ਚੰਡੀਗੜ੍ਹ , 2 ਅਕਤੂਬਰ( ਵਿਸ਼ਵ ਵਾਰਤਾ )-: ਪੰਜਾਬ ਸਰਕਾਰ ਵਲੋਂ 65 ਕਰੋੜ ਦੇ ਪੋਸਟ ਮੈਟ੍ਰਿਕ ਘੋਟਾਲੇ ਦੀ ਜਾਂਚ ਲਈ ਗਠਿਤ ਕਮੇਟੀ ਨੇ ਅਪਣੀ ਰਿਪੋਰਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ । ਰਿਪੋਰਟ ਵਿਚ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ । ਸੂਤਰਾਂ ਦਾ ਕਹਿਣਾ ਹੈ ਕਿ ਰਿਪੋਰਟ ਵਿਚ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਹੈ । ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਂਚ ਵਿਚ ਕਿਸੇ ਤਰ੍ਹਾਂ ਦਾ ਕੋਈ ਘੋਟਾਲਾ ਸਾਹਮਣੇ ਨਹੀਂ ਆਇਆ ਹੈ । ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਈ ਗ਼ਲਤ ਪੈਸਾ ਨਹੀਂ ਵੰਡਿਆ ਗਿਆ ਹੈ । ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ 65 ਕਰੋੜ ਦੀ ਰਾਸ਼ੀ ਵਿੱਚੋ 7 ਕਰੋੜ ਰੁਪਏ ਆਊਟ ਆਫ ਟਰਨ ਕੁਝ ਕਾਲਜਾਂ ਨੂੰ ਵੰਡੇ ਕੇ ਉਨ੍ਹਾਂ ਦੀ ਮੱਦਦ ਜਰੂਰ ਕੀਤੀ ਗਈ ਹੈ । ਅਪਡੇਟ ਪੰਜਾਬ ਉੱਚ ਸੂਤਰਾਂ ਦਾ ਕਹਿਣਾ ਹੈ ਕਿ ਆਡਿਟ ਰਿਪੋਰਟ ਵਿਚ ਕਿਸੇ ਤਰ੍ਹਾਂ ਦਾ ਘੋਟਾਲਾ ਸਾਹਮਣੇ ਨਹੀਂ ਆਇਆ ਹੈ ।
ਮੁੱਖ ਸਕੱਤਰ ਵਿੰਨੀ ਮਹਾਜਨ ਵਲੋਂ ਕਿਰਪਾ ਸੰਕਰ ਸਰੋਜ ਵਲੋਂ ਪੇਸ਼ ਰਿਪੋਰਟ ਦੀ ਜਾਂਚ ਲਈ ਆਈ ਐਸ ਐਸ ਅਧਿਕਾਰੀਆਂ ਦੀ ਇਕ ਕਮੇਟੀ ਦਾ ਗਠਨ ਕੀਤਾ ਸੀ । ਜਿਸ ਵਿਚ ਕੇ ਈ ਪੀ ਸਿਨਹਾ , ਜਸਪਾਲ ਸਿੰਘ ਤੇ ਵਿਵੇਕ ਪ੍ਰਤਾਪ ਨੂੰ ਸ਼ਾਮਿਲ ਕੀਤਾ ਗਿਆ ਸੀ ਇਸ ਕਮੇਟੀ ਨੇ ਅਪਣੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕਰ ਦਿਤੀ ਹੈ ।
ਉੱਚ ਸੂਤਰਾਂ ਦਾ ਕਹਿਣਾ ਹੈ ਕੇ ਕਮੇਟੀ ਵਲੋਂ ਇਸ ਮਾਮਲੇ ਵਿਚ ਵਿਆਪਕ ਜਾਂਚ ਕੀਤੀ ਗਈ ਹੈ । ਜਾਂਚ ਵਿਚ ਏ ਸੀ ਐਸ ਕਿਰਪਾ ਸੰਕਰ ਸਰੋਜ ਤੇ ਸਵਾਲ ਉਠਾਏ ਗਏ ਹਨ । ਸੂਤਰਾਂ ਦਾ ਕਹਿਣਾ ਹੈ ਕਿ ਕਿਰਪਾ ਸੰਕਰ ਸਰੋਜ 2015 ਤੋਂ 2017 ਤੱਕ ਇਸ ਵਿਭਾਗ ਦੇ ਸਕੱਤਰ ਰਹਿ ਚੁਕੇ ਹਨ । ਉਸ ਸਮੇ ਦੀਆਂ ਕੁਝ ਗੜਬੜੀਆ ਸਾਹਮਣੇ ਆਈਆਂ ਹਨ । ਉਨ੍ਹਾਂ ਤੇ ਪਰਦਾ ਪਾਉਣ ਲਈ ਕਿਰਪਾ ਸੰਕਰ ਸਰੋਜ ਵਲੋਂ ਇਹ ਰਿਪੋਰਟ ਤਿਆਰ ਕੀਤੀ ਗਈ, ਜਿਸ ਵਿਚ 65 ਲੱਖ ਦੇ ਘਪਲੇ ਦਾ ਜਿਕਰ ਕੀਤਾ ਗਿਆ ਹੈ । ਸੂਤਰਾਂ ਦਾ ਕਹਿਣਾ ਹੈ ਜਦੋ ਕਿ ਆਡਿਟ ਰਿਪੋਰਟ ਵਿਚ ਕਿਸੇ ਤਰ੍ਹਾਂ ਦਾ ਘਪਲਾ ਸਾਹਮਣੇ ਨਹੀਂ ਆਇਆ ਹੈ । ਕਿਸੇ ਨੂੰ ਗ਼ਲਤ ਪੈਸੇ ਨਹੀਂ ਵੰਡਿਆ ਗਿਆ ਹੈ । ਇਸ ਵਿਚ ਕੋਈ ਘੋਟਾਲਾ ਨਹੀਂ ਹੋਇਆ ਹੈ । ਵਿਸ਼ਵ ਵਾਰਤਾ ਸੂਤਰਾਂ ਦਾ ਕਹਿਣਾ ਹੈ ਕੇ ਜਾਂਚ ਵਿਚ ਇਸ ਗੱਲ ਦਾ ਜਿਕਰ ਆਇਆ ਹੈ ਕਿ ਪੈਸੇ ਵੰਡਣ ਆਊਟ ਆਫ ਟਰਨ ਵੰਡੇ ਗਈ ਹਨ । ਜਾਂਚ ਵਿਚ ਸਿਰਫ ਇਕ ਇਹ ਹੀ ਖਾਮੀ ਪਾਈ ਗਈ ਹੈ ਜਦੋਂ ਕਿ ਕੋਈ ਪੈਸਾ ਗ਼ਲਤ ਨਹੀਂ ਵੰਡਿਆ ਗਿਆ ਹੈ । ਜਾਂਚ ਟੀਮ ਵਲੋਂ ਪੂਰਾ ਰਿਕਾਰਡ ਦੀ ਜਾਂਚ ਕੀਤੀ ਗਈ, ਜਿਸ ਵਿਚ ਕੋਈ ਖਾਮੀ ਨਹੀਂ ਆਈ ਹੈ । ਆਡਿਟ ਰਿਪੋਰਟ ਵਿਚ ਕੋਈ ਘੋਟਾਲੇ ਦਾ ਜਿਕਰ ਨਹੀਂ ਹੈ । ਅਪਡੇਟ ਪੰਜਾਬ ਸੂਤਰਾਂ ਦਾ ਕਹਿਣਾ ਹੈ ਐਡੀਸਨਲ ਮੁੱਖ ਸਕੱਤਰ ਕਿਰਪਾ ਸੰਕਰ ਸਰੋਜ ਵਲੋਂ 2015 ਤੋਂ 2017 ਦੌਰਾਨ ਇਸ ਵਿਭਾਗ ਵਿਚ ਸਕੱਤਰ ਰਹੇ ਹਨ ਉਸ ਸਮੇ ਵੱਡੇ ਪੱਧਰ ਤੇ ਹੋਈਆਂ ਗੜਬੜੀਆਂ ਤੋਂ ਧਿਆਨ ਭੜਕਾਉਣ ਲਈ 65 ਕਰੋੜ ਦੇ ਘਪਲੇ ਦੀ ਰਿਪੋਰਟ ਤਿਆਰ ਕਰਕੇ ਮੁੱਖ ਸਕੱਤਰ ਨੂੰ ਭੇਜ ਦਿੱਤੀ ਗਈ ਸੀ ,ਲੇਕਿਨ ਹੁਣ ਜਾਂਚ ਵਿਚ ਵੱਡਾ ਖੁਲਾਸਾ ਹੋਈਆਂ ਹੈ ।
ਉੱਚ ਸੂਤਰਾਂ ਦਾ ਕਹਿਣਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਰਿਪੋਰਟ ਦੇਖ ਲਈ ਹੈ ਅਤੇ ਇਸ 2015 ਤੋਂ 2017 ਤੱਕ ਵਿਭਾਗ ਵਿਚ ਹੋਈਆਂ ਗੜਬੜੀਆਂ ਦੇ ਮਾਮਲੇ ਵਿਚ ਜਾਂਚ ਦੇ ਆਦੇਸ਼ ਜਾਰੀ ਕਰ ਦਿਤੇ ਹਨ । ਦੱਸਣਯੋਗ ਹੈ ਕਿ ਪਿਛਲੇ ਦਿਨੀ ਏ ਸੀ ਐਸ ਕਿਰਪਾ ਸੰਕਰ ਸਰੋਜ ਨੂੰ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਵਿਭਾਗ ਵਿੱਚੋ ਤਬਦੀਲ ਕਰ ਦਿਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਤੇ ਆਈ ਏ ਐਸ ਅਧਿਕਾਰੀ ਜਸਪਾਲ ਸਿੰਘ ਨੂੰ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਲਗਾਇਆ ਗਿਆ ਹੈ । ਜਸਪਾਲ ਸਿੰਘ ਨੂੰ ਮੁੱਖ ਮੰਤਰੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ ।
ਇਸ ਮਾਮਲੇ ਵਿਚ ਜਦੋ ਕਿਰਪਾ ਸੰਕਰ ਸਰੋਜ ਨਾਲ ਗੱਲ ਕਰ ਦੀ ਕੋਸਿਸ ਕੀਤੀ ਤਾਂ ਉਨ੍ਹਾਂ ਦਾ ਮੈਸਜ ਆ ਗਿਆ ਕਿ ਉਹ ਇਸ ਸਮੇਂ ਗੱਲ ਨਹੀਂ ਕਰ ਸਕਦੇ ਹਨ । ਇਸ ਤੋਂ ਬਾਅਦ ਕੁਝ ਸਮੇ ਬਾਅਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁਕਿਆ ।