ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਬਜਾਏ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਾਂਗਰਸ ਹਾਈਕਮਾਂਡ ਦੇ ਇਸ਼ਾਰੇ ‘ਤੇ ਬੁਹਕਰੋੜੀ ਘੁਟਾਲੇ ‘ਚ ਬਚਾਉਣ ਦੀ ਕਵਾਇਦ ਸ਼ੁਰੂਆਤ — ਕੈਂਥ
ਕਾਂਗਰਸ ਪਾਰਟੀ ਸਰਕਾਰ ਦੇ ਅਨੁਸੂਚਿਤ ਜਾਤੀ ਵਿਧਾਇਕਾਂ ਦੀ ਅਵਾਜ਼ ਨੂੰ ਦਬਾਉਣ ਲਈ ਅੰਦਰ ਖਾਤੇ ਵਿਜੀਲੈਂਸ ਵਿਭਾਗ ਦਾ ਇਸਤੇਮਾਲ —- ਕੈਂਥ
ਕਾਂਗਰਸ ਸਰਕਾਰ ‘ਚ ਅਨੁਸੂਚਿਤ ਜਾਤੀ ਵਰਗਾ ਦੀ ਬੇਕਦਰੀ — ਕੈਂਥ
ਚੰਡੀਗੜ੍ਹ , 29 ਸਤੰਬਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ‘ਚ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਮਸਲਿਆਂ ਨੂੰ ਅਣਗੌਲਿਆ ਅਤੇ ਪੱਖਪਾਤ ਕਰਨ ਦੇ ਵਤੀਰੇ ਦੀ ਨਿੰਦਿਆ ਕਰਦਿਆਂ ਨੈਸ਼ਨਲ ਸ਼ਡਿਊਲਡ ਕਾਸਟਸ਼ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਆਪਣੀ ਸਖਤ ਟਿੱਪਣੀ ਕਰਦਿਆਂ ਕਿਹਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਬਜਾਏ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਾਂਗਰਸ ਹਾਈਕਮਾਂਡ ਦੇ ਇਸ਼ਾਰੇ ‘ਤੇ ਬੁਹਕਰੋੜੀ ਘੁਟਾਲੇ ‘ਚ ਬਚਾਉਣ ਦੀ ਕਵਾਇਦ ਸ਼ੁਰੂਆਤ ਕੀਤੀ ਗਈ ਹੈ।
ਸ੍ਰ ਕੈਂਥ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦਾ ਦਲਿਤ ਹਿਤੈਸ਼ੀ ਚਹੇਰਾ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਘਾਤਕ ਅਤੇ ਭਵਿੱਖ ਨੂੰ ਬਰਬਾਦ ਕਰਨ ਵਾਲਾ ਸਾਬਿਤ ਹੋ ਗਿਆ ਹੈ। 1650 ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਜੱਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਪ੍ਰਾਪਤ ਵਿਦਿਆਰਥੀਆਂ ਨੂੰ ਸਾਲ 2020- 2021 ਦਾਖਲੇ ਕਰਨ ਤੋਂ ਇਨਕਾਰ ਅਤੇ ਜਦੋਂ ਤੱਕ ਪੁਰਾਣਾ ਬਕਾਇਆ ਨਹੀਂ ਦੇਂਦੇ ਉਦੋਂ ਤੱਕ ਨਾ ਡਿਗਰੀ ਅਤੇ ਨਾ ਹੀ ਜਮ੍ਹਾਂ ਕੀਤੇ ਸਰਟੀਫਿਕੇਟ ਦਿੱਤੇ ਜਾਣ ਦਾ ਫੈਸਲਾ ਫਰਮਾਇਆ ਗਿਆ ਹੈ।
