ਹੁਸ਼ਿਆਰਪੁਰ 28 ਸਤੰਬਰ (ਵਿਸ਼ਵ ਵਾਰਤਾ)- ਗੋਰਮਿੰਟ ਕਾਲਜ ਚੌਂਕ ਮਾਰਕਿਟ ਵਿੱਚ ਰਾਹੁਲ ਬੱਧਣ ਦੀ ਆਗਵਾਈ ਹੇਠ ਰੋਇਲ ਮੋਬਾਈਲ ਹੱਬ ਤੇ ਉਨ੍ਹਾਂ ਦੀ ਨੋਜਵਾਨਾਂ ਦੀ ਟੀਮ ਵਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਲੱਡੂ ਵੰਡੇ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਬਸਪਾ ਆਗੂ ਪ੍ਰਸ਼ੋਤਮ ਅਹੀਰ ਸੱਤਪਾਲ ਭਾਰਦਵਾਜ,ਇੰਦਰਜੀਤ ਬੱਧਣ, ਡਾ ਰਤਨ ਚੰਦ ਪਹੁੰਚੇ , ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ। ਇਸ ਮੌਕੇ ਬਸਪਾ ਆਗੂਆਂ ਨੇ ਅੱਜ ਦੇ ਹਲਾਤਾ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਤੇ ਨੋਜਵਾਨਾਂ ਨੂੰ ਕਿਹਾ ਕਿ ਆਪਣੇ ਹੱਕ ਹਕੂਕ ਬਹਾਲ ਕਰਵਾਉਣ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ, ਕਿਸਾਨ ਵਿਰੋਧੀ ਬਿੱਲ, ਗਰੀਬ ਗੁਰਬੇ ਤੇ ਹੋ ਰਹੇ ਅੱਤਿਆਚਾਰਾ ਨੂੰ ਨੱਥ ਪਾਉਣ ਲਈ ਬਸਪਾ ਦਾ ਰਾਜ ਲਿਆਉਣਾ ਜਰੂਰੀ ਇਸ ਬਾਰੇ ਲੰਬੀ ਚਰਚਾ ਕੀਤੀ। ਸਭ ਨੂੰ ਨੀਲੇ ਝੰਡੇ ਹੇਠ ਭੈਣਕੁਮਾਰੀ ਮਾਇਆਵਤੀ ਜੀ ਦੀ ਅਗਵਾਈ ਹੇਠ ਕੰਮ ਕਰਨ ਲਈ ਪ੍ਰੇਰਿਆ। ਅਤੇ ਸ਼ਹੀਦ ਭਗਤ ਸਿੰਘ ਜੀ ਦੇ ਸੁਪਨਿਆ ਦਾ ਭਾਰਤ ਬਣਾਉਣ ਲਈ ਇਕਮੁੱਠ ਹੋ ਕੇ ਜ਼ੁਲਮ ਖਿਲਾਫ ਆਵਾਜ ਬੁਲੰਦ ਕਰਨ ਦੀ ਗੱਲ ਕੀਤੀ। ਇਸ ਸਮੇਂ ਪਰਮਜੀਤ, ਸੋਡੀ ਖਾਨਪੁਰੀਆ, ਬਲਵੀਰ,ਕਰਨ, ਅਰੁਣ,ਅਜੇ,ਰਣਜੀਤ, ਸਿਕੰਦਰ, ਜੱਸ ਹਰਦੀਪ ਤੇ ਹੋਰ ਸਾਥੀ ਹਾਜਰ ਸਨ।
ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਸੰਗਰੂਰ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ...