ਚੰਡੀਗੜ•, 26 ਸਤੰਬਰ (ਵਿਸ਼ਵ ਵਾਰਤਾ)-ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਅਤੇ ਕਿਸਾਨ ਹਮਦਰਦ ਆਗੂ ਰਾਜਿੰਦਰ ਸਿੰਘ ਬਡਹੇੜੀ ਨੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਭਾਵੁਕ ਅਤੇ ਤਰਕਸੰਗਤ ਅਪੀਲ ਕਰਦਿਆਂ ਆਖਿਆ ਹੈ ਕਿ ਮੇਰੇ ਪੰਜਾਬੀ ਕਿਸਾਨ ਵੀਰੋ, ਸਿਰਫ ਸੜਕਾਂ ਤੇ ਧਰਨਿਆਂ ਨਾਲ ਕੋਈ ਅਸਰ ਨਹੀਂ ਹੋਣਾ। ਮੋਦੀ ਅਤੇ ਬਾਦਲਾਂ ਦਾ ਗੱਠਜੋੜ ਅਡਾਨੀ-ਅੰਬਾਨੀ ਨੂੰ ਖੁਸ਼ ਕਰਨ ਲਈ ਕਿਸਾਨ ਮਾਰੂ ਨੀਤੀਆਂ ਅਤੇ ਅਖੌਤੀ ਖੇਤੀ ਸੁਧਾਰ ਬਿਲ ਇਹ ਸਭ ਕੁਝ ਕਿਸਾਨੀ ਨੂੰ ਬਰਬਾਦ ਕਰਨ ਲਈ ਕਰ ਰਿਹਾ ਹੈ।ਪਰ ਜੇਕਰ ਅਸੀਂ ਚਾਹੀਏ ਤਾਂ ਇਹਨਾਂ ਦੀ ਖੇਡ ਆਪਣੇ ਹੱਥ ਕਰ ਸਕਦੇ ਹਾਂ। ਮੇਰੇ ਵਿਚਾਰ ਅਨੁਸਾਰ ਸਾਨੂੰ ਇਹਨਾਂ ਕੰਪਨੀਆਂ ਦਾ ਮੁਕੰਮਲ ਬਾਈਕਾਟ ਕਰਨਾ ਚਾਹੀਦਾ ਹੈ, ਰਿਲਾਇੰਸ ਦੇ ਪੰਪਾਂ ਤੋਂ ਕੋਈ ਵੀ ਤੇਲ ਨਾ ਪਵਾਉ, ਜੀਓ ਦੇ ਕੁਨੈਕਸ਼ਨ ਸਾਰੇ ਦੂਸਰੀਆਂ ਕੰਪਨੀਆਂ ਵਿੱਚ ਪੋਰਟ ਕਰਾਓ, ਕੋਈ ਵੀ ਆੜ੍ਹਤੀਆ ਜਾਂ ਜਿਮੀਂਦਾਰ ਅਡਾਨੀ ਗਰੁੱਪ ਡਗਰੂ (ਮੋਗਾ) ਵਿਖੇ ਅਨਾਜ ਦਾ ਇਕ ਵੀ ਦਾਣਾ ਨਾ ਵੇਚੋ, ਸਾਰੇ ਪੰਜਾਬ ਵਿੱਚ ਰਿਲਾਇੰਸ ਕੰਪਨੀ ਦੇ ਜਿੰਨੇ ਵੀ ਸ਼ੋਰੂਮ ਹਨ, ਉਹਨਾਂ ਤੋਂ ਕੁੱਝ ਵੀ ਖਰੀਦਦਾਰੀ ਨਾ ਕੀਤੀ ਜਾਵੇ। ਜੇਕਰ ਠੀਕ ਸਮਝਦੇ ਹੋ ਤਾਂ ਇਹ ਗੱਲ ਹਰ ਪੰਜਾਬੀ,ਕਿਸਾਨ ਅਤੇ ਆਮ ਨਾਗਰਿਕ ਤੱਕ ਪਹੁੰਚਾ ਦਿੱਤਾ ਜਾਵੇ ,ਸਮਝਾ ਦਿੱਤਾ ਜਾਵੇ ।