
ਨਵੀਂ ਦਿੱਲੀ, 13 ਦਸੰਬਰ – ਬਹੁਚਰਚਿਤ ਕੋਲਾ ਘੁਟਾਲੇ ਵਿਚ ਅੱਜ ਸੀ.ਬੀ.ਆਈ ਕੋਰਟ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਨੂੰ ਦੋਸ਼ੀ ਕਰਾਰ ਦਿੱਤਾ ਹੈ| ਸੀ.ਬੀ.ਆਈ ਕੋਰਟ ਨੇ ਮਧੂ ਕੋਡਾ ਨੂੰ ਇਸ ਮਾਮਲੇ ਵਿਚ ਅਪਰਾਧਿਕ ਸਾਜਿਸ਼ ਰਚਣ ਦਾ ਦੋਸ਼ੀ ਮੰਨਿਆ ਹੈ| ਉਸ ਨੂੰ ਭਲਕੇ ਸਜ਼ਾ ਸੁਣਾਈ ਜਾਵੇਗਾ|
ਇਹ ਹੈ ਮਾਮਲਾ : ਕੈਗ ਨੇ ਮਾਰਚ 2012 ਵਿਚ ਆਪਣੀ ਡਾਫਟ ਰਿਪੋਰਟ ਵਿਚ ਸਰਕਾਰ ਉਤੇ ਦੋਸ਼ ਲਾਇਆ ਸੀ ਕਿ ਉਸ ਨੇ 2004 ਤੋਂ 2009 ਤੱਕ ਕੋਲਾ ਬਲਾਕ ਦੀ ਵੰਡ ਗਲਤ ਢੰਗ ਨਾਲ ਕੀਤੀ| ਇਸ ਨਾਲ ਸਰਕਾਰੀ ਖਜਾਨੇ ਨੂੰ 1 ਲੱਖ 86,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ| ਕੈਗ ਅਨੁਸਾਰ ਸਰਕਾਰ ਨੇ ਕਈ ਫਰਮਾਂ ਨੂੰ ਬਿਨਾਂ ਕਿਸੇ ਨਿਲਾਮੀ ਦੇ ਕੋਲਾ ਬਲਾਕ ਵੰਡੇ ਸਨ|
ਪ੍ਰਧਾਨ ਮੰਤਰੀ ਮੋਦੀ ਨੇ ਗੰਗਾ ਨਦੀ ‘ਤੇ ਬਣੇ 6-ਲੇਨ ਵਾਲੇ ‘ਨੀਤੀਸ਼ ਸੇਤੂ’ ਦਾ ਕੀਤਾ ਉਦਘਾਟਨ
ਪਟਨਾ, 21 ਨਵੰਬਰ (ਵਿਸ਼ਵ ਵਾਰਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੰਗਾ ਨਦੀ 'ਤੇ ਬਣੇ ਛੇ-ਲੇਨ ਵਾਲੇ 'ਨੀਤੀਸ਼...



















