ਸੰਗਰੂਰ ਵਿੱਚ ਬਸਪਾ ਵਰਕਰਾਂ ਦਾ ਤਿੰਨ ਦਿਨਾ ਵਿਚ ਦੂਜਾ ਵਿਸ਼ਾਲ ਰੋਸ ਪ੍ਰਦਰਸ਼ਨ
ਸੰਗਰੂਰ,5 ਅਕਤੂਬਰ ( ਵਿਸ਼ਵ ਵਾਰਤਾ )-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਅੱਜ ਸੰਗਰੂਰ ਵਿਖੇ ਕਾਂਗਰਸ ਸਰਕਾਰ ਅਤੇ ਰਾਹੁਲ ਗਾਂਧੀ ਨੂੰ ਘੇਰਨ ਪਿਛਲੇ ਤਿੰਨ ਦਿਨਾਂ ਵਿਚ ਦੂਜਾ ਰੋਸ਼ ਪ੍ਰਦਰਸ਼ਨ ਹੋਇਆ। ਹਾਲਾਂਕਿ ਦੋ ਦਿਨ ਪਹਿਲਾਂ ਹੀ ਬਸਪਾ ਨੇ ਸੰਗਰੂਰ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਤੇ ਰੋਸ ਮਾਰਚ ਕੀਤਾ ਸੀ। ਅੱਜ ਹੈਰਾਨੀਜਨਕ ਤਿਆਰੀ ਨਾਲ ਬਸਪਾ ਪੰਜਾਬ ਨੇ ਵਿਸ਼ਾਲ ਇਕੱਠ ਕਰਦਿਆ ਜਿੱਥੇ ਆਪਣੇ ਮਜਬੂਤ ਸੰਗਠਨ ਦਾ ਮੁਜਾਹਰਾ ਕੀਤਾ ਉੱਥੇ ਪਿਛਲੇ ਦੋ ਦਿਨਾ ਤੋਂ ਸਰਕਾਰ ਅਤੇ ਪ੍ਰਸ਼ਾਂਸ਼ਨ ਦੇ ਨੱਕ ਵਿਚ ਦਮ ਆਇਆ ਹੋਇਆ ਹੈ। ਸੂਤਰਾਂ ਤੋਂ ਖਬਰ ਮਿਲੀ ਹੈ ਕਿ ਬਸਪਾ ਸੂਬਾ ਪ੍ਰਧਾਨ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਸੰਗਰੂਰ ਵਿਚ ਹੀ ਜਮੀਨੀ ਪੱਧਰ ਤੇ ਵਿਚਰ ਰਹੇ ਹਨ।
ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆ ਸਰਦਾਰ ਗੜੀ ਨੇ ਕਿਹਾ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਦਲਿਤ ਵਿਰੋਧੀ ਹਨ । ਕਾਂਗਰਸ ਅਤੇ ਰਾਹੁਲ ਗਾਂਧੀ ਦਾ ਪੰਜਾਬ ਵਿੱਚ ਹੋਇਆ ਰੋਡ ਸ਼ੋ ਪੂਰੀ ਤਰ੍ਹਾਂ ਨਾਲ ਫਲਾਪ ਗਿਆ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਪੰਜਾਬੀਆਂ ਨੇ ਰਾਹੁਲ ਗਾਂਧੀ ਅਤੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ਰਾਹੁਲ ਦੀ ਕਿਸਾਨਾਂ ਲਈ ਟਰੈਕਟਰ ਯਾਤਰਾ ਮਗਰਮੱਛ ਦੇ ਹੰਝੂਆ ਭਰੀ ਝੂਠੀ ਹਮਦਰਦੀ ਹੈ। ਸ ਗੜੀ ਨੇ ਕਿਹਾ ਕਿ ਦਲਿਤਾਂ ਅਤੇ ਪਛੜਿਆ ਵਰਗਾਂ ਲਈ ਕਾਂਗਰਸ ਨੇ ਪਿਛਲੇ 73 ਸਾਲਾਂ ਤੋਂ ਧੱਕਾ ਕੀਤਾ ਹੈ । ਅੱਜ ਪੰਜਾਬ ਦਾ ਦਲਿਤ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਘੋਟਾਲੇ ਨਾਲ ਚਾਰ ਲੱਖ ਤੋਂ ਘਟਕੇ 2 ਲੱਖ ਰਹਿ ਗਿਆ ਹੈ। ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ 64 ਕਰੋੜ ਦਾ ਘਪਲਾ ਕਰਨ ਦੇ ਬਾਵਜੂਦ ਪੰਜਾਬ ਕਾਂਗਰਸ ਨੇ ਦੋਸ਼ੀ ਮੰਤਰੀ ਧਰਮਸੋਤ ਨੂੰ ਕਲੀਨ ਚਿੱਟ ਦੇਕੇ ਵਿਦਿਆਰਥੀ ਵਰਗ ਨਾਲ ਧੋਖਾ ਕੀਤਾ ਹੈ। ਪੰਜਾਬ ਦੇ ਦਲਿਤ ਮੁਲਾਜਮਾਂ ਲਈ ਤਰੱਕੀਆਂ ਦੀ 85ਵੀ ਸੰਵਿਧਾਨਿਕ ਸੋਧ ਨੂੰ ਜੀਰੋ ਕਰਨ ਹਿਤ ਕਾਂਗਰਸ ਨੇ ਅਕਾਲੀ ਸਰਕਾਰ ਦੇ ਜਾਰੀ 10.10.2014 ਦੇ ਪੱਤਰ ਨੂੰ ਸਹੀ ਦੱਸ ਕੇ ਦਲਿਤ ਮੁਲਾਜ਼ਿਮਾ ਨੂੰ ਰਗੜਨ ਦਾ ਕੰਮ ਕੀਤਾ ਹੈ। ਪੰਜਾਬ ਦੇ ਵਿਚ ਪੱਛੜੀਆਂ ਸ਼੍ਰੇਣੀਆਂ ਨੂੰ ਆਜ਼ਾਦੀ ਦੇ 73ਸਾਲਾਂ ਵਿਚ ਮੰਡਲ ਕਮਿਸਨ ਰਿਪੋਰਟ ਅਨੁਸਾਰ ਰਾਖਵਾਂਕਰਨ ਨਹੀਂ ਮਿਲਿਆ, ਜਦੋਂ ਕਿ ਓਬੀਸੀ ਵਰਗਾਂ ਨੇ ਹਮੇਸ਼ਾ ਕਾਂਗਰਸ ਅਤੇ ਅਕਾਲੀਆਂ ਨੂੰ ਵੋਟ ਦੇਕੇ ਰਾਜ ਸੱਤਾ ਦਿੱਤੀ ਹੈ। ਅਜਿਹੇ ਹਾਲਾਤਾਂ ਵਿੱਚ ਬਸਪਾ ਪੰਜਾਬ ਦਲਿਤਾਂ ਪਛੜੇ ਵਰਗਾਂ ਵਿਦਿਆਰਥੀਆਂ ਕਿਸਾਨਾਂ ਤੇ ਮੁਲਾਜ਼ਿਮਾ ਦੀ ਆਵਾਜ਼ ਬਣਕੇ ਪੰਜਾਬ ਵਿੱਚ ਜਮੀਨੀ ਪੱਧਰ ਤੇ 2022 ਦੀ ਤਿਆਰੀ ਕਰ ਰਹੀ ਹੈ। ਆਕਾਸ਼ ਗੂੰਜਦੇ ਨਾਹਰਿਆਂ ਵਿਚ ਬਸਪਾ ਦੀ ਜਮੀਨੀ ਮਜਬੂਤੀ ਦੀ ਧਮਕ ਪੰਜਾਬ ਦੀ ਰਾਜਨੀਤੀ ਵਿੱਚ ਨਵੇਂ ਯੁੱਗ ਦਾ ਆਗਾਜ ਲਗ ਰਿਹਾ ਹੈ।
