ਚੰਡੀਗੜ, 30 ਸਤੰਬਰ (ਵਿਸ਼ਵ ਵਾਰਤਾ)- ਅੱਜ ਪੰਜਾਬ ਮੰਚ ਦੀ ਸੂਬਾ ਪੱਧਰੀ ਮੀਟਿੰਗ ਸੈਕਟਰ 28 ਦੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ, ਮੱਧ ਮਾਰਗ ਚੰਡੀਗੜ੍ਹ ਵਿਖੇ ਹੋਈ। ਜਿਸ ਵਿੱਚ ਪੰਜਾਬ ਮੰਚ ਦੇ ਨੁਮਾਇੰਦੇ ਡਾ: ਧਰਮਵੀਰ ਗਾਂਧੀ, ਸੁਖਦੇਵ ਸਿੰਘ, ਪ੍ਰੋ: ਜੋਗਾ ਸਿੰਘ, ਪ੍ਰੋ: ਰੌਣਕੀ ਰਾਮ, ਪ੍ਰੋ: ਬਾਵਾ ਸਿੰਘ, ਜਸਪਾਲ ਸਿੰਘ, ਡਾ: ਦਲਜੀਤ ਸਿੰਘ ਚੀਮਾਂ, ਸੁਖਵਿੰਦਰ ਸਿੰਘ ਗੱਜਣ, ਸਤਨਾਮ ਦਾਊਂ, ਰਣਜੀਤ ਸਿੰਘ, ਵਿਧੂ ਸ਼ੇਖਰ ਭਾਰਦਵਾਜ ਅਤੇ ਐਡਵੋਕੇਟ ਹਰਮੀਤ ਕੌਰ ਹਾਜ਼ਰ ਹੋਏ। ਜਿਸ ਵਿੱਚ ਪ੍ਰਦੇਸ਼ ਅਤੇ ਪੰਜਾਬ ਦੇ ਸਿਆਸੀ ਹਾਲਾਤਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਉਨ੍ਹਾਂ ਮੁੱਦਿਆਂ ਤੋਂ ਇਲਾਵਾ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਕੇਂਦਰ ਸਰਕਾਰ ਵੱਲੋਂ ਰਾਜਾਂ ਦੇ ਅਧਿਕਾਰਾਂ ਉੱਤੇ ਛਾਪਾ ਮਾਰਦਿਆਂ ਹੋਇਆਂ ਸੰਵਿਧਾਨ ਦੀ ਸੂਚੀ ਦੀ ਆਈਟਮ ਨੰਬਰ 14 ਮੁਤਾਬਿਕ ਖੇਤੀਬਾੜੀ ਜੋ ਕਿ ਰਾਜ ਦਾ ਵਿਸ਼ਾ ਹੈ ਅਤੇ ਆਈਟਮ ਨੰ: 28 ਮਾਰਕੀਟਿੰਗ ਅਫੇਅਰਜ਼ ਵੀ ਰਾਜ ਦਾ ਵਿਸ਼ਾ ਹੈ । ਇਨ੍ਹਾਂ ਦੋਵੇ ਵਿਸ਼ਿਆਂ ਤੇ ਕੇਂਦਰ ਸਰਕਾਰ ਨੇ ਰਾਜਾਂ ਦੇ ਹੱਕਾਂ ਤੇ ਡਾਕਾ ਮਾਰਦੇ ਹੋਏ ਤਿੰਨ ਕਿਸਾਨ ਵਿਰੋਧੀ ਬਿਲ ਲਿਆਂਦੇ ਹਨ ਜੋ ਕਿ ਧੱਕੇ ਨਾਲ ਨਾਲ ਆਰਡੀਨੈਂਸ ਲਿਆ ਕੇ ਪਾਸ ਕਰਵਾਏ ਹਨ। ਜੋ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਬੜੀ ਤਰਸਯੋਗ ਹਾਲਤ ਵਿੱਚ ਪਹੁੰਚਾ ਦੇਣਗੇ ਅਤੇ ਦੇਸ਼ ਵਿੱਚ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਕੇ ਦੇਸ਼ ਅਤੇ ਦੇਸ਼ ਦੇ ਕਿਸਾਨਾਂ ਨੂੰ ਇਨ੍ਹਾਂ ਅਮੀਰ ਕਾਰਪੋਰੇਟ ਘਰਾਣਿਆਂ ਦੇ ਰਹਿਮੋ ਕਰਮ ਤੇ ਹੀ ਕਰ ਦੇਣ ਦੀ ਕੋਝੀ ਸਾਜਿਸ਼ ਰਚੀ ਜਾ ਰਹੀ ਹੈ। ਇਸ ਦਾ ਪੰਜਾਬ ਮੰਚ ਵੱਲੋਂ ਸਖਤ ਵਿਰੋਧ ਕਰਦੇ ਹੋਏ ਮਤਾ ਪਾਸ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਐਮਨੈਸਟੀ ਇੰਟਰਨੈਸ਼ਲ ਜੋ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਇੱਕ ਆਲਮੀ ਸਿਰਕੱਢ ਜਥੇਬੰਦੀ ਹੈ, ਦੇ ਹੱਕ ਵਿੱਚ ਮਤਾ ਪਾਸ ਕੀਤਾ ਗਿਆ ਕਿਉਂ ਕਿ ਸਰਕਾਰ ਨੇ ਇਸ ਸੰਸਥਾ ਲਈ ਬਹੁਤ ਹੀ ਨਾਜੁਕ ਹਾਲਾਤ ਪੈਦਾ ਕਰ ਦਿੱਤੇ ਹਨ ਜਿਸ ਕਰਕੇ ਇਸ ਜਥੇਬੰਦੀ ਨੂੰ ਆਪਣਾ ਦਫਤਰ ਤੱਕ ਵੀ ਬੰਦ ਕਰਨਾ ਪਿਆ ਹੈ। ਇਸ ਸਾਰੇ ਦੀ ਇਸ ਮੀਟਿੰਗ ਵਿੱਚ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਭਾਰਤ ਸਰਕਾਰ ਦੀਆਂ ਇਨਸਾਫ ਦਾ ਗਲਾ ਘੁੱਟਣ ਵਾਲੀਆਂ ਨੀਤੀਆਂ ਦਾ ਵਿਰੋਧ ਕੀਤਾ ਗਿਆ।
ਇਸ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਆਗਾਹ ਕੀਤਾ ਕਿ ਇਹ ਖਮਿਆਜਾ ਇਸ ਲਈ ਭੁਗਤਣਾ ਪੈ ਰਿਹਾ ਹੈ ਕਿਉਂ ਕਿ ਪੰਜਾਬ ਵਿੱਚ ਉਨ੍ਹਾਂ ਸਿਆਸੀ ਤਾਕਤਾਂ ਦਾ ਲੰਮਾ ਸਮਾਂ ਰਾਜ ਰਿਹਾ ਹੈ ਜੋ ਹਮੇਸ਼ਾਂ ਹੀ ਕਿਸਾਨ ਵਿਰੋਧੀ ਅਤੇ ਪੰਜਾਬ ਵਿਰੋਧੀ ਰਹੀਆਂ ਹਨ ਜਿਨ੍ਹਾਂ ਨੇ ਕੇਂਦਰ ਨਾਲ ਮਿਲ ਕੇ ਪੰਜਾਬ ਦੇ ਹਿਤਾਂ ਦਾ ਘਾਣ ਕੀਤਾ ਹੈ ਸਗੋਂ ਪੰਜਾਬ ਦੇ ਹਿੱਤਾਂ ਅਤੇ ਕਿਸਾਨਾਂ ਨੂੰ ਰੱਜ ਕੇ ਲੁੱਟਿਆ ਅਤੇ ਕੇਂਦਰ ਨੂੰ ਲੁੱਟਣ ਦੀ ਖੁੱਲੀ ਛੁੱਟੀ ਦਿੱਤੀ।
ਚੰਡੀਗੜ੍ਹ ‘ਚ ਅੱਜ ਬਦਲੇਗਾ ਮੌਸਮ – ਮੀਂਹ ਪੈਣ ਦੀ ਸੰਭਾਵਨਾ
ਚੰਡੀਗੜ੍ਹ 'ਚ ਅੱਜ ਬਦਲੇਗਾ ਮੌਸਮ - ਮੀਂਹ ਪੈਣ ਦੀ ਸੰਭਾਵਨਾ ਚੰਡੀਗੜ੍ਹ, 26ਅਪ੍ਰੈਲ(ਵਿਸ਼ਵ ਵਾਰਤਾ)- ਚੰਡੀਗੜ੍ਹ ਦੇ ਮੌਸਮ 'ਚ ਅੱਜ ਬਦਲਾਅ ਦੇਖਣ...