ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਹੋਰਨਾਂ ਵੱਲੋਂ ਵੀ ਸ਼ਰਧਾਂਜ਼ਲੀ
ਐਸ ਏ ਐਸ ਨਗਰ 27 ਸਤੰਬਰ ( ਵਿਸ਼ਵ ਵਾਰਤਾ)-ਸੀਨੀਅਰ ਕਾਂਗਰਸੀ ਲੀਡਰ ਅਤੇ ਉੱਘੇ ਸਮਾਜ ਸੇਵਕ ਸਰਦਾਰ ਗੁਰਸ਼ਰਨ ਸਿੰਘ ਰਿਆੜ ਦੇ ਮਾਤਾ ਸ਼੍ਰੀ ਸ਼੍ਰੀਮਤੀ ਅਮਰਜੀਤ ਕੌਰ ,ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ ,ਨਮਿੱਤ ਪਾਠ ਦੇ ਭੋਗ ਪਾਏ ਗਏ ਹਨ । ਇਸ ਮੌਕੇ ਗਰੀਬ ਅਤੇ ਲੋੜਵੰਦਾਂ ਦੀ ਸੇਵਾ ਵਿੱਚ ਤੱਤ ਪਰ ਰਹਿਣ ਵਾਲੀ ਧਾਰਮਿੱਕ ਅਤੇ ਦਿਆਲੂ ਪ੍ਰਵਿਰਤੀ ਦੀ ਮਾਲਕ ਸ਼੍ਰੀਮਤੀ ਅਮਰਜੀਤ ਕੌਰ ਨੂੰ ਸ਼ਰਧਾਂਜਲੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦੀ ਜਾਣ ਨਾਲ ਜਿੱਥੇ ਰਿਆੜ ਪਰਵਿਾਰ ਨੂੰ ਵੱਡਾ ਘਾਟਾ ਪਿਆ ਹੈ । ਉਥੇ ਸਮੁੱਚਾ ਸਮਾਜ ਵੀ ਇੱਕ ਗਰੀਬਾਂ ਅਤੇ ਮਜਲੂਮਾਂ ਦੀ ਮੱਦਦ ਕਰਨ ਵਾਲੀ ਸ਼ਕਸ਼ਿਤ ਤੋਂ ਵਾਂਝਾ ਹੋਇਆ ਹੈ । ਇਸ ਮੌਕੇ ਜੁੜਿਆ ਵੱਡੀ ਗਿਣਤੀ ਵਿੱਚ ਸ਼ਕਸ਼ਿਤਾਂ ਤੋਂ ਇਲਾਵਾ ਗੁਰਦੁਆਰਾ ਨਾਨਕਸਰ ਸਾਹਿਬ ਚੰਡੀਗੜ੍ਹ ਦੇ ਬਾਬਾ ਗੁਰਦੇਵ ਸਿੰਘ ਜੀ , ਕਾਦੀਆਂ ਦੇ ਵਿਧਾਇਕ ਫਤਹਿ ਜੰਗ ਸਿੰਘ ਬਾਜਵਾ ,ਬਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ,ਸਰਬਜੀਤ ਸਿੰਘ ਸੋਹਲ ਅਤੇ ਹੋਰਨਾਂ ਨੇ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ੇ ।