-ਅਕਾਲੀ ਦਲ ਵੱਲੋਂ ਪ੍ਰਭਾਂਤ ਚੌਂਕ ਵਿਚ ਲਗਾਇਆ ਗਿਆ ਧਰਨਾ
ਹੁਸ਼ਿਆਰਪੁਰ 25 ਸਤੰਬਰ (ਵਿਸ਼ਵ ਵਾਰਤਾ )- ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਫਸਲਾਂ ਦੀ ਖਰੀਦ ਸਬੰਧੀ ਪਾਸ ਕੀਤੇ ਬਿੱਲ ਤੁਰੰਤ ਵਾਪਿਸ ਲਵੇ ਜਾਂ ਫਿਰ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਨਾਂ ਵਿਚ ਜਰੂਰੀ ਸੋਧ ਕਰੇ ਤਾਂ ਜੋ ਸੂਬੇ ਦੀ ਆਰਥਿਕ ਮੰਦਹਾਲੀ ਝੱਲ ਰਹੀ ਕਿਸਾਨੀ ਨੂੰ ਬਚਾਇਆ ਜਾ ਸਕੇ, ਉਕਤ ਪ੍ਰਗਟਾਵਾ ਅਕਾਲੀ ਦਲ ਦੇ ਜਿਲਾਂ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਇਥੇ ਪ੍ਰਭਾਤ ਚੌਂਕ ਵਿਚ ਪਾਰਟੀ ਵੱਲੋਂ ਲਗਾਏ ਗਏ ਧਰਨੇ ਦੌਰਾਨ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਵਰਕਰਾਂ ਤੇ ਆਗੂਆਂ ਨੂੰ ਅੱਗੇ ਸੰਬੋਧਨ ਕਰਦੇ ਹੋਏ ਲਾਲੀ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਕਿਸਾਨੀ ’ਤੇ ਟਿਕੀ ਹੈ ਤੇ ਜੇਕਰ ਸੂਬੇ ਦੀ ਆਰਥਿਕਤਾ ਨੂੰ ਬਚਾਉਣਾ ਹੈ ਤਦ ਕਿਸਾਨ ਨੂੰ ਬਚਾਉਣਾ ਜਰੂਰੀ ਹੈ ਤੇ ਕਿਸਾਨ ਤਦ ਹੀ ਬੱਚਦਾ ਹੈ ਜੇਕਰ ਕੇਂਦਰ ਸਰਕਾਰ ਆਪਣੇ ਫੈਸਲਿਆਂ ’ਤੇ ਦੋਬਾਰਾ ਨਜਰਸਾਨੀ ਕਰੇ। ਉਨਾਂ ਕਿਹਾ ਕਿ ਭਾਵੇਂ ਦੇਸ਼ ਦੇ ਪ੍ਰਧਾਨ ਮੰਤਰੀ ਵਾਰ-ਵਾਰ ਕਹਿ ਰਹੇ ਹਨ ਕਿ ਬਿੱਲਾਂ ਦੇ ਪਾਸ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਫਸਲਾਂ ਦੀ ਐਮ.ਐਸ.ਪੀ. ਮਿਲੇਗੀ ਲੇਕਿਨ ਸੂਬੇ ਦੇ ਕਿਸਾਨਾਂ ਵਿਚ ਇਹ ਤੌਖਲਾ ਹੈ ਕਿ ਮੱਕੀ ਦੀ ਫਸਲ ਵਾਂਗ ਕਿਤੇ ਆਉਣ ਵਾਲੇ ਸਮੇਂ ਵਿਚ ਉਨਾਂ ਦੀਆਂ ਕਣਕ ਤੇ ਝੋਨੇ ਦੀਆਂ ਫਸਲਾਂ ਮੰਡੀ ਵਿਚ ਨਾ ਰੁਲ ਜਾਣ। ਲਾਲੀ ਬਾਜਵਾ ਨੇ ਕਿਹਾ ਕਿ ਮੱਕੀ ਦੀ ਫਸਲ ਦਾ ਐਮ.