ਪਿੰਡ ਰਾਮਨਗਰ ਵਿਖੇ ‘ ਪਾਇਲਟ ਪ੍ਰਾਜੈਕਟ ‘ ਦਾ ਲਿਆ ਜਾਇਜ਼ਾ
ਚੰਡੀਗੜ੍ਹ 1 ਸਤੰਬਰ (ਵਿਸ਼ਵ ਵਾਰਤਾ)-ਕੈਪਟਨ ਸਰਕਾਰ ਵੱਲੋਂ ਸੂਬੇ ਦੇ ਖੇਤਾਂ ‘ਚ ਨਹਿਰੀ ਪਾਣੀ ਪਹਿਚਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਕੀਤੇ ਗਏ ਉਪਰਾਲਿਆਂ ਦੇ ਤਹਿਤ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ਼ ਡਾ. ਮੰਜੂ ਬਾਂਸਲ ਅਤੇ ਸਾਬਕਾ ਵਿਧਾÎਇਕ ਮੰਗਤ ਰਾਏ ਬਾਂਸਲ ਦੀ ਮੌਜੂਦਗੀ ‘ਚ ਅੱਜ ਪੰਜਾਬ ਪਾਣੀ ਵਸੀਲੇ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਅਤੇ ਮੈਨੇਜਿੰਗ ਡਾਇਰੈਕਟਰ ਵਰਿੰਦਰਪਾਲ ਸਿੰਘ ਨੇ ਹਲਕੇ ਦੇ ਪਿੰਡ ਰਾਮਨਗਰ ਵਿਖੇ ‘ ਪਾਇਲਟ ਪ੍ਰਾਜੈਕਟ ‘ ਦਾ ਜਾਇਜ਼ਾ ਲਿਆ। ਇਸ ਮੌਕੇ ਚੇਅਰਮੈਨ ਜਗਬੀਰ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅਤੇ ਪਾਣੀ ਵਸੀਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁੱਖਸਰਕਾਰੀਆ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਸਰਕਾਰ ਸੂਬੇ ਅੰਦਰ ਨਵਾਂ ਮਾਡਲ ਵਿਕਸਿਤ ਕਰਨ ਜਾ ਰਹੀ ਹੈ, ਜਿਸਦੇ ਤਹਿਤ ਕੱਚੇ ਖਾਲ਼ਾਂ ਨੂੰ ਇੱਟਾ ਨਾਲ ਪੱਕਿਆਂ ਕਰਨ ਦੀ ਬਜਾਏ ਬਜਰੀ ਅਤੇ ਸੀਮਿੰਟ ਨਾਲ ਪੱਕਾ ਕੀਤਾ ਜਾ ਰਿਹਾ ਹੈ। ਸ. ਬਰਾੜ ਨੇ ਕਿਹਾ ਕਿ ਖਾਲਾਂ ਨੂੰ ਪੱਕਾ ਕਰਨ ਲਈ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸੂਬਾ ਸਰਕਾਰ 477 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ, ਜਿਸ ਨਾਲ ਜਿਲ•ਾ ਮਾਨਸਾ, ਸੰਗਰੂਰ, ਬਰਨਾਲਾ ਅਤੇ ਬਠਿੰਡਾ ਦੇ ਖੇਤਾਂ ਦੇ ਖਾਲਿਆਂ ਨੂੰ ਪੱਕਾ ਕੀਤਾ ਜਾਵੇਗਾ। ਉਨ•ਾਂ ਅੱਗੇ ਕਿਹਾ ਕਿ ਬਠਿੰਡਾ ‘ਚ 1,46,658 ਹੈਕਟੇਅਰ ਰਕਬੇ ਨੂੰ ਕਵਰ ਕਰਨ ਲਈ 3500 ਕਿਲੋਮੀਟਰ ਕੱਚੇ ਖਾਲ ਪੱਕੇ ਕੀਤੇ ਜਾਣਗੇ। ਜਿੱਥੇ ਖਾਲ ਪੱਕੇ ਹੋਣ ਨਾਲ ਪਾਣੀ ਦੀ ਲੀਕੇਜ ਨਾਲ ਪਾਣੀ ਦੀ ਵੇਸਟੇਜ ਘਟੇਗੀ, ਉੱਥੇ ਹੀ ਸਿੰਚਾਈ ਦਾ ਰਕਬਾ ਵੀ ਵਧੇਗਾ। ਇਸ ਪਹਿਲਾ ਗੇੜ 2022 ਤੱਕ ਮੁਕੰਮਲ ਹੋ ਜਾਵੇਗਾ। ਇਸ ਮੌਕੇ ਵਿਧਾÎਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸਵੇਰਾ ਸਿੰਘ ਵਾਈਸ ਚੇਅਰਮੈਨ, ਹਰਵਿੰਦਰ ਸਿੰਘ ਲਾਡੀ, ਐਸਸੀ ਸੰਮੀ ਸਿੰਗਲਾ, ਜੈਲਾ ਰਾਮ ਐਸਸੀ, ਐਨਐਸ ਘੁੰਮਣ ਐਕਸਨ ਬਠਿੰਡਾ, ਜਿਲ•ਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਗੁਰਇਕਬਾਲ ਸਿੰਘ ਚਹਿਲ,ਜੇਈ ਰਮੇਸ਼ ਕਟਾਰੀਆ, ਮਾਰਕਿਟ ਕਮੇਟੀ ਦੇ ਚੇਅਰਮੈਨ ਬੋਘਾ ਸਿੰਘ ਘੁੰਮਣ, ਵਾਈਸ ਚੇਅਰਮੈਨ ਵਿਜੈ ਕੁਮਾਰ ਸਿੰਗਲਾ, ਸਾਬਕਾ ਪ੍ਰਧਾਨ ਕਰਨੈਲ ਸਿੰਘ, ਯੂਥ ਆਗੂ ਸੁਖਦੀਪ ਸਿੰਘ ਰਾਮਨਗਰ, ਹਰਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਕਿਸਾਨ ਮੌਜੂਦ ਸਨ।
Breaking: ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ,ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ
Breaking: ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ,ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਚੰਡੀਗੜ੍ਹ, 18 ਅਪ੍ਰੈਲ : 14 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ...