ਬੁਢਲਾਡਾ 29 ਸਤੰਬਰ (ਵਿਸਵ ਵਾਰਤਾ) – ਸਥਾਨਕ ਸ਼ਹਿਰ ਦੇ ਵਾਰਡ ਨੰਬਰ 7 ਦੀ ਵਸਨੀਕ ਵਿਧਵਾ ਸੀਮਾ ਰਾਣੀ ਨੇ ਦੱਸਿਆ ਕਿ ਉਸਦੇ ਪਤੀ ਝਿਰਮਲ ਸਿੰਘ ਦੀ ਮੌਤ 23 ਸਤੰਬਰ ਨੂੰ ਪਿੰਡ ਬੀਰਕਲਾ(ਚੀਮਾ) ਦੇ ਨੇੜੇ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਦੇ ਕਾਰਨ ਹੋ ਗਈ ਸੀ ਪਰੰਤੂ ਨਾ ਤਾਂ ਪੁਲਿਸ ਨੇ ਅਣਪਛਾਤੇ ਵਾਹਨ ਦੇ ਖਿਲਾਫ ਮੁਕੱਦਮਾ ਕੀਤਾ ਹੈ। ਜਿਸ ਲਈ ਮੈਂ ਲੰਬੇ ਸਮੇਂ ਤੋਂ ਖੱਜ਼ਲ ਖੁਆਰ ਹੋ ਰਹੀ ਹਾਂ। ਉਸਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਣਪਛਾਤੇ ਵਾਹਨ ਨੂੰ ਕਾਬੂ ਕਰਕੇ ਉਸ ਖਿਲਾਫ ਮੁਕੱਦਮਾ ਦਰਜ ਕਰਕੇ ਇੰਨਸਾਫ ਦਿਵਾਇਆ ਜਾਵੇ। ਮ੍ਰਿਤਕ ਦੇ ਪੁੱਤਰ ਡਿਪਟੀ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਦਾ ਪੁਲਿਸ ਕਾਰਵਾਈ ਤੋਂ ਬਿਨ੍ਹਾ ਪੋਸਟ ਮਾਰਟਮ ਤਾਂ ਕਿ ਕਰਵਾਉਣਾ ਸੀ ਸਗੋ ਉੱਚ ਪਹੁੰਚ ਵਾਲੇ ਲੋਕਾਂ ਨੇ ਬਾਹਰੋ ਬਾਰ ਹੀ ਗੰਢ ਤੁੱਪ ਕਰਕੇ ਪੁਲਿਸ ਕਾਰਵਾਈ ਤੋਂ ਪਰਿਵਾਰ ਨੂੰ ਹਨੇਰੇ ਵਿੱਚ ਰੱਖਿਆ। ਜ਼ਦੋਂ ਇਸ ਸੰਬੰਧੀ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕੋਈ ਤਸਲੀਬਖਸ ਜਵਾਬ ਨਹੀਂ ਦਿੱਤਾ। ਇਸ ਸੰਬੰਧੀ ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਝਿਰਮਲ ਸਿੰਘ ਦੀ ਅਣਪਛਾਤੇ ਵਾਹਨ ਨਾਲ ਫੇਟ ਸੰਬੰਧੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੌਕੇ ਤੇ ਮੋਜੂਦ ਪੰਚਾਇਤ ਦੇ ਲੋਕਾ ਨੇ ਪੋਸਟ ਮਾਰਟਮ ਅਤੇ ਪੁਲਿਸ ਕਾਰਵਾਈ ਨਾ ਕਰਵਾਉਣ ਤੋਂ ਮਨ੍ਹਾਂ ਕਰਨ ਉਪਰੰਤ ਹੀ ਲਾਸ਼ ਵਾਰਸਾਂ ਨੂੰ ਸੋਪ ਦਿੱਤੀ ਗਈ ਸੀ। ਅਜ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਸਮੇਂ ਮਾਮਾ ਗੁਰਦਿਆਲ ਸਿੰਘ, ਸੁਖਵਿੰਦਰ ਕੋਰ ਮਾਨਸਾ ਆਦਿ ਹਾਜ਼ਰ ਸਨ।
ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਸੰਗਰੂਰ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ...