ਮੁਹਾਲੀ/ਚੰਡੀਗੜ੍ਹ 30 ਅਕਤੂਬਰ (ਵਿਸ਼ਵ ਵਾਰਤਾ)-ਕਾਂਗਰਸ ਪਾਰਟੀ ਨੇ ਆਪਣੀ ਘਟੀਆ ਰਾਜਨੀਤੀ ਦੀ ਅੱਗ ਵਿਚ ਹਮੇਸ਼ਾ ਪੰਜਾਬ ਦੀ ਬਲੀ ਦਿੱਤੀ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਆਪਣੇ ਸਵਾਰਥ ਲਈ ਭੜਕਾਉਣਾਂ ਕਾਂਗਰਸ ਦੀ ਪੁਰਾਣੀ ਨੀਤੀ ਰਹੀ ਹੈ ਇਹ ਗੱਲ ਅੱਜ ਭਾਜਪਾ ਚੰਡੀਗੜ੍ਹ ਪ੍ਰਦੇਸ਼ ਦੇ ਸਕੱਤਰ ਤੇਜਿੰਦਰ ਸਿੰਘ ਸਰਾਂ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੀ ..
ਤਜਿੰਦਰ ਸਿੰਘ ਸਰਾਂ ਨੇ ਕਿਹਾ ਕਿ
1985 ਦੀਆਂ ਚੋਣਾਂ ਜਿੱਤਣ ਲਈ ਨਵੰਬਰ 1984 ਵਿਚ ਕਾਂਗਰਸੀਆਂ ਨੇ ਗੁਰੂ ਨਾਨਕ ਸਾਹਿਬ ਦਾ ਨਾਮ ਲੈਣ ਵਾਲਿਆਂ ਦੇ ਗਲਾਂ ਵਿਚ ਟਾਇਰ ਪਾ ਕੇ ਅੱਗ ਲਗਾਈ, ਅਤੇ ਹੁਣ 2020 ਵਿਚ ਖੇਤੀਬਾੜੀ ਕਨੂੰਨ ਦੇ ਵਿਰੋਧ ਦੇ ਬਹਾਨੇ ਹੇਠ ਗੁਰੂ ਨਾਨਕ ਸਾਹਿਬ ਦਾ ਨਾਮ ਵੀ ਉਸੇ ਜਗ੍ਹਾ ਫੂਕਿਆ, ਪੰਜਾਬ ਵਿਚ ਜਦੋਂ ਕਾਂਗਰਸ ਸਰਕਾਰ ਆਉਂਦੀ ਹੈ ਉਸ ਵਖਤ ਹੀ ਸਿੱਖ ਧਰਮ, ਪੰਜਾਬ ਅਤੇ ਪੰਜਾਬੀਅਤ ਦਾ ਘਾਣ ਕੀਤਾ ਜਾਂਦਾ ਹੈ। ਜਿਸ ਕਾਨੂੰਨ ਦੇ ਬਹਾਨੇ ਇਹ ਲੋਕ ਪੰਜਾਬ ਨੂੰ ਅੱਗ ਦੇ ਹਵਾਲੇ ਕਰਨ ਲਈ ਤਿਆਰ ਹਨ ਭਾਜਪਾ ਨੇਤਾ ਸ. ਸਰਾਂ ਨੇ ਕਿਹਾ ਕਿ ਕਾਂਗਰਸ ਕਾਨੂੰਨ ਦੀ ਵਕਾਲਤ ਹੀ ਇਹ ਪਾਰਲੀਮੈਂਟ ਵਿਚ ਅਤੇ ਆਪਣੇ ਮੈਨੀਫੈਸਟੋ ਵਿਚ ਕਰਦੇ ਰਹੇ ਹਨ
ਕਾਂਗਰਸੀਆਂ ਨੂੰ ਝੂਠ ਬੋਲਦਿਆਂ ਨੂੰ ਸ਼ਰਮ ਵੀ ਨੀ ਆਉਂਦੀ, ਵੈਸੇ ਇਹਨਾ ਦਾ ਨੇਤਾ ਵੀ ਨਿਤ ਝੂਠ ਬੋਲਣ ਲਈ ਮਸ਼ਹੂਰ ਹੈ। ਤੇਜਿੰਦਰ ਸਿੰਘ ਸਰਾਂ ਨੇ ਕਿਹਾ ਕਿ
ਕਿਸਾਨ ਵੀਰਾਂ ਨੂੰ ਕਾਂਗਰਸੀ ਲੂੰਬੜ ਚਾਲਾਂ ਤੋਂ ਸਾਵਧਾਨ ਹੋਕੇ ਸੱਚ ਦਾ ਸਾਥ ਦੇਣਾ ਚਾਹੀਦਾ।ਇਸ ਮੌਕੇ ਤੇ ਭਾਜਪਾ ਨੇਤਾ ਸਰਾਂ ਦੇ ਨਾਲ ਮਹਿੰਦਰ ਨਿਰਾਲਾਇੰਚਾਰਜ ਪਾਰਟੀ ਵਿੰਗ ਭਾਜਪਾ ਚੰਡੀਗੜ੍ਹ ਪ੍ਰਦੇਸ਼ .. ਰਵਨੀਤ ਸਿੰਘ ਗਰੇਵਾਲ.. ਹਰਸਿਮਰਨ ਸਿੰਘ ਰੰਧਾਵਾ ..ਗੁਰਸ਼ੇਰ ਸਿੰਘ ਪ੍ਰੀਤ ਵੀ ਹਾਜ਼ਰ ਸਨ