— ਪੰਜਾਬ ਸਰਕਾਰ ਟੈਸਟ ਪਾਸ ਕਲਰਕਾਂ ਨੂੰ ਰੱਖੇ ਨੌਕਰੀ ‘ਤੇ ਜਾਂ ਫਿਰ ਪੱਠੇ ਦੀ ਵੀ ਕੀਤੀ ਜਾਵੇ ਛੁੱਟੀ
— ਐਸ.ਐਸ.ਐਸ. ਬੋਰਡ ਦੇ ਟੈਸਟ ਪਾਸ ਕਲਰਕਾਂ ਨੂੰ ਨਹੀਂ ਮਿਲ ਰਹੇ ਹਨ ਨਿਯੁਕਤੀ ਪੱਤਰ
— ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕੇਸ ਵੀ ਜਿੱਤ ਚੁੱਕੇ ਹਨ ਟੈਸਟ ਪਾਸ ਕਲਰਕ
ਚੰਡੀਗੜ, 30 ਸਤੰਬਰ( ਵਿਸ਼ਵ ਵਾਰਤਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਪੋਤੇ ਨੂੰ ਨੌਕਰੀ ਦੇਣ ਦੇ ਮਾਮਲੇ ਵਿੱਚ ਜਲਦ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਨੌਤੀ ਦਿੱਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਡਬਲ ਸਟੈਂਡਰਡ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇੱਕ ਪਾਸੇ ਅਧੀਨ ਸੇਵਾਵਾਂ ਚੋਣ ਬੋਰਡ ਟੈਸਟ ਪਾਸ ਕਲਰਕਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਸਿਫ਼ਾਰਸ਼ ਪੱਤਰ ਨਹੀਂ ਦੇ ਰਿਹਾ ਹੈ ਤਾਂ ਦੂਜੇ ਪਾਸੇ ਪੰਜਾਬ ਸਰਕਾਰ ਨੇ ਪੋਤੇ ਨੂੰ ਉਸੇ ਡਿਗਰੀ ‘ਤੇ ਡੀ.ਐਸ.ਪੀ. ਦੀ ਨੌਕਰੀ ਦਿੱਤੀ ਹੋਈ ਹੈ, ਜਿਹੜੀ ਡਿਗਰੀ ਨੂੰ ਵਿਵਾਦਗ੍ਰਸਤ ਦੱਸਦੇ ਹੋਏ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ ਹਨ। ਹੈਰਾਨੀ ਵਾਲੀ ਗਲ ਤਾਂ ਇਹ ਹੇ ਕਿ ਇਸ ਮਾਮਲੇ ਵਿੱਚ ਟੈਸਟ ਪਾਸ ਕਲਰਕ ਹਾਈ ਕੋਰਟ ਤੋਂ ਕੇਸ ਵੀ ਜਿੱਤ ਚੁੱਕ ਹਨ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਉਨਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਲਟਕਾ ਰਹੀ ਹੈ। ਜਿਸ ਕਾਰਨ ਹੁਣ ਕਲਰਕਾਂ ਨੇ ਫੈਸਲਾ ਕੀਤਾ ਹੇ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਉਂਦੇ ਹੋਏ ਇਹ ਮੰਗ ਕਰਨਗੇ ਕਿ ਪੰਜਾਬ ਸਰਕਾਰ ਜਾ ਤਾਂ ਆਪਣੀ ਡਬਲ ਸਟੈਂਡਰਡ ਖਤਮ ਕਰਦੇ ਹੋਏ ਉਨਾਂ ਨੂੰ ਨਿਯੁਕਤੀ ਪੱਤਰ ਦੇਵੇ ਜਾਂ ਫਿਰ ਪੋਤੇ ਦੀ ਵੀ ਛੁੱਟੀ ਕੀਤੀ ਜਾਵੇ।
