀ ਤਾਂ ਤਹਿਸੀਲਦਾਰ ਦਾ ਦਾਅਵਾ ਹੈ ਕਿ ਉਹ ਸਿਰਫ ਰਿਕਾਰਡ ਦੇਖ ਕੇ ਹੀ ਰਜਿਸਟਰੀ ਕਰਦੇ ਹਨ।
ਸੁਖਦੇਵ ਚੌਧਰੀ ਨੇ ਦੱਸਿਆ ਕਿ ਪੂਰੇ ਸ਼ਹਿਰ ਵਿੱਚ ਜਿੱਥੇ ਨਜ਼ਾਇਜ਼ ਨਿਰਮਾਣ ਹੋ ਰਹੇ ਹਨ, ਕੌਂਸਲ ਦਾ ਫਰਜ਼ ਹੈ ਕਿ ਉਥੇ ਵੱਡੇ ਵੱਡੇ ਬੋਰਡ ਲਗਾਏ ਜਾਣ ਤਾਂ ਜੋ ਲੋਕ ਠੱਗੇ ਨਾ ਜਾਣ। ਪ੍ਰੰਤੂ ਕੌਂਸਲ ਸਿਰਫ ਦੋ ਚਾਰ ਫੁੱਟ ਦਾ ਇੱਕ ਲੋਹੇ ਦਾ ਬੋਰਡ ਲਗਾ ਕੇ ਆਪਣੀ ਜਿੰਮੇਦਾਰੀ ਤੋਂ ਪੱਲਾ ਝਾੜ ਰਹੀ ਹੈ। ਉਨ•ਾਂ ਕਿਹਾ ਕਿ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਵਿਕਟੋਰੀਆ ਹਾਈਟ ਦੀ ਆਰਡਬਲਿਊ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਬਿਲਡਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਲਏ ਗਏ ਰੇਰਾ ਨੰਬਰ ‘ਤੇ ਪਾਰਕ ਨੂੰ ਖਤਮ ਕਰਕੇ ਉਸ ‘ਤੇ ਫਲੈਟ ਬਣਾਏ ਜਾ ਰਹੇ ਹਨ ਜਿਸ ‘ਤੇ ਨਗਰ ਕੌਂਸਲ ਕਿਸੇ ਵੀ ਤਰ•ਾਂ ਦੀ ਕੋਈ ਕਾਰਵਾਈ ਕਰਨ ਤੋਂ ਅਸਮਰਥ ਨਜ਼ਰ ਆ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਪ੍ਰੋਜੈਕਟ 2010 ‘ਚ ਸ਼ੁਰੂ ਹੋਇਆ ਸੀ ਪਰੰਤੂ ਹੁਣ ਤੱਕ ਪੂਰਾ ਨਹੀਂ ਹੋ ਸਕਿਆ ਹੈ। ਸੁਖਦੇਵ ਚੌਧਰੀ ਨੇ ਕਿਹਾ ਕਿ ਜੁਆਇੰਟ ਐਕਸ਼ਨ ਕਮੇਟੀ ਲੋਕਾਂ ਦੇ ਸੰਘਰਸ਼ ਵਿੱਚ ਹਰ ਤਰ•ਾਂ ਦਾ ਸਹਿਯੋਗ ਕਰੇਗੀ।