7000 ਨੌਜਵਾਨਾਂ ਨੂੰ ਨਾਮਵਰ ਕੰਪਨੀਆਂ ਵਿਚ ਮਿਲੀ ਨੌਕਰੀ
ਬਾਈਜੂਸ, ਵੇਦਾਂਤੁ, ਜਾਰੋ ਐਜੂਕੇਸ਼ਨ ਵਲੋਂ ਚੁਣੇ ਗਏ ਉਮੀਦਵਾਰਾਂ ਨੂੰ ਦਿੱਤਾ ਜਾਵੇਗਾ 10 ਲੱਖ ਰੁਪਏ ਸਾਲਾਨਾ ਤੱਕ ਦਾ ਤਨਖ਼ਾਹ ਪੈਕੇਜ ਜਦਕਿ ਐਮਾਜ਼ਾਨ ਅਤੇ ਮਾਈਕਰੋਸੋਫਟ ਵਲੋਂ 10 ਲੱਖ ਰੁਪਏ ਸਾਲਾਨਾ ਅਤੇ ਇਸ ਤੋਂ ਵੱਧ ਦਾ ਪੈਕੇਜ
ਐਸ.ਏ.ਐਸ. ਨਗਰ, 28 ਸਤੰਬਰ (ਸਤੀਸ਼ ਕੁਮਾਰ ਪੱਪੀ)-ਸੂਬਾ ਸਰਕਾਰ ਦੇ ‘ਘਰ-ਘਰ ਰੋਜ਼ਗਾਰ’ ਮਿਸ਼ਨ, ਜਿਸਦਾ ਉਦੇਸ਼ ਹਰੇਕ ਨੌਜਵਾਨ ਨੂੰ ਨੌਕਰੀ ਮੁਹੱਈਆ ਕਰਵਾਉਣਾ ਹੈ, ਤਹਿਤ ਕਰਵਾਏ ਗਏ ਮੈਗਾ ਰੋਜ਼ਗਾਰ ਮੇਲੇ ਦੌਰਾਨ ਲਗਭਗ 7000 ਬੇਰੁਜ਼ਗਾਰ ਨੌਜਵਾਨਾਂ ਨੂੰ ਵਰਚੁਅਲ ਅਤੇ ਨਿੱਜੀ ਤੌਰ ‘ਤੇ ਸ਼ਮੂਲੀਅਤ ਵਾਲੇ ਰੋਜ਼ਗਾਰ ਮੇਲਿਆਂ ਵਿਚ ਰੋਜ਼ਗਾਰ ਦਿੱਤਾ ਗਿਆ। ਇਹ ਰੋਜ਼ਗਾਰ ਮੇਲਾ ਡਿਸਟ੍ਰਿਕਟ ਬਿਊਰੋ ਆਫ ਇੰਪਲਾਇਮੈਂਟ ਐਂਡ ਐਂਟਰਪ੍ਰਾਈਜ਼ ਆਫ਼ਿਸ ਵਲੋਂ ਆਯੋਜਿਤ ਕੀਤਾ ਗਿਆ ਸੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਸੀ.ਜੀ.ਸੀ. ਲਾਂਡਰਾਂ ਵਿਖੇ ਅਯੋਜਿਤ ਕੀਤੇ ਗਏ ਮੈਗਾ ਰੋਜ਼ਾਗਰ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ ਚੁਣੇ ਕੀਤੇ ਗਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ 26 ਕੰਪਨੀਆਂ ਨੇ ਰੋਜ਼ਗਾਰ ਮੇਲੇ ਵਿੱਚ ਭਾਗ ਲਿਆ। ਮਹਾਂਮਾਰੀ ਦੇ ਕਾਰਨ, ਰੋਜ਼ਗਾਰ ਮੇਲੇ ਰੋਜ਼ਗਾਰਦਾਤਾਵਾਂ ਦੇ ਆਪਣੇ ਸਥਾਨਾਂ ਤੇ ਡੀਬੀਈਈ ਦਫਤਰ ਵਿਖੇ ਵਰਚੁਅਲੀ ਤੌਰ ‘ਤੇ ਅਤੇ ਸੀਜੀਸੀ ਲਾਂਡਰਾਂ ਵਿਖੇ ਨਿੱਜੀ ਤੌਰ ‘ਤੇ ਸ਼ਮੂਲੀਅਤ ਨਾਲ ਆਯੋਜਿਤ ਕੀਤੇ ਗਏ ਸਨ। ਇਹ ਰੋਜ਼ਗਾਰ ਮੇਲੇ 24 ਸਤੰਬਰ ਤੋਂ 28 ਸਤੰਬਰ ਤੱਕ ਆਯੋਜਿਤ ਕਰਵਾਏ ਗਏ।
ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲੇ ਨੌਜਵਾਨਾਂ ਦੀ ਕਿਸਮਤ ਨੂੰ ਬਦਲਣ ਲਈ ਅਹਿਮ ਰਹੇ ਹਨ ਕਿਉਂਕਿ ਉਨ੍ਹਾਂ ਦੀ ਯੋਗਤਾ ਅਨੁਸਾਰ ਉਹਨਾਂ ਨੂੰ ਬਹੁਤ ਹੀ ਆਕਰਸ਼ਕ ਪੈਕੇਜਾਂ ਦਿੱਤੇ ਗਏ ਹਨ।