ਬਸਪਾ ਵਰਕਰਾਂ ਨੇ ਸੰਗਰੂਰ ਬਣਾਸਰ ਬਾਗ਼ ਵਿਚ ਵਿਸ਼ਾਲ ਇਕੱਠ ਕੀਤਾ, ਅਤੇ ਰਾਹੁਲ ਗਾਂਧੀ ਨੂੰ ਘੇਰਨ ਲਈ ਸੜਕ ਤੇ ਉੱਤਰੇ। ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰਸ਼ਾਸ਼ਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਬਸਪਾ ਰੋਸ਼ ਮਾਰਚ ਨੂੰ ਪ੍ਰਸ਼ਾਸ਼ਨ ਨੇ ਵੱਡੇ ਵੱਡੇ ਬੈਰੀਗੈਟ ਲਾਕੇ ਰੋਕ ਲਿਆ। ਗਰਮਾ ਗਰਮੀ ਦੇ ਮਾਹੌਲ ਨੂੰ ਪ੍ਰਸ਼ਾਸ਼ਨ ਨੇ ਮਿੰਨਤਾ ਤਰਲੇ ਕਰਕੇ ਰੋਕਣ ਦੀ ਸਫਲ ਕੋਸ਼ਿਸ਼ ਕੀਤੀ। ਬਸਪਾ ਵਰਕਰ ਬੈਰਿਗੇਟ ਉਪਰ ਚੜ ਗਏ।
ਇਸ ਮੌਕੇ ਸਾਬਕਾ ਪ੍ਰਧਾਨ ਰਸ਼ਪਾਲ ਸਿੰਘ ਰਾਜੂ, ਸੂਬਾ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਚਮਕੌਰ ਸਿੰਘ ਵੀਰ, ਭਗਵਾਨ ਸਿੰਘ ਚੌਹਾਨ, ਹਰਜੀਤ ਸਿੰਘ ਲੌਂਗੀਆ , ਬਲਦੇਵ ਮਹਿਰਾ, ਰਮੇਸ਼ ਕੋਲ, ਰਾਜਾ ਰਾਜਿੰਦਰ ਸਿੰਘ, ਡਾ ਜਸਪ੍ਰੀਤ ਸਿੰਘ, ਜੋਗਾ ਸਿੰਘ ਪਨੋਂਦੀਆ, ਗੁਰਮੇਲ ਚੁੰਬਰ, ਕੁਲਦੀਪ ਸਿੰਘ ਸਰਦੂਲਗੜ੍ਹ, ਐਡੋਵੋਕੇਟ ਰਣਜੀਤ ਕੁਮਾਰ, ਹਰਭਜਨ ਬਜਹੇਰੀ, ਵਿਜੈ ਬੱਧਣ, ਸੁਖਵੀਰ ਸਲਾਰਪੁਰ, ਰਾਜਿੰਦਰ ਰੀਹਲ, ਪਰਮਜੀਤ ਮੱਲ, ਬਲਜੀਤ ਸਿੰਘ ਭਾਰਾਪੁਰ, ਲਾਲ ਸਿੰਘ ਸੁਲਹਾਣੀ, ਦਰਸ਼ਨ ਝਲੂਰ, ਮਹਿੰਦਰ ਸੰਧਰਾਂ, ਐਡਵੋਕੇਟ ਸ਼ਿਵ ਕਲਿਆਣ, ਦਰਸ਼ਨ ਬਾਜਵਾ, ਜਗਦੀਸ਼ ਸ਼ੇਰਪੁਰੀ, ਗੁਰਮੇਲ ਜੀਕੇ, ਅੰਮ੍ਰਿਤ ਭੋਂਸਲੇ, ਅਮਰੀਕ ਸਿੰਘ ਕਾਲਾ, ਰਾਣੀ ਕੌਰ ਫਰਵਾਹੀ, ਨੀਲਮ ਸਹਿਜਲ, ਪਰਵੀਨ ਬੰਗਾ, ਹਰਬੰਸ ਚਣਕੋਆ, ਜਸਵੀਰ ਔਲੀਅਪੁਰ, ਵਿਜੈ ਯਾਦਵ, ਸਰਬਜੀਤ ਜਾਫਰਪੁਰ, ਸੁਭਾਸ਼ ਕੋਸ਼ਲਰ, ਡਾ ਮੋਹਿੰਦਰ ਪਾਲ, ਆਦਿ ਵੱਡੀ ਗਿਣਤੀ ਵਿਚ ਬਸਪਾ ਸਮਰਥਕ ਹਾਜ਼ਿਰ ਸਨ