ਐਸ.ਪੀ. 1850 ਰੁਪਏ ਕੁਇੰਟਲ ਦੇ ਲੱਗਭੱਗ ਹੈ ਲੇਕਿਨ ਕੇਂਦਰ ਸਰਕਾਰ ਵੱਲੋਂ ਖਰੀਦ ਨਾ ਕੀਤੇ ਜਾਣ ਕਾਰਨ ਮੱਕੀ ਦਾ ਸਹੀ ਮੁੱਲ ਕਿਸਾਨਾਂ ਨੂੰ ਨਹੀਂ ਮਿਲ ਰਿਹਾ, ਜਿਸ ਕਾਰਨ ਕਿਸਾਨਾਂ ਦੇ ਮਨ ਵਿਚ ਇਨਾਂ ਪਾਸ ਕੀਤੇ ਨਵੇਂ ਬਿੱਲਾਂ ਨੂੰ ਲੈ ਕੇ ਗੁੱਸੇ ਦੀ ਲਹਿਰ ਹੈ। ਲਾਲੀ ਬਾਜਵਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਜਿਹੜੇ ਬਿੱਲ ਪਾਸ ਕੀਤੇ ਗਏ ਹਨ ਉਨਾਂ ਵਿਚ ਸੋਧ ਕਰਦੇ ਹੋਏ ਕਿਸਾਨਾਂ ਨੂੰ ਫਸਲਾਂ ਦੀ ਖਰੀਦ ’ਤੇ ਐਮ.ਐਸ.ਪੀ. ਦੀ ਗਾਰੰਟੀ ਦਿੱਤੀ ਜਾਵੇ ਤੇ ਐਮ.ਐਸ.ਪੀ. ਤੋਂ ਵੱਧ ਰੇਟ ਕਿਸਾਨਾਂ ਨੂੰ ਦੇ ਕੇ ਫਿਰ ਭਾਵੇਂ ਕੋਈ ਵੀ ਕੰਪਨੀ ਕਿਸਾਨਾਂ ਤੋਂ ਫਸਲ ਖਰੀਦ ਲਵੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਲਾਲੀ ਬਾਜਵਾ ਨੇ ਕਿਹਾ ਕਿ ਕੰਟਰੈਕਟ ਫਾਰਮਿੰਗ ਸਬੰਧੀ ਵੀ ਜੋ ਬਿੱਲ ਪਾਸ ਕੀਤਾ ਗਿਆ ਹੈ, ਉਸ ਵਿਚ ਸਰਕਾਰ ਸੋਧ ਕਰੇ ਤੇ ਵਾਧੂ ਅਧਿਕਾਰ ਕਿਸਾਨਾਂ ਨੂੰ ਦਿੱਤੇ ਜਾਣ ਤੇ ਕੰਪਨੀਆਂ ਨੂੰ ਉਨੇ ਹੀ ਅਧਿਕਾਰ ਮਿਲਣ ਜਿਸ ਨਾਲ ਉਹ ਕਿਸਾਨਾਂ ’ਤੇ ਭਾਰੂ ਨਾ ਪੈ ਸਕਣ। ਉਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸੂਬੇ ਦੇ ਕਿਸਾਨਾਂ ਦਾ ਸਾਥ ਦਿੱਤਾ ਹੈ ਤੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਇਨਾਂ ਬਿੱਲਾਂ ਦੇ ਵਿਰੋਧ ਵਿਚ ਹੀ ਆਪਣੀ ਵਜੀਰੀ ਨੂੰ ਲੱਤ ਮਾਰੀ ਗਈ ਹੈ ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸੰਸਦ ਵਿਚ ਬਿੱਲਾਂ ਦੇ ਵਿਰੋਧ ਤੇ ਕਿਸਾਨਾਂ ਦੇ ਹੱਕ ਵਿਚ ਆਵਾਜ ਬੁਲੰਦ ਕਰਕੇ ਦਰਸਾ ਦਿੱਤਾ ਹੈ ਕਿ ਅਕਾਲੀ ਦਲ ਕਿਸੇ ਵੀ ਹਾਲਤ ਵਿਚ ਕਿਸਾਨਾਂ ਦੇ ਹੱਕਾਂ ਤੇ ਹਿੱਤਾਂ ਪ੍ਰਤੀ ਸਮਝੌਤਾ ਨਹੀਂ ਕਰੇਗਾ ਤੇ ਤਦ ਤੱਕ ਸੰਘਰਸ਼ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਨਹੀਂ ਲੈਂਦੀ। ਲਾਲੀ ਬਾਜਵਾ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਲੈਣ ਲਈ ਲੜਾਈ ਜਿੰਨੀ ਮਰਜੀ ਲੰਬੀ ਲੜਨੀ ਪਵੇ ਅਸੀਂ ਇਸ ਲਈ ਤਿਆਰ ਹਾਂ ਤੇ ਆਪਣਾ ਫਰਜ ਨਿਭਾਉਦੇ ਹੋਏ ਤਦ ਤੱਕ ਅੱਗੇ ਵੱਧਦੇ ਰਹਾਂਗੇ ਜਦੋਂ ਤੱਕ ਕਿਸਾਨਾਂ ਦੀ ਜਿੱਤ ਨਹੀਂ ਹੋ ਜਾਂਦੀ। ਇਸ ਮੌਕੇ ਪ੍ਰੇਮ ਸਿੰਘ ਪਿੱਪਲਾਵਾਲਾ ਵੱਲੋਂ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਈ ਗਈ। ਇਸ ਸਮੇਂ ਸਤਿਨਾਮ ਸਿੰਘ ਬੰਟੀ ਚੱਗਰਾ, ਹਰਜੀਤ ਸਿੰਘ ਮਠਾਰੂ ਸੰਤੋਖ ਸਿੰਘ ਔਜਲਾ, ਨਰਿੰਦਰ ਸਿੰਘ, ਰੂਪ ਲਾਲ ਥਾਪਰ, ਬਰਿੰਦਰਜੀਤ ਸਿੰਘ ਸਿਟੀ ਲਾਈਟ, ਲਖਵੀਰ ਸਿੰਘ ਭਾਰਜ, ਵਰਿੰਦਰ ਸਿੰਘ ਪਰਮਾਰ , ਰਣਧੀਰ ਸਿੰਘ ਭਾਰਜ, , ਇੰਦਰਜੀਤ ਸਿੰਘ ਕੰਗ, ਜਪਿੰਦਰ ਅਟਵਾਲ,ਕੁਲਦੀਪ ਸਿੰਘ ਬੱਬੂ ਬਜਵਾੜਾ, ਹਰਭਜਨ ਸਿੰਘ ਧਾਲੀਵਾਲ, ਸਰਪੰਚ ਪਰਵਿੰਦਰ ਸਿੰਘ ਸੱਜਣਾ, ਪੁਨੀਤ ਇੰਦਰ ਸਿੰਘ ਕੰਗ, ਪ੍ਰਭਪਾਲ ਬਾਜਵਾ, ਸੁਖਜੀਤ ਸਿੰਘ ਪਰਮਾਰ, ਸਤਵਿੰਦਰ ਸਿੰਘ ਆਹਲੂਵਾਲੀਆ, ਜਸਪਾਲ ਸਿੰਘ ਜੋਸ਼, ਦਵਿੰਦਰ ਸਿੰਘ ਬੈਂਸ, ਮਹੇਸ਼ ਸਿੰਗਲਾ, ਪਰਮਜੀਤ ਸਿੰਘ ਕਲਿਆਣ, ਯਾਦਵਿੰਦਰ ਸਿੰਘ ਬੇਦੀ, ਹਰਜਿੰਦਰ ਸਿੰਘ ਵਿਰਦੀ, ਜਤਿੰਦਰ ਰੀਹਲ ਆਦਿ ਵੀ ਮੌਜੂਦ।
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ – ਗੁਰਭਜਨ ਸਿੰਘ ਗਿੱਲ
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ - ਗੁਰਭਜਨ ਸਿੰਘ ਗਿੱਲ ਚੰਡੀਗੜ੍ਹ, 28ਮਾਰਚ(ਵਿਸ਼ਵ ਵਾਰਤਾ)- ਡਾ....