ਪੰਜਾਬ ਮੰਡੀ ਬੋਰਡ ਕਿਸਾਨਾਂ, ਆੜ੍ਹਤੀਆਂ,ਪੱਲੇਦਾਰਾਂ ਅਤੇ ਖੇਤ ਮਜ਼ਦੂਰਾਂ ਦਾ ਹਮਦਰਦ ਅਦਾਰਾ ਹੈ ਇਸ ਨੂੰ ਬਚਾਉਣਾ ਵੀ ਜ਼ਰੂਰੀ ਹੈ ਜੋ ਪਿੰਡਾਂ ਦੀਆਂ ਸੰਪਰਕ ਸੜ੍ਹਕਾਂ ਬਣਾਉਂਦਾ ਹੈ ਅਤੇ ਦੇਖ ਰੇਖ ਕਰਦਾ ਹੈ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਉਂਦਾ ਹੈ।ਕਿਸੇ ਵੀ ਅਜਿਹੀ ਸਿਆਸੀ ਪਾਰਟੀ ਦੇ ਗੁਲਾਮ ਨਾ ਬਣੋ ਭਾਵੁਕ ਹੋ ਕੇ ਨਾਲ਼ ਖੰਨਾ ਲੱਗੋ ਜੋ ਤੁਹਾਡੀਆਂ ਵੋਟਾਂ ਲੈ ਕੇ ਉਦਯੋਗਿਕ ਘਰਾਣਿਆਂ ਦੇ ਫੰਡਾਂ ਨਾਲ਼ ਚੱਲਦੀਆਂ ਹਨ ਪੰਜਾਬ ਅਤੇ ਸਿੱਖਾਂ ਦਾ ਮਾਲੀ ਨੁਕਸਾਨ ਕਰਦੀਆਂ ਹੋਣ ਇਥੇ ਹੀ ਬੱਸ ਨਹੀਂ “ਇੰਡੀਅਨ ਤੰਬਾਕੂ ਕੰਪਨੀ” ITC ਤੋਂ ਚੋਣ ਫੰਡ ਲੈਣ ਵਿੱਚ ਸ਼ਰਮ ਨਹੀਂ ਕਰਦੀਆਂ ਇਸ ਲਈ ਸੁਚੇਤ ਹੋ ਕੇ ਚੱਲੋ ਤਾਂ ਜੋ ਕਿਸਾਨ ਵੀ ਬਚ ਜਾਵੇ,ਉਦਯੋਗਿਕ ਘਰਾਣਿਆਂ ਅਤੇ ਬਾਦਲ ਮੋਦੀ ਗੱਠਜੋੜ ਦੀਆਂ ਕਿਸਾਨ ਮਾਰੂ ਨੀਤੀਆਂ ਵੀ ਅਸਫਲ ਕਰ ਸਕੀਏ ਆਪਣੇ ਬੱਚਿਆਂ ਦਾ ਭਵਿੱਖ ਵੀ ਚਮਕਣ ਵਾਲ਼ਾ ਹੋਵੇ ।
ਖਹਿਰਾ ਸਾਬ੍ਹ ਸੰਗਰੂਰ ‘ਚੋਂ ਤਾਂ ਬਾਹਰਲੇ ਆ, ਕਾਂਗਰਸ ‘ਚੋਂ ਵੀ ਬਾਹਰਲੇ: ਮੀਤ ਹੇਅਰ
ਸੰਗਰੂਰ 14 ਅਪ੍ਰੈਲ( ਵਿਸ਼ਵ ਵਾਰਤਾ)-: ਆਮ ਆਦਮੀ ਪਾਰਟੀ ਦੇ ਸੰਗਰੂਰ ਲੋਕ ਸਭਾ ਸੀਟ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ...