ਚੰਡੀਗੜ੍ਹ, 27 ਸਤੰਬਰ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਨੇ ਐਤਵਾਰ ਨੂੰ ਰੋਜ਼ਾਨਾ ਅਜੀਤ ਅਖਬਾਰ ਸਮੂਹ ਦੇ ਸਥਾਨਕ ਬਿਊਰੋ ਚੀਫ ਹਰਕੰਵਲਜੀਤ ਸਿੰਘ ਦੇ ਪਿਤਾ ਸਰੂਪ ਸਿੰਘ (93) ਜਿਨ੍ਹਾਂ ਦਾ ਅੱਜ ਸ਼ਾਮ ਸੰਖੇਪ ਬਿਮਾਰੀ ਤੋਂ ਬਾਅਦ ਆਪਣੀ ਰਿਹਾਇਸ਼ ਵਿਖੇ ਦੇਹਾਂਤ ਹੋ ਗਿਆ, ਦੇ ਤੁਰ ਜਾਣ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ ਆਪਣੇ ਪਿੱਛੇ ਪਤਨੀ, ਤਿੰਨ ਪੁੱਤਰ ਤੇ ਦੋ ਬੇਟੀਆਂ ਛੱਡ ਗਏ।
ਸ. ਸਰੂਪ ਸਿੰਘ ਫ਼ਾਰਸੀ, ਉਰਦੂ ਤੇ ਪੰਜਾਬੀ ਦੇ ਉੱਘੇ ਵਿਦਵਾਨ ਅਤੇ ਕਵੀ ਸਨ।
ਸਰਦਾਰ ਚਾਹਲ ਨੇ ਇਸ ਸ਼ੋਕ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਵਾਹਿਗੁਰੂ ਅੱਗੇ ਅਰਦਾਸ ਕੀਤੀ।