ਟੈਸਟ ਪਾਸ ਸੁਨੀਲ ਕੁਮਾਰ ਅਤੇ ਰਵਿੰਦਰ ਸਿੰਘ ਸਣੇ ਚੇਤਨ ਨੇ ਦੱਸਿਆ ਕਿ ਸਾਲ 2014 ਵਿੱਚ ਉਹਨਾਂ ਵਲੋਂ ਇੱਕ ਭਰਤੀ ਦੌਰਾਨ ਅਧੀਨ ਸੇਵਾਵਾ ਚੋਣ ਬੋਰਡ ਵਿੱਚ ਕਲਰਕ ਦਾ ਟੈਸਟ ਪਾਸ ਕੀਤਾ ਸੀ, ਜਿਸ ਤੋਂ ਬਾਅਦ ਉਨਾਂ ਨੂੰ ਨਿਯੁਕਤੀ ਲਈ ਵਿਭਾਗ ਅਲਾਟ ਹੋਣੇ ਸਨ ਪਰ ਇਸ ਦੌਰਾਨ ਸੂਬੇ ਤੋਂ ਬਾਹਰ ਡਿਸਟੈਂਸ ਸਿੱਖਿਆ ਦੀ ਡਿਗਰੀ ‘ਤੇ ਸੁਆਲ ਖੜ੍ਹਾ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏੇ। ਜਿਸ ਤੋਂ ਬਾਅਦ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਗਏ ਸਨ, ਜਿਥੇ ਕਿ ਸਾਲ 2019 ਵਿੱਚ ਉਹਨਾਂ ਦੇ ਹੱਕ ਵਿੱਚ ਫੈਸਲਾ ਆਇਆ ਕਿ ਉਹਨਾਂ ਨੂੰ ਤੁਰੰਤ ਨਿਯੁਕਤੀ ਪੱਤਰ ਦਿੱਤੇ ਜਾਣ ਪਰ ਇਸ ਫੈਸਲੇ ਦੇ ਆਉਣ ਤੋਂ ਬਾਅਦ ਇੱਕ ਸਾਲ ਬੀਤ ਚੁੱਕਾ ਹੈ ਪਰ ਪੰਜਾਬ ਸਰਕਾਰ ਵਲੋਂ ਉਹਨਾਂ ਆਦੇਸ਼ਾਂ ਦੀ ਪਾਲਣਾ ਹੀ ਨਹੀਂ ਕੀਤੀ ਗਈ ਹੈ।
ਇਹਨਾਂ ਟੈਸਟ ਪਾਸ ਕਲਰਕਾਂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਦੇ ਪੋਤੇ ਕੋਲ ਵੀ ਸੂਬੇ ਤੋਂ ਬਾਹਰ ਦੀ ਯੂਨੀਵਰਸਿਟੀ ਤੋਂ ਡਿਗਰੀ ਹੈ ਪਰ ਪੋਤੇ ਨੂੰ 2017 ਵਿੱਚ ਡੀ.ਐਸ.ਪੀ. ਨਿਯੁਕਤ ਕਰ ਦਿੱਤਾ ਗਿਆ। ਜਦੋਂ ਕਿ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਕੇਸ ਜਿੱਤ ਚੁੱਕੇ ਹਨ ਪਰ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ ਹਨ। ਜਿਸ ਕਾਰਨ ਹੀ ਹੁਣ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਉਣ ਜਾ ਰਹੇ ਹਨ ਕਿ ਇਸ ਤਰ੍ਹਾਂ ਦਾ ਡਬਲ ਸਟੈਂਡਰਡ ਨਹੀਂ ਸਹਿਣ ਕੀਤਾ ਜਾਏਗਾ। ਜਦੋਂ ਤੱਕ ਉਹਨਾਂ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ ਹੈ ਤਾਂ ਉਹਨਾਂ ਨਿਯਮਾਂ ਤਹਿਤ ਪੋਤੇ ਨੂੰ ਵੀ ਸਰਕਾਰੀ ਨੌਕਰੀ ‘ਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਇਹਨਾਂ ਦੱਸਿਆ ਕਿ ਇਹ ਪਟੀਸ਼ਨ ਅਗਲੇ ਹਫ਼ਤੇ ਪਾ ਦਿੱਤੀ ਜਾਏਗੀ।
ਬਾਕਸ
ਅਧਿਆਪਕਾਂ ਦੀ ਤਰਜ਼ ‘ਤੇ ਕਲਰਕਾਂ ਨੂੰ ਵੀ ਮਿਲਣ ਨਿਯੁਕਤੀ ਪੱਤਰ
ਟੈਸਟ ਪਾਸ ਕਲਰਕਾਂ ਨੇ ਦੱਸਿਆ ਕਿ ਇਹੋ ਜਿਹਾ ਮਾਮਲਾ ਸਿੱਖਿਆ ਵਿਭਾਗ ਵਿੱਚ ਵੀ ਪਿਛਲੇ 10 ਸਾਲਾਂ ਤੋਂ ਲਟਕ ਰਿਹਾ ਹੈ ਪਰ ਸਿੱਖਿਆ ਵਿਭਾਗ ਵਲੋਂ ਆਪਣੇ ਸਾਰੇ ਕਰਮਚਾਰੀਆਂ ਨੂੰ ਨੌਕਰੀ ਦਿੱਤੀ ਹੋਈ ਹੈ। ਸਿੱਖਿਆ ਵਿਭਾਗ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਇਸ ਦੌਰਾਨ ਕਿਸੇ ਵੀ ਅਧਿਆਪਕ ਨਾਲ ਧੱਕਾ ਨਾ ਹੋਵੇ, ਇਸ ਲਈ ਹਰ ਕਿਸੇ ਨੂੰ ਨੌਕਰੀ ‘ਤੇ ਰੱਖਿਆ ਹੋਇਆ ਹੈ ਪਰ ਦੂਜੇ ਪਾਸੇ ਅਧੀਨ ਸੇਵਾਵਾ ਚੋਣ ਬੋਰਡ ਵਲੋਂ ਟੈਸਟ ਪਾਸ ਕਲਰਕਾਂ ਨਾਲ ਸਰੇਆਮ ਧੱਕਾ ਕਰਦੇ ਹੋਏ ਨੌਕਰੀ ਨਹੀਂ ਦਿੱਤੀ ਗਈ ਹੈ। ਇਹਨਾ ਦਾ ਕਹਿਣਾ ਹੈ ਕਿ ਹਾਈ ਕੋਰਟ ਦਾ ਆਖਰੀ ਫੈਸਲਾ ਉਹਨਾਂ ‘ਤੇ ਲਾਗੂ ਹੋਣ ਦੀ ਸ਼ਰਤ ਤੈਅ ਕਰਦੇ ਹੋਏ ਉਹਨਾਂ ਨੂੰ ਵੀ ਨੌਕਰੀ ਦਿੱਤੀ ਜਾਵੇ।
ਬਾਕਸ-2
ਗਾਂਧੀ ਗਿਰੀ ਅਪਣਾਉਣਗੇ ਟੈਸਟ ਪਾਸ, ਰੋਜ਼ਾਨਾ ਮੁੱਖ ਮੰਤਰੀ ਨੂੰ ਭੇਜਣਗੇ ਪੱਤਰ
ਟੈਸਟ ਪਾਸ ਕਲਰਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਲ ਉਹਨਾਂ ਵਲੋਂ ਹਰ ਪੱਧਰ ‘ਤੇ ਪਹੁੰਚ ਕਰਦੇ ਹੋਏ ਗੁਹਾਰ ਲਾਈ ਗਈ ਪਰ ਨਾ ਹੀ ਉੱਚ ਅਧਿਕਾਰੀਆਂ ਵਲੋਂ ਸੁਣਵਾਈ ਕੀਤੀ ਗਈ ਅਤੇ ਨਾ ਹੀ ਇਸ ਮਾਮਲੇ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੁਝ ਕੀਤਾ ਗਿਆ। ਉਹਨਾਂ ਕਿਹਾ ਕਿ ਉਹ ਧਰਨਾ ਪ੍ਰਦਰਸ਼ਨ ਕਰਨ ਦੀ ਥਾਂ ‘ਤੇ ਗਾਂਧੀ ਜੀ ਦੇ ਮਾਰਗ ਦਰਸ਼ਨ ‘ਤੇ ਚਲਦੇ ਹੋਏ ਗਾਂਧੀ ਗਿਰੀ ਕਰਨਗੇ। ਉਹ ਰੋਜ਼ਾਨਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੱਤਰ ਭੇਜਦੇ ਹੋਏ ਆਪਣੇ ਹੱਕ ਦੀ ਮੰਗ ਕਰਨਗੇ। ਉਹਨਾਂ ਕਿਹਾ ਕਿ ਧਰਨਾ ਪ੍ਰਦਰਸ਼ਨ ਕਰਨਾ ਉਹਨਾਂ ਨੂੰ ਵੀ ਆਉਂਦਾ ਹੈ ਪਰ ਉਹ ਆਪਣਾ ਸਾਰਾ ਧਿਆਨ ਗਾਂਧੀ ਗਿਰੀ ‘ਤੇ ਦਿੰਦੇ ਹੋਏ ਸਰਕਾਰ ਤੱਕ ਆਪਣਾ ਮੰਗ ਪਹੁੰਚਾਉਣਗੇ ਅਤੇ ਉਨ•ਾਂ ਨੂੰ ਉਮੀਦ ਹੈ ਕਿ ਗਾਂਧੀ ਗਿਰੀ ਅੱਗੇ ਸਰਕਾਰ ਝੁਕਦੇ ਹੋਏ ਉਹਨਾਂ ਦਾ ਹੱਕ ਜਰੂਰ ਦੇਵੇਗੀ।























