ਹੁਸ਼ਿਆਰਪੁਰ 3 ਅਕਤੂਬਰ ( ਵਿਸ਼ਵ ਵਾਰਤਾ )- ਦੇਸ਼ ਵਿੱਚ ਬਹੂ ਬੇਟੀਆਂ ਨਾਲ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਦਾ ਵਿਰੋਧ ਕਰਦੇ ਹੋਏ ਬੇਗਮਪੁਰਾ ਟਾਈਗਰ ਫੋਰਸ ਨੇ ਚੱਬੇਵਾਲ ਵਿਖੇ ਨਰਿੰਦਰ ਮੋਦੀ ਅਤੇ ਯੋਗੀ ਅਦਿਤਯ ਨਾਥ ਦਾ ਸਾਂਝੇ ਤੌਰ ਤੇ ਕਰਮਜੀਤ ਬਿੱਟਾ ਦੀ ਪ੍ਰਧਾਨਗੀ ਵਿੱਚ ਪੁਤਲਾ ਪੁਤਲਾ ਫੂਕਿਆ । ਇਸ ਮੌਕੇ ਤੇ ਆਗੂਆਂ ਨੇ ਕਿਹਾ ਕਿ ਬੀਜੇਪੀ ਰਾਜ ਵਿੱਚ ਗਰੀਬ ਅਤੇ ਬਹੂ ਬੇਟੀਆਂ ਵੀ ਦੀ ਹਾਲਤ ਤਰਸਯੋਗ ਹੈ ਹਰ ਜਗ੍ਹਾ ਨਾਬਾਲਗ ਧੀਆਂ ਭੈਣਾਂ ਦੀ ਆਬਰੂ ਲੁੱਟਣ ਅਤੇ ਕਤਲ ਕਰਨ ਦਾ ਸਿਲਸਿਲਾ ਲਗਾਤਾਰ ਵਧ ਰਿਹਾ ਹੈ। ਮੋਦੀ ਅਤੇ ਯੋਗੀ ਸਿਰਫ ਬੇਟੀ ਬਚਾਉਣ ਬੇਟੀ ਪੜ੍ਹਾਉਣ ਦੇ ਨਾਅਰੇ ਲਗਾਉਣ ਤੱਕ ਸੀਮਤ ਹਨ । ਔਰਤਾਂ ਦੀ ਰੱਖਿਆ ਲਈ ਸਖਤ ਕਾਨੂੰਨ ਲਾਗੂ ਕਰਨ ਦੀ ਕੋਈ ਗੱਲ ਨਹੀਂ ਕਰਦੇ ਇਸ ਪਿੱਛੇ ਸਿੱਧਾ ਕਾਰਨ ਇਹ ਹੈ ਕਿ ਇਸ ਕਾਨੂੰਨ ਤਹਿਤ ਸਭ ਤੋਂ ਪਹਿਲਾਂ ਮੋਦੀ ਸਰਕਾਰ ਦੇ ਬਲਾਤਕਾਰੀ ਸੰਸਦ ਅਤੇ ਵਿਧਾਇਕਾਂ ਨੂੰ ਸਜ਼ਾ ਮਿਲੇਗੀ ਕਿਉਂਕਿ ਬਲਾਤਕਾਰ ਕਰਨ ਵਾਲੇ ਜ਼ਿਆਦਾਤਕ ਲੋਕ ਨਰਿੰਦਰ ਮੋਦੀ ਜਾਂ ਬੀਜੇਪੀ ਦੇ ਕਰੀਬੀ ਜਾਂ ਪਾਰਟੀ ਦੇ ਅਹੁਦੇਦਾਰ ਨਿਕਲਦੇ ਹਨ ਤਾਜ਼ਾ ਉਦਾਹਰਨ ਹਾਥਰਸ ਵਿਖੇ ਮਨੀਸ਼ਾ ਦੇ ਕਾਤਲਾਂ ਵਿੱਚੋਂ ਇੱਕ ਮੋਦੀ ਦੇ ਕਰੀਬੀ ਸੰਦੀਪ ਠਾਕੁਰ ਦਾ ਬੇਟਾ ਹੈ ਸੰਦੀਪ ਠਾਕੁਰ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਪਰ ਵਾਇਲਰ ਹੋ ਰਹੀਆਂ ਹਨ ਜਿਸ ਵਿੱਚ ਮੋਦੀ ਯੋਗੀ ਰਾਜਨਾਥ ਅਤੇ ਹੋਰ ਬੀਜੇਪੀ ਦੇ ਬੜੇ ਆਗੂ ਸ਼ਾਮਿਲ ਹਨ ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਮਨੀਸ਼ਾ ਦੀ ਮੌਤ ਤੋਂ ਬਾਅਦ ਉਸ ਦੀ ਪੋਸਟਮਾਰਟਮ ਦੀ ਰਿਪੋਰਟ ਬਦਲ ਦਿੱਤੀ ਗਈ ਅਤੇ ਉਸ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਤੋਂ ਪਹਿਲਾਂ ਹੀ ਉਸ ਦਾ ਜਬਰਦਸਤੀ ਸੰਸਕਾਰ ਕੀਤਾ ਗਿਆ ਜਿਹੜਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮਿਸ਼ਨ ਨਾਲ ਕੀਤਾ ਦੂਸਰਾ ਬਲਾਤਕਾਰ ਸਾਬਿਤ ਹੋਇਆ। ਉਨ੍ਹਾਂ ਮੰਗ ਕੀਤੀ ਕਿ ਮਨੀਸ਼ਾ ਦੇ ਘਰਦਿਆਂ ਨੂੰ ਮੀਡੀਆ ਨਾਲ ਮਿਲਣ ਦਿੱਤਾ ਜਾਵੇ ਅਤੇ ਪੁਲਿਸ ਦਾ ਪਹਿਰਾ ਤੁਰੰਤ ਹਟਾਇਆ ਜਾਵੇ । ਇਸ ਦੇ ਨਾਲ ਨਾਲ ਡੀ ਐੱਮ ਅਤੇ ਬਾਕੀ ਪੁਲਸ ਅਧਿਕਾਰੀਆਂ ਜਿਨ੍ਹਾਂ ਨੇ ਮਨੀਸ਼ਾ ਦਾ ਜਬਰ ਸੰਸਕਾਰ ਕੀਤਾ ਉਨ੍ਹਾਂ ਤੇ ਸਬੂਤਾਂ ਨੂੰ ਮਿਟਾਉਣ ਦਾ ਅਤੇ ਪਰਿਵਾਰ ਨਾਲ ਜ਼ਬਰਦਸਤੀ ਅਤੇ ਪ੍ਰਤਾਰੜਿਤ ਕਰਨ ਦਾ ਪਰਚਾ ਕੀਤਾ ਜਾਵੇ ਅਤੇ ਐਫ਼ਆਈਆਰ ਵਿੱਚ ਬਲਾਤਕਾਰ ਦੀ ਧਾਰਾ ਜੋੜੀ ਜਾਵੇ ਆਗੂਆਂ ਨੇ ਰਾਸ਼ਟਰਪਤੀ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਦਿਨਾਂ ਵਿੱਚ ਹੋਏ ਬਾਕੀ ਬਲਾਤਕਾਰ ਦੀਆਂ ਘਟਨਾਵਾਂ ਜਿਵੇਂ ਮੱਧ ਪ੍ਰਦੇਸ਼ ਵਿਖੇ ਰੇਪ ਹੋਣ ਦੀ ਰਿਪੋਰਟ ਲਿਖਵਾਉਣ ਗਈ ਔਰਤ ਦੀ ਸੁਣਵਾਈ ਨਾ ਹੋਣ ਕਰਕੇ ਆਤਮ ਹੱਤਿਆ ਕਰਨਾ, ਹਰਿਆਣਾ ਵਿੱਚ ਲੜਕੀ ਨਾਲ ਬਲਾਤਕਾਰ ਬੁਲਰਾਮਪੁਰ ਵਿਖੇ ਰਾਜਸਥਾਨ ਅਤੇ ਅਨੇਕਾਂ ਹੋਰ ਜਗ੍ਹਾ ਘਟਨਾਵਾਂ ਵਿੱਚ ਸਖ਼ਤੀ ਨਾਲ ਪੁਲਿਸ ਅਧਿਕਾਰੀਆਂ ਅਤੇ ਦੋਸ਼ੀਆਂ ਤੇ ਕਾਰਵਾਈ ਦੇ ਆਰਡਰ ਜਾਰੀ ਕਰਨ ਅਤੇ ਫਾਸਟ ਟਰੈਕ ਰਾਹੀਂ ਤਿੰਨ ਮਹੀਨੇ ਵਿੱਚ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ ।
ਇਸ ਮੌਕੇ ਹਲਕਾ ਚੱਬੇਵਾਲ ਤੋਂ ਪ੍ਰਧਾਨ ਬਿੱਟਾ ਬੱਸੀ ਜ਼ਿਲ੍ਹਾ ਵਾਈਸ ਪ੍ਰਧਾਨ ਉਂਕਾਰ ਬਜਰੌਰ ਜ਼ਿਲ੍ਹਾ ਪ੍ਰਧਾਨ ਅਮਰਜੀਤ ਸੰਧੀ ਸਿਟੀ ਪ੍ਰਧਾਨ ਸੁਖਦੇਵ ਅਸਲਾਮਾਬਾਦ ਹੰਸ ਰਾਜ ਇਸਲਾਮਾਬਾਦ ਦੋਆਬਾ ਇੰਚਾਰਜ ਸੋਮਦੇਵ ਸੰਧੀ.ਕੌਮੀ ਚੇਅਰਮੈਨ ਤਰਸੇਮ ਦੀਵਾਨਾ ਪੰਜਾਬ ਪ੍ਰਧਾਨ ਤਾਰਾ ਚੰਦ ਵਿਸ਼ਾਲ ਮਹਿਲਾਂਵਾਲੀ ਗੋਬਿੰਦ ਨੰਦਗੜ੍ਹ ਦਿਲਬਾਗ ਭਾਟੀਆ ਬੱਸੀ ਕਿਰਪਾਲ ਸਿੰਘ ਚੱਬੇਵਾਲ ਘੁੱਕ ਬਸੀ ਮਿੰਟੂ ਬੱਸੀ ਲੱਕੀ ਬੱਸੀ ਵਿੱਕੀ ਪਿੰਦਰੀ ਸਿਮਰਜੀਤ ਬਜਰਾਵਰ ਜਗਦੀਸ਼ ਲੱਡੂ ਬੋਹਣ ਹਰਜੀਤ ਮੀਰਪੁਰ ਵੀਰਪਾਲ ਜ਼ਿਲ੍ਹਾ ਵਾਈਸ ਪ੍ਰਧਾਨ ਹੁਸ਼ਿਆਰਪੁਰ ਤਿੱਖੀ ਬਜਰਾਵਰ ਜੱਸਾ ਨੰਦਰ ਜਨਰਲ ਸੈਕਟਰੀ ਸੈਦਪੁਰ ਕੌਮੀ ਪ੍ਰਧਾਨ ਅਸ਼ੋਕ ਸੱਲਣ ਮਨਪ੍ਰੀਤ ਬਜਵਾੜਾ.ਬੱਬੂ ਸਿੰਗੜੀਵਾਲ ਰਣਜੀਤ ਸਿੰਗੜੀਵਾਲ ਆਦਿ ਮੌਜੂਦ ਸਨ
Hukamnama Sri Darbar Sahib Today – 14 November 2026 | Ang 692 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 14-11-2026 |...























