ਐਸ. ਆਈ. ਟੀ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਭਲਕੇ ਫਿਰ ਪੇਸ਼ ਹੋਣ ਦੇ ਹੁਕਮ

ਐਸ.ਏ. ਐਸ ਨਗਰ 27 ਸਤੰਬਰ ( ਵਿਸ਼ਵ ਵਾਰਤਾ)- ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਜਿਨ੍ਹਾਂ ਦੇ ਖਿਲਾਫ਼ ਇੱਕ ਆਈ. ਏ.ਐਸ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਅਤੇ ਗਾਇਬ ਕਰਨ ਦੇ ਦੋਸ਼ ਵਿੱਚ ਦਰਜ਼ ਹੋਏ ਆਈ ਪੀ ਸੀ ਦੀ ਧਾਰਾ 364,201,344,330,219,120B ਅਤੇ ਬਾਅਦ ਵਿੱਚ ਧਾਰਾ 302 ਅਧੀਨ ਮੋਹਾਲੀ ਦੇ ਥਾਣਾ ਮਟੌਰ ਵਿੱਚ ਕੇਸ ਸਬੰਧੀ ਐੱਸ.ਆਈ.ਟੀ ਨੇ ਸੁਮੇਧ ਸੈਣੀ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਹੈ । ਥਾਣਾ ਮਟੌਰ ਦੇ ਐਸ.ਐਚ.ਉ ਨੇ ਇਸ ਨੋਟਿਸ ਰਾਹੀਂ ਸੁਮੇਧ ਸੈਣੀ ਨੂੰ ਹਦਾਇਤ ਕੀਤੀ ਹੈ ਕਿ ਉਹ 28 ਸਤੰਬਰ ਨੂੰ ਸਵੇਰੇ 11 ਵਜੇ ਥਾਣਾ ਮਟੌਰ ਵਿਖੇ ਇਸ ਕੇਸ ਦੀ ਜਾਂਚ ਲਈ ਬਣੀ ਐਸ ਆਈ ਟੀ ਦੇ ਸਾਹਮਣੇ ਪੇਸ਼ ਹੋਣ । ਪਤਾ ਲੱਗਾ ਹੈ ਕਿ ਇਹ ਨੋਟਿਸ ਸੁਮੇਧ ਸੈਣੀ ਦੀ ਦਿੱਲੀ ਅਤੇ ਚੰਡੀਗੜ੍ਹ ਵਾਲੀ ਰਿਹਾਇਸ਼ ਦੇ ਪਤੇ ਤੇ ਭੇਜੇ ਗਏ ਹਨ । ਪਰ ਉੱਥੇ ਸੁਮੇਧ ਸੈਣੀ ਦੇ ਨਾਂ ਮਿਲਣ ਤੇ ਉਹਨਾਂ ਦੇ ਦੋਨਾਂ ਪਤਿਆਂ ਤੇ ਘਰ ਦੇ ਬਾਹਰ ਚਿਪਕਾ ਦਿੱਤੇ ਗਏ ਹਨ । ਕਿਉਂਕਿ ਸੁਮੇਧ ਸੈਣੀ ਦੋਨਾਂ ਰਿਹਾਇਸ਼ਾਂ ਤੇ ਨੋਟਿਸ ਲੈਣ ਲਈ ਮੌਜੂਦ ਨਹੀਂ ਸਨ । ਇਸ ਤੋਂ ਇਲਾਵਾ ਕਿ ਇਹ ਨੋਟਿਸ ਮੈਨੂੰ ਨਹੀਂ ਮਿਲੇ ਦਾ ਸੁਮੇਧ ਸੈਣੀ ਬਹਾਨਾ ਬਣਾਵੇ ਇਹਨਾਂ ਸਮਨਾਂ ਦੀ ਕਾਪੀ ਸੈਣੀ ਦੇ ਵਕੀਲਾਂ ਹਿਮਤ ਸਿੰਘ ਦਿਉਲ ਅਤੇ ਐਚ ਐਸ ਧਨੋਆ ਨੂੰ ਵਟਸਐਪ ਰਾਹੀਂ ਅਤੇ ਮਿਸ ਮਿਸ਼ਾ ਰੋਹਤਾਗੀ ਨੂੰ ਈਮੇਲ ਰਾਹੀਂ ਭੇਜ ਦਿੱਤੀ ਗਈ ਹੈ । ਇੱਥੇ ਇਹ ਗੱਲ ਵਰਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 23 ਸਤੰਬਰ ਨੂੰ ਐਸ ਆਈ ਟੀ ਨੇ ਸੁਮੇਧ ਸੈਣੀ ਨੂੰ ਤੱਲਬ ਕੀਤਾ ਸੀ, ਪਰ ਉਹ ਪੇਸ਼ ਨਹੀਂ ਹੋਏ ਸਨ।
ਇਹ ਨੋਟਿਸ ਜਾਰੀ ਕੀਤੇ 👇

























