ਹੁਸ਼ਿਆਰਪੁਰ 25 ਸਤੰਬਰ (ਵਿਸ਼ਵ ਵਾਰਤਾ)- 31 ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਪ੍ਰੋਗਰਾਮ ਅਨੁਸਾਰ ਪੁਰਹੀਰਾਂ ਬਾਈਪਾਸ ਰੋਡ ਤੇ ਆਜ਼ਾਦ ਕਿਸਾਨ ਕਮੇਟੀ ਹਰਪਾਲ ਸਿੰਘ ਸੰਘਾ ਬੀ ਕੇ ਯੂ ਦੁਆਬਾ ਦੇ ਮਨਜੀਤ ਸਿੰਘ ਰਾਏ ਜਮਹੂਰੀ ਕਿਸਾਨ ਸਭਾ ਪੰਜਾਬ ਹੁਸ਼ਿਆਰਪੁਰ ਦਵਿੰਦਰ ਸਿੰਘ ਕੱਕੋ ਕਿਰਤੀ ਕਿਸਾਨ ਯੂਨੀਅਨ ਜਗਤਾਰ ਸਿੰਘ ਭਿੰਡਰ ਅਕਾਲੀ ਦਲ ਅੰਮ੍ਰਿਤਸਰ ਕਿਸਾਨ ਵਿੰਗ ਗੁਰਨਾਮ ਸਿੰਘ ਸਿੰਗੜੀਵਾਲਾ ਵੱਲੋਂ ਹੁਸ਼ਿਆਰਪੁਰ ਵਿੱਚ ਮਾਰਚ ਕਰਦੇ ਹੋਏ ਉਨ੍ਹਾਂ ਦੇ ਸਮਰਥਨ ਵਿੱਚ ਸੰਤ ਸਮਾਜ ਜੰਗ ਖ਼ਾਲਸਾ ਗਰੁੱਪ ਸਿੱਖ ਮੁਸਲਿਮ ਦਲਿਤ ਇਸਾਈ ਸਾਂਝਾ ਫ਼ਰੰਟ ਜਮਹੂਰੀ ਅਧਿਕਾਰ ਸਭਾ ਆਂਗਨਵਾੜੀ ਵਰਕਰ ਯੂਨੀਅਨ ਦਲ ਖ਼ਾਲਸਾ ਪੈਨਸ਼ਨਰ ਯੂਨੀਅਨ ਦੇ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ ਇਸ ਮੌਕੇ ਕਿਸਾਨਾਂ ਦੇ ਵੱਡੇ ਇਕੱਠ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸਾਂ ਅਤੇ ਬਿਜਲੀ ਬਿੱਲ 2020 ਨੂੰ ਨਕਾਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਖੁੱਲ੍ਹੀ ਅਨਾਜ ਮੰਡੀ ਦਾ ਆਗਾਜ਼ ਕੀਤਾ ਹੈ ਉਹ ਰਾਜਾਂ ਵੱਲੋਂ ਸਥਾਪਤ ਏ ਪੀ ਐੱਮ ਸੀ ਮੰਡੀਆਂ ਦਾ ਭੋਗ ਪਾ ਦੇਵੇਗੀ ਫਿਰ ਵੱਡੇ ਵਪਾਰੀ ਕਿਸਾਨਾਂ ਦੀ ਅੰਨ੍ਹੀ ਲੁੱਟ ਕਰਨਗੇ ਜਿਸ ਨਾਲ ਆਮ ਲੋਕ ਵੀ ਪ੍ਰਭਾਵਿਤ ਹੋਣਗੇ ਇਸ ਤਰ੍ਹਾਂ ਬਿਜਲੀ ਬੋਰਡ ਨੂੰ ਤੋੜ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੇ ਮਨਸੂਬੇ ਬਣਾਏ ਜਾ ਰਹੇ ਹਨ ਇਸ ਨਾਲ ਬਿਜਲੀ ਮਹਿੰਗੀ ਹੋਵੇਗੀ ਕਿਸਾਨਾਂ ਦੀਆਂ ਮੋਟਰਾਂ ਤੇ ਮੀਟਰ ਲੱਗਣਗੇ ਜਿਨ੍ਹਾਂ ਦੇ ਬਿੱਲ ਕਿਸਾਨਾਂ ਕੋਲੋਂ ਨਹੀਂ ਭਰੇ ਜਾਣਗੇ ਜਦੋਂ ਕਿ ਕਿਸਾਨ ਦੀ ਫਸਲ ਦਾ ਮੁੱਲ ਮਿਲਿਆ ਐਮ ਐਸ ਪੀ ਤੇ ਸਰਕਾਰ ਦੀ ਖ਼ਰੀਦ ਦੀ ਗਰੰਟੀ ਨਾ ਹੋਈ ਕਿਸਾਨ ਜ਼ਮੀਨਾਂ ਨੂੰ ਵੇਚਣ ਲਈ ਮਜਬੂਰ ਹੋਣਗੇ ਕਿਸਾਨ ਮਾਲਕੀ ਤੋਂ ਘਸਿਆਰੇ ਬਣ ਜਾਣਗੇ ਉਨ੍ਹਾਂ ਮੰਗ ਕੀਤੀ ਤਿੰਨੇ ਆਰਡੀਨੈਂਸ ਅਤੇ ਬਿਜਲੀ ਬਿੱਲਾ ਨੂੰ ਵਾਪਿਸ ਲਿਆ ਜਾਵੇ ਸੀ ਟੂ ਫਾਰਮੂਲੇ ਅਨੁਸਾਰ ਹਰ ਫ਼ਸਲ ਦੀ ਖ਼ਰੀਦ ਗਰੰਟੀ ਦਿੱਤੀ ਜਾਵੇ ਤੇ ਕਿਸਾਨੀ ਕਰਜ਼ਿਆਂ ਤੇ ਲੀਕ ਫੇਰੀ ਜਾਵੇ ਇਸ ਇਕੱਠ ਨੂੰ ਵੱਖ ਵੱਖ ਜਥੇਬੰਦੀਆਂ ਦੇ ਬੁਲਾਰਿਆਂ ਲਾਰੈਂਸ ਚੌਧਰੀ ਡਾ ਸੁਖਦੇਵ ਸਿੰਘ ਢਿੱਲੋਂ ਮਾਸਟਰ ਇੰਦਰ ਸਿੰਘ ਛਾਉਣੀ ਕਲਾਂ ਨੇ ਵੀ ਸੰਬੋਧਨ ਕੀਤਾ
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ – ਗੁਰਭਜਨ ਸਿੰਘ ਗਿੱਲ
ਪਾਕਿਸਤਾਨੀ ਪੰਜਾਬੀ ਸ਼ਾਇਰਾ ਸੁਗਰਾ ਸੱਦਫ਼ ਦੀ ਸ਼ਾਇਰੀ ‘ਅੱਜ ਮੈਂ ਤੇਰਾ ਸੁਫ਼ਨਾ ਬਣਨਾ’ - ਗੁਰਭਜਨ ਸਿੰਘ ਗਿੱਲ ਚੰਡੀਗੜ੍ਹ, 28ਮਾਰਚ(ਵਿਸ਼ਵ ਵਾਰਤਾ)- ਡਾ....