ਹੁਸ਼ਿਆਰਪੁਰ 30 ਸਤੰਬਰ (ਵਿਸ਼ਵ ਵਾਰਤਾ) – ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਸਵਰਨ ਜਾਤੀ ਦੇ ਗੁੰਡਿਆਂ ਵੱਲੋ ਦਲਿਤ (ਵਾਲਮੀਕਿ ਸਮਾਜ) ਦੀ ਲੜਕੀ ਨਾਲ ਪਹਿਲਾਂ ਗੈਂਗਰੇਪ ਅਤੇ ਕਤਲ ਦੇ ਰੋਸ਼ ਵਜੋ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਵੱਲੋ ਯੂ ਪੀ ਦੀ ਭਾਜਪਾ ਸਰਕਾਰ ਵਿਰੁੱਧ ਰੋਸ਼ ਪ੍ਰਦਰਸਨ ਕਰ ਘੰਟਾ ਘਰ ਹੁਸ਼ਿਆਰਪੁਰ ਵਿਖੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕਿਆ ਗਿਆ ਇਕੱਠੇ ਹੋਏ ਆਗੂਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਜਪਾ ਸਾਸਿਤ ਸੂਬਿਆਂ ਵਿੱਚ ਐੱਸ ਸੀ ਐੱਸ ਟੀ ਅਤੇ ਘਟਗਿਣਤੀਆਂ ਤੇ ਅਤਿਆਚਾਰ ਵਿੱਚ ਭਾਰੀ ਵਾਧਾ ਹੋਇਆ ਹੈ ਅਤੇ ਸਬੰਧਿਤ ਸਰਕਾਰਾਂ ਪੀੜਿਤਾਂ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਸਾਬਿਤ ਹੋਈਆ ਹਨ। ਜਦ ਤੋਂ ਯੂ ਪੀ ਵਿੱਚ ਯੋਗੀ ਸਰਕਾਰ ਬਣੀ ਹੈ ਸੂਬੇ ਵਿੱਚ ਦਲਿਤਾਂ ਦੀਆ ਹੱਤਿਆਵਾਂ ਅਤੇ ਲੜਕੀਆਂ ਨਾਲ ਬਲਾਤਕਾਰ ਆਮ ਗੱਲ ਹੈ ਬਾਹੁਬਲੀ ਅਤੇ ਉੱਚ ਜਾਤੀ ਦੇ ਅਪਰਾਧਿਕ ਲੋਕਾਂ ਦੇ ਹੌਂਸਲੇ ਇੰਨੇ ਵੱਧ ਚੁੱਕੇ ਹਨ ਕਿ ਸਰਕਾਰ ਦੀ ਪੁਸਤ ਪਨਾਹੀ ਹੋਣ ਕਾਰਣ ਉਹ ਅਪਰਾਧ ਕਰਨਾ ਆਪਣੀ ਸ਼ਾਨ ਸਮਝਦੇ ਹਨ ਇਸੇ ਦਾ ਹੀ ਨਤੀਜਾ ਹੈ ਕਿ ਆਪਣੇ ਘਰ ਦੇ ਪਸ਼ੂਆਂ ਦਾ ਖੇਤਾਂ ਵਿੱਚੋ ਚਾਰਾ ਲੈਣ ਗਈ ਲੜਕੀ ਨੂੰ ਪਹਿਲਾਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਅਤੇ ਉਹ ਕਿਸੇ ਨੂੰ ਕੁਝ ਦਸ ਨਾ ਸਕੇ ਉਸਦੀ ਜੀਭ ਕੱਟੀ ਅਤੇ ਕਿਤੇ ਜਾ ਕੇ ਸਿਕਾਇਤ ਨਾ ਕਰੇ ਸਕੇ ਉਸਦੀ ਰੀੜ ਦੀ ਹੱਡੀ ਤੋੜ ਦਿੱਤੀ ਗਈ ਅਤੇ ਪਿਛਲੇ ਕਈ ਦਿਨਾਂ ਤੋਂ ਇਲਾਜ਼ ਲਈ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ਼ ਪੀੜਿਤਾਂ ਨੇ ਦਮ ਤੋੜ ਦਿੱਤਾ ਜਿਸ ਦੇ ਰੋਸ਼ ਵਜੋਂ ਪੂਰੇ ਦੇਸ਼ ਅੰਦਰ ਐੱਸ ਸੀ /ਐੱਸ ਟੀ/ ਓ ਬੀ ਸੀ ਅਤੇ ਘਟਗਿਣਤੀ ਵਰਗਾ ਵਿੱਚ ਯੋਗੀ ਸਰਕਾਰ ਵਿਰੁੱਧ ਭਾਰੀ ਗੁੱਸਾ ਹੈ ਫਰੰਟ ਦੇ ਆਗੂਆਂ ਨੇ ਪੀੜਿਤ ਪਰਿਵਾਰ ਨੂੰ ਬੰਦੀ ਬਣਾ ਕੇ ਰਾਤ ਵੇਲੇ ਕੁੜੀ ਦੇ ਕੀਤੇ ਸੰਸਕਾਰ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਉਹਨਾ ਕਿਹਾ ਕਿ ਯੂ ਪੀ ਪੁਲਿਸ ਦੀ ਇਹ ਕਾਰਵਾਈ ਅੱਤਵਾਦੀ ਕਾਰਵਾਈ ਤੋਂ ਘੱਟ ਨਹੀਂ ਹੈ ਉਹਨਾਂ ਯੋਗੀ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦੀ ਮਰਜੀ ਤੋਂ ਬਿਨਾਂ ਸੰਸਕਾਰ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਪਰਚਾ ਦਰਜ ਕਰ ਗ੍ਰਿਫਤਾਰ ਕਰੇ ਅਤੇ ਦੋਸ਼ੀ ਪੁਲਿਸ ਅਧਕਾਰੀਆਂ ਨੂੰ ਬਰਖਾਸਤ ਕੀਤਾ ਜਾਵੇ ਇਸ ਮੌਕੇ ਜਿਲਾ ਪ੍ਰਸਾਸ਼ਨ ਦੇ ਰਾਹੀਂ ਭਾਰਤ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਰਾਹੀਂ ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਯੂਪੀ ਸਰਕਾਰ ਨੂੰ ਬਰਖਾਸਤ ਕਰ ਰਾਸ਼ਟਰਪਤੀ ਰਾਜ ਲਾਇਆ ਜਾਵੇ ਸਰਕਾਰ ਨੇ ਪੀੜਿਤਾਂ ਨੂੰ ਏਮਜ਼ ਵਰਗੇ ਹਸਪਤਾਲ ਵਿੱਚ ਭਰਤੀ ਕਰਾਉਣ ਦੀ ਬਜਾਏ ਇਕ ਆਮ ਹਸਪਤਾਲ ਵਿੱਚ ਭਰਤੀ ਕਰਾਇਆ ਇਸ ਦੀ ਉੱਚ ਪੱਧਰ ਜਾਂਚ ਕਰਾਈ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਫਾਂਸੀ ਦੀ ਸਜ਼ਾ ਅਤੇ ਯੂ ਪੀ ਵਿੱਚ ਵਸਦੇ ਐੱਸ ਸੀ ਐੱਸ ਟੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਵਿਕਾਸ ਹੰਸ, ਗੁਰਨਾਮ ਸਿੰਘ ਸਿੰਗੜੀਵਾਲਾ,, ਮੌਲਵੀ ਖਲੀਲ ਅਹਿਮਦ,ਚੰਦਨ ਲੱਕੀ, ਹਰਵਿੰਦਰ ਸਿੰਘ ਹਰਮੋਏ,ਕਰਨੈਲ ਸਿੰਘ ਲਵਲੀ,ਹਰਵਿੰਦਰ ਹੀਰਾ, ਵਕੀਲ ਮੁਹਮੰਦ ਸੁਰਮੂ, ਸਿਮਰਨਜੀਤ ਸਿੰਘ,ਦਾਨਿਸ਼ ਕੁਰੈਸ਼ੀ, ਰਾਜਕੁਮਾਰ, ਅਮਨਦੀਪ ਸਿੰਘ, ਲਖਬੀਰ ਸਿੰਘ ਪੱਟੀ,ਵਿਪਨੇਸ਼ ਸੱਗਰ,ਕਿਸ਼ਨ ਲਾਲ ਨਾਹਰ, ਮੁਕੇਸ਼ ਰੱਤੀ, ਰਾਮ ਮੂਲਨਿਵਾਸੀ, ਦਲਜੀਤ, ਗੌਰਵ, ਰਗੂ ਠੇਕੇਦਾਰ, ਗੁਰਪ੍ਰੀਤ ਸਿੰਘ, ਰਵੀ ਕੁਮਾਰ ਬਬਲੂ, ਰਣਵੀਰ ਸਿੰਘ, ਉਜੈ ਪਾਲ,ਜੈਕਬ ਮਸੀਹ, ਸੰਜੀਵ ਨਾਰੂ, ਜੱਸਲ ਖਾਨੂਰ,ਮੁਸਤਾਕ ਕਸ਼ਮੀਰ, ਚੰਦਨ ਹੈਰੀ, ਮਨੂੰ ਹੰਸ,ਦਲਜੀਤ ਬੈਂਸ, ਬਿੱਟੂ ਰਾਜਾ,ਗੁਰਦੀਪ ਸਿੰਘ ਟੋਨੀ, ਅੰਮ੍ਰਿਤ ਰਾਏ ਸਿੰਘ, ਸੰਜੇ, ਮਨੀਤ, ਜਗਜੀਤ ਸਿੰਘ ਧਿਆਨ ਚੰਦ ਧਿਆਨਾ, ਮਨਜੀਤ, ਸੁਖਦੇਵ ਸਿੰਘ, ਰਾਜਕੁਮਾਰ, ਸੌਰਵ, ਅਜੈ ਕੁਮਾਰ ਲਾਡੀ, ਮੁਕੇਸ਼ ਸਵੀ ਅਟਵਾਲ ਗੁਰਪ੍ਰੀਤ ਗੋਪੀ, ਵਰਿੰਦਰ ਸ਼ੇਰਗੜ੍ਹ , ਲਾਰੈਸ ਚੋਧਰੀ ਆਦਿ ਸਾਮਿਲ ਹੋਏ
Hukamnama Sri Darbar Sahib Today – 14 November 2026 | Ang 692 I ਅੱਜ ਦਾ ਹੁਕਮਨਾਮਾ
ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 14-11-2026 |...























