n ਧੁਰ ਮਾਲਵੇ ਦੇ ਬਠਿੰਡਾ ਵਿਖੇ ਹਜ਼ਾਰਾ ਦੇ ਇਕੱਠ ਨਾਲ ਬਸਪਾ ਦਾ ਵਿਸ਼ਾਲ ਰਿਕਾਰਡਤੋੜ ਰੋਸ ਮਾਰਚ
ਚੰਡੀਗੜ, ਸਤੰਬਰ 28 (ਵਿਸ਼ਵ ਵਾਰਤਾ)- ਅੱਜ ਬਹੁਜਨ ਸਮਾਜ ਪਾਰਟੀ ਨੇ ਧੁਰ ਮਾਲਵੇ ਦੀ ਧਰਤੀ ਬਠਿੰਡੇ ਵਿਖੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਵਿਸ਼ਾਲ ਰੋਸ ਮਾਰਚ ਤੇ ਰੋਸ ਪ੍ਰਦਰਸ਼ਨ ਕਰਕੇ ਸਰਜੀਕਲ ਸਟਰਾਇਕ ਦੀ ਤਰ੍ਹਾ ਹੀ ਮਾਲਵੇ ਵਿਚ ਬਸਪਾ ਦੀ ਮਜਬੂਤ ਆਮਦ ਦਾ ਆਗਾਜ ਕੀਤਾ। ਇਸ ਮੌਕੇ ਵਿਸ਼ਾਲ ਰੋਸ ਪ੍ਰਦਰਸ਼ਨ ਵਿਚ ਹਜ਼ਾਰਾ ਵਰਕਰ ਨੂੰ ਸੰਬੋਧਨ ਕਰਦਿਆਂ ਸ ਗੜ੍ਹੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਘਪਲੇ ਕਰਕੇ ਸਕੀਮ ਦਾ ਹੀ ਲੱਕ ਨਹੀਂ ਤੋੜਿਆ ਸਗੋਂ ਪੰਜਾਬ ਦੇ ਵਿਦਿਆਰਥੀਆਂ ਦਾ ਲੱਕ ਤੋੜ ਦਿੱਤਾ ਹੈ, ਵਿਦਿਆ ਵੀਚਾਰੀ ਤੇ ਪਰਉਪਕਾਰੀ ਸਿਧਾਂਤ ਨੂੰ ਕੁਚਲ ਦਿੱਤਾ ਹੈ। ਸਾਲ 2015 ਵਿਚ ਦਾਖਲ 4 ਲੱਖ ਵਿਦਿਆਰਥੀਆਂ ਵਿਚ 2020 ਆਉਂਦੇ ਆਉਂਦੇ ਕਾਂਗਰਸ ਦੇ ਰਾਜ ਵਿਚ 2 ਲੱਖ ਵਿਦਿਆਰਥੀ ਘਰ ਬੈਠਣ ਨੂੰ ਮਜਬੂਰ ਹੋਇਆ ਹੈ। ਕਾਂਗਰਸ ਦੀ ਨਲਾਇਕੀ ਦੀ ਹੱਦ ਹੋ ਚੁੱਕੀ ਹੈ ਕਿ ਵਜੀਫਾ ਸਕੀਮ ਵਿਚ ਘਪਲੇ ਦੇ ਦੋਸ਼ੀ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸ਼ੋਤ ਨੂੰ ਪਿਛਲੇ ਇਕ ਮਹੀਨੇ ਤੋਂ ਬਚਾਅ ਵੀ ਰਹੀ ਹੈ। ਪਿਛੜੇ ਵਰਗਾਂ ਲਈ ਮੰਡਲ ਕਮਿਸਨ ਰਿਪੋਰਟ ਵੀ ਪੰਜਾਬ ਵਿਚ ਅਕਾਲੀ ਭਾਜਪਾ ਕਾਂਗਰਸ ਦੀਆਂ ਸਰਕਾਰਾਂ ਨੇ ਲਾਗੂ ਨਹੀਂ ਕੀਤੀ ਹੈ। ਸ ਗੜ੍ਹੀ ਨੇ ਕਿਹਾ ਕਿ ਇਸ ਲੜੀ ਵਿਚ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਵਿਰੋਧੀ ਕਾਨੂੰਨ ਬਣਾ ਦਿੱਤਾ ਹੈ ਜਿਸ ਵਿਚ ਅਕਾਲੀ ਦਲ ਅਤੇ ਕਾਂਗਰਸ ਕਿਸੀ ਨਾ ਕਿਸੀ ਰੂਪ ਵਿਚ ਜਿੰਮੇਵਾਰ ਰਹੇ ਹਨ। ਓਹਨਾ ਜਾਣਕਾਰੀ ਦਿੱਤੀ ਕਿ ਬਸਪਾ ਪੰਜਾਬ ਵਿੱਚ ਸਾਰੀਆਂ 117 ਸੀਟਾਂ ਉਪਰ ਮਜਬੂਤ ਸੰਗਠਨ ਤਿਆਰ ਕਰਨ ਵਿਚ ਲੱਗੀ ਹੋਈ ਹੈ ਜਿਸ ਤਹਿਤ ਖੁਸ਼ੀ ਦੀ ਗੱਲ ਹੈ ਕਿ 60 ਤੋ ਜਿਆਦਾ ਸੀਟਾਂ ਉਪਰ ਬੂਥ ਪੱਧਰ ਤੇ ਕੰਮ ਚਲ ਰਿਹਾ ਹੈ, ਜਦੋਂ ਕਿ ਬਾਕੀ ਵਿਧਾਨ ਸਭਾਵਾਂ ਵਿਚ ਸੰਗਠਨ ਨੂੰ ਤੇਜ਼ ਕਰਨ ਲਈ ਸਫਲ ਕੋਸਿਸ਼ਾਂ ਚਲ ਰਹੀਆਂ ਹਨ। ਇਹ ਸੰਗਠਨ ਦੇ ਕੰਮ ਦਾ ਹੀ ਨਤੀਜ਼ਾ ਹੈ ਕਿ ਅੱਜ ਬਸਪਾ ਪੰਜਾਬ ਵਿੱਚ ਫਗਵਾੜਾ, ਹੋਸ਼ਿਆਰਪੁਰ, ਅੰਮ੍ਰਿਤਸਰ ਅਤੇ ਬਠਿੰਡੇ ਵਿਚ ਲੋਕਾਂ ਦੇ ਵਿਸ਼ਾਲ ਇਕੱਠ ਕਰਕੇ ਸੜਕ ਉਪਰ ਉੱਤਰ ਰਹੀ ਹੈ।
ਸ ਗੜ੍ਹੀ ਨੇ ਭਵਿੱਖ ਦੀ ਰਣਨੀਤੀ ਤਿਆਰ ਕਰਨ ਲਈ 2 ਅਕਤੂਬਰ ਦੀ ਸੂਬਾ ਮੀਟਿੰਗ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਬਸਪਾ 29 ਸਤੰਬਰ ਨੂੰ ਪਟਿਆਲਾ, 3ਅਕਤੂਬਰ ਨੂੰ ਸੰਗਰੂਰ ਅਤੇ 9 ਅਕਤੂਬਰ ਨੂੰ ਪਾਇਲ , ਲੁਧਿਆਣਾ ਵਿਖੇ ਸੜਕ ਉਪਰ ਉਤਰੇਗੀ ਜੋਕਿ ਸਾਹਿਬ ਕਾਂਸ਼ੀ ਰਾਮ ਜੀ ਦੇ ਸਿਧਾਂਤ ਪਾਵਰ ਇਜ ਦਾ ਪ੍ਰੋਡਕਟ ਆਫ ਸੱਟਰਗਲ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਲਾਗੂ ਕਰਕੇ ਬਹੁਜਨ ਸਮਾਜ ਬਣਾਉਣ ਲਈ ਜੀ ਜਾਨ ਨਾਲ ਕੋਸਿ਼ਸ਼ ਕਰੇਗੀ ਅਤੇ 2022 ਵਿਚ ਵਿਧਾਨ ਸਭਾ ਵਿੱਚ ਮਜਬੂਤ ਹਾਜ਼ਰੀ ਦਰਜ ਕਰਵਾਏਗੀ । ਓਹਨਾ ਕਿਹਾ ਕਿ ਸਾਡਾ ਉਦੇਸ਼ ਬਹੁਜਨ ਵਿਚਾਰਧਾਰਾ ਦੇ ਅਧਾਰ ਤੇ ਮਾਲਵੇ ਦਾ ਮਜਬੂਤ ਸੰਗਠਨ ਤਿਆਰ ਕਰਨਾ ਹੈ ਜੋਕਿ 15 ਮਾਰਚ ਤੋ ਪਹਿਲਾਂ ਪਹਿਲਾਂ ਕਰ ਲਿਆ ਜਾਵੇਗਾ। ਇਸ ਮੌਕੇ ਮੰਚ ਤੋ ਸਮਬੋਧਨ ਕਰਨ ਵਾਲਿਆ ਵਿਚ ਸੂਬਾ ਜਨਰਲ ਸਕੱਤਰ ਸ਼੍ਰੀ ਕੁਲਦੀਪ ਸਿੰਘ ਸਰਦੂਲਗੜ੍ਹ, ਡਾਕਟਰ ਨਛੱਤਰ ਪਾਲ, ਸ਼੍ਰੀ ਲਾਲ ਸਿੰਘ ਸੁਲਹਾਣੀ, ਭਗਵਾਨ ਸਿੰਘ ਚੌਹਾਨ, ਸੰਤ ਰਾਮ ਮੱਲੀਆਂ, ਮੇਜਰ ਸਿੰਘ, ਆਤਮਾ ਸਿੰਘ ਪਰਮਾਰ, ਹਰਜਿੰਦਰ ਸਿੰਘ ਮਿਥੁਨ, ਗੁਰਜੰਟ ਸਿੰਘ ਭੀਖੀ, ਐਡਵੋਕੇਟ ਅਵਤਾਰ ਕ੍ਰਿਸ਼ਨ, ਐਡਵੋਕੇਟ ਕੁਲਦੀਪ ਸਿੰਘ, ਜੋਗਿੰਦਰ ਸਿੰਘ , ਮੰਦਰ ਸਿੰਘ, ਬਲਵਿੰਦਰ ਮਲਵਾਲ, ਗੁਰਦੀਪ ਸਿੰਘ ਮਾਖਾ, ਸਿਵਾ ਕੁਮਾਰ, ਐਡਵੋਕੇਟ ਨਵੀਨ ਕਟਾਰੀਆ, ਐਡਵੋਕੇਟ ਰਾਜਿੰਦਰ ਰਾਜੂ, ਸ਼ੀਲਾ ਰਾਣੀ, ਨਗਿੰਦਰ ਸਿੰਘ, ਹਰਨੇਕ ਸਿੰਘ ਜਗ੍ਹਾ, ਬਿੱਲੂ ਸਿੰਘ, ਰਣਧੀਰ ਸਿੰਘ ਧਿਰਾ, ਲਖਬੀਰ ਸਿੰਘ ਨਿੱਕਾ, ਰਸਪਾਲ ਸਿੰਘ ਸਿਹੋਂ, ਜਸਵੀਰ ਜੱਸੀ, ਸੁਖਵਿੰਦਰ ਸਿੰਘ, ਪ੍ਰੇਮ ਸਾਗਰ, ਸਤੀਸ਼ ਮੰਗਲਾ , ਸੁਰੇਸ਼ ਬਾਂਸਲ,ਆਦਿ ਵਿਸ਼ਾਲ ਗਿਣਤੀ ਵਿਚ ਬਸਪਾ ਸਮਰਥਕ ਹਾਜ਼ਿਰ ਸਨ।