ਸ੍ਰ ਕੈਂਥ ਦੱਸਿਆ ਕਿ ਕਾਂਗਰਸ ਸਰਕਾਰ ਦੇ ਅੜੀਅਲ ਵਤੀਰੇ ਤੇ ਕੈਪਟਨ ਅਮਰਿੰਦਰ ਦੇ ਚਹੇਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਕੈਬਨਿਟ ਮੰਤਰੀ ਦੀ ਅਗਿਆਨਤਾ ਅਤੇ ਤਜ਼ਰਬੇ ਦੀ ਘਾਟ ਕਾਰਨ ਲੱਖਾਂ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦਾ ਉਜਵਲ ਭੱਵਿਖ ਤਬਾਹ ਕਰ ਦਿੱਤਾ ਹੈ। ਸਾਧੂ ਸਿੰਘ ਦੇ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਮਹਿਕਮੇ ਦੇ ਉਚ ਕੋਟੀ ਦੇ ਅਧਿਕਾਰੀ ਦੇ ਤਬਾਦਲੇ ਨੇ ਇਹ ਸਾਬਿਤ ਕਰ ਦਿੱਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਦਲਿਤ ਭਾਈਚਾਰੇ ਦੇ ਮਸਲਿਆਂ ਪ੍ਰਤੀ ਨਿਰਾਸ਼ਾਜਨਕ ਰੁਖ ਅਖਤਿਆਰ ਕੀਤਾ ਹੋਇਆ ਹੈ। ਹੰਕਾਰੀ ਕੈਪਟਨ ਸਰਕਾਰ ‘ਚ ਹਜ਼ਾਰਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਪ੍ਰਾਪਤ ਵਿਦਿਆਰਥੀਆਂ ਨੂੰ ਸਮੇਂ ਸਿਰ ਵਜ਼ੀਫੇ ਦਾ ਭੁਗਤਾਨ ਨਾ ਹੋਣ ਕਾਰਨ ਆਪਣੀ ਪ੍ਰੀਖਿਆਵਾਂ ਤੋਂ ਵਾਂਝੇ ਹੋਣਾ ਪਿਆ ਹੈ।
ਅਲਾਇੰਸ ਦੇ ਪ੍ਰਧਾਨ ਦੋਸ਼ ਲਗਾਇਆ ਹੈ ਕਾਂਗਰਸ ਪਾਰਟੀ ਸਰਕਾਰ ਦੇ ਅਨੁਸੂਚਿਤ ਜਾਤੀ ਵਿਧਾਇਕਾਂ ਦੀ ਪਾਰਟੀ ਪੱਧਰ ਉੱਤੇ ਅਵਾਜ਼ ਨੂੰ ਦਬਾਉਣ ਲਈ ਅੰਦਰ ਖਾਤੇ ਵਿਜੀਲੈਂਸ ਵਿਭਾਗ ਦੀਆਂ ਸੇਵਾਵਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਸਰਕਾਰ ਅਨੁਸੂਚਿਤ ਜਾਤੀ ਵਰਗ 35 ਪ੍ਰਤੀਸ਼ਤ ਆਬਾਦੀ ਦੇ ਹਿੱਤਾਂ ਪ੍ਰਤੀ “ਅਣਦੇਖੀ ਅਤੇ ਪੱਖਪਾਤ” ਕਰਨ ਦਾ ਦੋਸ਼ ਲਗਾਇਆ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਵਿਦਿਆਰਥੀਆਂ ਭਵਿੱਖ ਬਰਬਾਦ ਹੋਣ ਤੋਂ ਬਚਾਉਣ ਲਈ ਇਸ ਮੁੱਦੇ’ ਤੇ ਆਪਣੇ ਘਰਾਂ ਦੇ ਸਿਖਰ ‘ਤੇ ਕਾਲੇ ਝੰਡੇ ਲਗਾ ਕੇ ਅਤੇ ਘਰ ਦੇ ਅੰਦਰ ਰਹਿ ਕੇ ਆਪਣਾ ਵਿਰੋਧ ਪ੍ਰਦਰਸ਼ਨ ਕਰਨ ਲਈ ਆਪਣਾ ਸਮਰਥਨ ਦਰਸਾਉਣ ਲਈ ਕਰੋਨਵਾਇਰਸ ਦੀ ਮਹਾਂਮਾਰੀ ਦੌਰਾਨ ਸੁਰੱਖਿਅਤ ਪ੍ਰਦਰਸ਼ਨ ਕਰਨਾ ਚਾਹੀਦਾ ਹੈ।
—