ਬੀਬਾ ਬਾਦਲ ਤੋਂ ਬਾਅਦ ਹੁਣ ਸੁਖਬੀਰ ਬਾਦਲ ਨੇ ਮਾਰਿਆ ਵੱਡਾ ਛੜੱਪਾ
ਅਕਾਲੀ ਦਲ ਖੇਤੀ ਆਰਡੀਨੈਂਸਾਂ ਦਾ ਦੇ ਰਿਹੈ ਤਰਕ, ਜਨਤਾ ਦੇ ਅੰਦਾਜ਼ੇ ਮਹਿਜ਼ ਇੱਕ ਸਿਆਸੀ ਡਰਾਮਾ
ਚੰਡੀਗੜ੍ਹ, 27 ਸਤੰਬਰ (ਵਿਸ਼ਵ ਵਾਰਤਾ)- ਸ਼ਨੀਵਾਰ ਦੇਰ ਸ਼ਾਮ ਚੰਡੀਗੜ੍ਹ ਵਿਖੇ ਅਕਾਲੀ ਦਲ (ਬਾਦਲ) ਦੀ ਕੋਰ ਮੀਟਿੰਗ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਨਾਲ ਪਿਛਲੇ 24 ਸਾਲਾਂ ਤੋਂ ਚੱਲੀ ਆ ਰਹੀ ਸਾਂਝ ਨੂੰ ਤੋੜ ਦਿੱਤਾ ਗਿਆ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਸੀ, ਜਿਸ ਤੋਂ ਬਾਅਦ ਅਕਾਲੀ ਦਲ ਨੇ ਹੁਣ ਲੋਕਾਂ ਅੱਗੇ ਖੁੱਲ੍ਹ ਕੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਂਨੈਂਸਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਨਾਲ ਸੰਘਰਸ਼ ’ਚ ਕੁੱਦੇ ਬਾਦਲ ਪਰਿਵਾਰ ਨੇ ਭਾਵੇਂ ਮਾਮਲਾ ਵਿਗੜਦਾ ਵੇਖ ਵੱਡੇ ਫੈਸਲੇ ਕੀਤੇ ਹਨ, ਪਰ ਲੋਕਾਂ ਅੰਦਰ ਅਜੇ ਵੀ ਅਕਾਲੀ ਦਲ ਦੇ ਇਸ ਕਦਮ ਨੂੰ ਮਹਿਜ਼ ਇੱਕ ਸਿਆਸੀ ਡਰਾਮਾ ਹੀ ਦੱਸਿਆ ਜਾ ਰਿਹਾ ਹੈ। ਬਰਗਾੜੀ ਕਾਂਡ ਤੋਂ ਬਾਅਦ ਲੋਕਾਂ ਦੀਆਂ ਨਜ਼ਰਾਂ ਤੋਂ ਲਹੇ ਬਾਦਲ ਪਰਿਵਾਰ ਲਈ ਇਹ ਦੂਜੀ ਚੁਣੌਤੀ ਭਰੀ ਘੜੀ ਸੀ, ਜਿਸ ਕਰਕੇ ਬਾਦਲ ਪਰਿਵਾਰ ਨੇ ਹੁਣ ਭਾਜਪਾ ਨਾਲੋਂ ਗਠਜੋੜ ਤੋੜਣ ਦਾ ਫੈਸਲਾ ਕੀਤਾ ਹੈ। ਕਿਆਸਅਰਾਈਆਂ ਇਹ ਵੀ ਲਗਾਈਆਂ ਜਾ ਰਹੀਆਂ ਹਨ ਕਿ 2022 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬਾਦਲ ਪਰਿਵਾਰ ਨੇ ਇਹ ਫੈਸਲੇ ਕੀਤੇ ਹਨ, ਜਦੋਂਕਿ ਬਾਪੂ ਬਾਦਲ ਸਮੇਤ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵੱਲੋਂ ਇਸ ਪਿੱਛੇ ਸਿਰਫ਼ ’ਤੇ ਸਿਰਫ਼ ਖੇਤੀ ਆਰਡੀਨੈਂਸਾਂ ਦਾ ਹੀ ਤਰਕ ਦਿੱਤਾ ਜਾ ਰਿਹਾ ਹੈ।
ਕੇਂਦਰ ਵੱਲੋਂ ਅਕਾਲੀ ਦਲ ਦੀ ਸਾਖ਼ ਨੂੰ ਨਜ਼ਰਅੰਦਾਜ਼ ਕਰਨਾ ਵੀ ਹੋ ਸਕਦਾ ਵੱਡਾ ਕਾਰਨ
ਬਰਗਾੜੀ ਕਾਂਡ ’ਤੇ ਬਾਦਲ ਪਰਿਵਾਰ ਖ਼ਿਲਾਫ਼ ਪੁਖਤਾ ਸਬੂਤ ਪੇਸ਼ ਕਰਨ ਦਾ ਦਾਅਵਾ ਕਰਨ ਵਾਲੀ ਸਿਟ ਤੋਂ ਬਾਅਦ ਅਕਾਲੀ ਦਲ ਵੱਡੇ ਪੱਧਰ ’ਤੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਇਆ ਸੀ। ਭਾਵੇਂ ਅਕਾਲੀ ਦਲ ਇਸ ਦੋਸ਼ ਤੋਂ ਮੁਨਕਰ ਰਹੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇਸ ਮਾਮਲੇ ’ਤੇ ਬਾਦਲ ਪਰਿਵਾਰ ਦੇ ਇਸ਼ਾਰੇ ਦਾ ਜ਼ਿਕਰ ਜਰੂਰ ਆਉਂਦਾ ਰਿਹਾ ਹੈ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਖ਼ਿਲਾਫ਼ ਪੰਜਾਬ ਭਰ ਅੰਦਰ ਵਿਰੋਧ ਜਾਰੀ ਹੈ, ਪਰ ਹਾਲੀਆਂ ਵਿੱਚ ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸਾਂ ਨੂੰ ਪਾਸ ਕਰਕੇ ਫ਼ਿਰ ਤੋਂ ਅਕਾਲੀ ਦਲ ਲਈ ਚਿੰਤਾ ਦੇ ਬੱਦਲ ਖੜ੍ਹੇ ਕਰ ਦਿੱਤੇ ਸਨ। ਖੇਤੀ ਆਰਡੀਂਨੈਂਸ ਇਸ ਸਮੇਂ ਵੱਡਾ ਮੁੱਦਾ ਹਨ, ਜਿਸ ਕਰਕੇ ਅਕਾਲੀ ਦਲ ਕੜਿੱਕੀ ’ਚ ਕੈਦ ਸਮਾਨ ਸੀ, ਕਿਉਂਕਿ ਜੇਕਰ ਅਕਾਲੀ ਦਲ ਕੇਂਦਰ ਸਰਕਾਰ ਦੀ ਬੋਲੀ ਬੋਲਦਾ ਤਾਂ 2022 ਵਿੱਚ ਅਕਾਲੀ ਦਲ ਦੀ ਰਾਹ ਹੋਰ ਵੀ ਚੁਣੌਤੀ