ਜ਼ਿਕਰਯੋਗ ਹੈ ਕਿ ਵਿਪ੍ਰੋ, ਕੋਗਨੀਜੈਂਟ, ਆਈਬੀਐਮ, ਟੀਸੀਐਸ, ਟੈਕ ਮਹਿੰਦਰਾ, ਕੈਪਗੇਮਿਨੀ ਨੇ 4 ਲੱਖ ਰੁਪਏ ਸਾਲਾਨਾ ਅਤੇ ਇਸ ਤੋਂ ਵੱਧ ਦੇ ਪੈਕਜਾਂ ਦੀ ਪੇਸ਼ਕਸ਼ ਕੀਤੀ ਜਦਕਿ ਬਾਈਜੂਸ, ਵੇਦਾਂਤੁ, ਜੈਰੋ ਐਜੂਕੇਸ਼ਨ ਨੇ 10 ਲੱਖ ਰੁਪਏ ਸਲਾਨਾ ਤੱਕ ਅਤੇ ਐਮਾਜ਼ਾਨ ਅਤੇ ਮਾਈਕਰੋਸੋਫਟ ਨੇ 10 ਲੱਖ ਰੁਪਏ ਪ੍ਰਤੀ ਸਾਲ ਅਤੇ ਇਸ ਤੋਂ ਵੱਧ ਦੇ ਤਨਖ਼ਾਹ ਪੈਕੇਜ ਦਿੱਤੇ।
ਇਸ ਤੋਂ ਇਲਾਵਾ, ਐਚ.ਡੀ.ਐੱਫ.ਸੀ., ਕੋਮਪੀਟੈਂਟ ਸੀਨੈਜ਼ਰੀ, ਯੂਰੇਕਾ ਫੋਰਬਜ਼ ਅਤੇ ਪਖਰਾਜਖਰਾਜ ਹੈਲਥ ਕੇਅਰ ਵਲੋਂ ਵੀ ਨੌਕਰੀਆਂ ਦਿੱਤੀਆਂ ਗਈਆਂ ਹਨ। ਕੰਪਨੀਆਂ ਵਲੋਂ ਆਈ.ਟੀ. ਪੇਸ਼ੇਵਰ, ਸੇਲਜ਼, ਟੈਲੀਕਾੱਲਰ, ਡਾਟਾ ਐਂਟਰੀ ਓਪਰੇਟਰ ਵਰਗੀਆਂ ਵੱਖ ਵੱਖ ਕਿਸਮਾਂ ਦੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਜ਼ਗਾਰ ਮੇਲੇ ਦੌਰਾਨ ਸਮਾਜਿਕ ਦੂਰੀਆਂ ਅਤੇ ਮਾਸਕ ਪਹਿਣਨ ਸਮੇਤ ਸਾਰੇ ਕੋਵਿਡ ਪ੍ਰੋਟੋਕੋਲਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਗਈ ਸੀ।
ਰੋਜ਼ਗਾਰ ਮੇਲੇ ਦੌਰਾਨ ਉਮੀਦਵਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਚੁਣੇ ਗਏ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪਹਿਲਕਦਮੀ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਨ ਤਾਂ ਜੋ ਦੂਸਰੇ ਲੋਕ ਵੀ ਸੂਬਾ ਸਰਕਾਰ ਦੇ ਇਸ ਉਪਰਾਲੇ ਦਾ ਲਾਭ ਲੈ ਸਕਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੀਬੀਈਈ ਦੇ ਅਧਿਕਾਰੀ ਉਦਯੋਗਪਤੀਆਂ ਨਾਲ ਉਹਨਾਂ ਨੂੰ ਲੋੜੀਂਦੀ ਮੈਨਪਾਵਰ ਸਬੰਧੀ ਬਾਕਾਇਦਾ ਗੱਲਬਾਤ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਨਅਤਕਾਰਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਮੈਨਪਾਵਰ ਮੁਹੱਈਆ ਕਰਵਾਉਣ ਵਿਚ ਸਹਾਇਤਾ ਮਿਲੇਗੀ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...