ਕੈਡਲ ਮਾਰਚ ਕਰਕੇ ਕੀਤਾ ਰੋਸ ਪ੍ਰਦਰਸ਼ਨ
ਹੁਸ਼ਿਆਰਪੁਰ 25 ਸਤੰਬਰ ( ਵਿਸ਼ਵ ਵਾਰਤਾ )-ਯੂਥ ਕਾਂਗਰਸ ਹਲਕਾ ਚੱਬੇਵਾਲ ਵੱਲੋਂ ਕਿਸਾਨੀ ਬਚਾਉਣ ਲਈ ਵੱਖ-ਵੱਖ ਪਿੰਡਾ ਵਿੱਚ ਹਲਕਾ ਚੱਬੇਵਾਲ ਤੋ ਉੱਘੇ ਕਾਗਰਸੀ ਆਗੂ ਸਾਬਕਾ ਵਿਧਾਇਕ ਸਵ: ਚੌਧਰੀ ਰਾਮ ਰਤਨ ਦੇ ਪੋਤਰੇ ਤੇਜ਼ ਤਰਾਰ ਯੂਥ ਪ੍ਰਧਾਨ ਚੌਧਰੀ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਕੇਦਰ ਦੀ ਮੋਦੀ ਸਰਕਾਰ ਵਲੋ ਕਿਸਾਨਾ ਦੇ ਵਿਰੁੱਧ ਪਾਸ ਕੀਤੇ ਗਏ ਆਰਡੀਨੈਸ ਬਿੱਲ ਨੂੰ ਰੱਦ ਕਰਵਾਉਣ ਲਈ ਦੇਰ ਰਾਤ ਤੱਕ ਕੈਡਲ ਕੱਢਿਆ ਗਿਆ । ਉਹਨਾ ਕਿਹਾ ਕਿ ਕਾਗਰਸ ਪਾਰਟੀ ਕਿਸਾਨਾ ਨਾਲ ਮੋਢੇ ਨਾਲ ਮੋਢੇ ਲਾਕੇ ਖੜੀ ਹੈ ਅਤੇ ਕਿਸਾਨੀ ਨੂੰ ਬਚਾਉਣ ਲਈ ਯੂਥ ਕਾਗਰਸ ਹਰ ਕੁਰਬਾਨੀ ਦੇਣ ਲਈ ਤਿਆਰ ਹੈ । ਉਹਨਾ ਕਿਹਾ ਕਿ ਹਰਸਿਮਰਤ ਕੌਰ ਬਾਦਲ ਵਲੋ ਕੇਦਰ ਵਜਾਰਤ ਤੋ ਅਸਤੀਫਾ ਦੇਣਾ ਇੱਕ ਸਿਆਸੀ ਡਰਾਮਾ ਹੈ ਉਹਨਾ ਕਿਹਾ ਕਿ ਬਾਦਲ ਪ੍ਰੀਵਾਰ ਅੰਦਰੋ ਮੋਦੀ ਸਰਕਾਰ ਨਾਲ ਪੱਕੇ ਤੌਰ ਤੇ ਜੁੜਿਆ ਹੋਇਆਂ ਹੈ ਕਿਉਕਿ ਬਾਦਲ ਪ੍ਰੀਵਾਰ ਭਾਜਪਾ ਨੂੰ ਪੱਕੇ ਤੌਰ ਤੇ ਨਹੀ ਛੱਡ ਸਕਦਾ । ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਨਾਜ ਪੱਖੋਂ ਆਤਮਨਿਰਭਰ ਕਰਨ ਵਾਲੀ ਕਿਸਾਨੀ ਬਿਹਤਰ ਵਰਤਾਓ ਦੇ ਹੱਕਦਾਰ ਹਨ, ਪਰ ਅਫ਼ਸੋਸ ਕਿ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਸੜਕਾਂ ’ਤੇ ਉੱਤਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਅੱਜ ਵੀ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਖੇਤੀ ਬਿੱਲਾਂ ਸੰਬੰਧੀ ਪਹਿਲਾਂ ਤੋਂ ਹੀ ਕਰਜ਼ੇ ਦੇ ਬੋਝ ਹੇਠ ਸਹਿਕ ਰਹੀ ਕਿਸਾਨੀ ਦੇ ਤੌਖਲੇ ਦੂਰ ਕਰਨ ’ਚ ਮੋਦੀ ਸਰਕਾਰ ਦਾ ਪੂਰੀ ਤਰਾਂ ਨਾਕਾਮ ਰਹਿਣਾ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਕਾਹਲੀ ਨਾਲ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਸੰਸਦ ਤੋਂ ਲੈ ਕੇ ਸੜਕਾਂ ਤੱਕ ’ਚ ਉੱਠ ਰਹੇ ਰੋਹ ਅਤੇ ਰੋਸਮਈ ਬੁਲੰਦ ਆਵਾਜ਼ ਕਾਰਨ ਬਣ ਰਹੇ ਬੇਹੱਦ ਚਿੰਤਾਜਨਕ ਤੇ ਵਿਸਫੋਟਕ ਮਾਹੌਲ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾਣਾ ਚਾਹੀਦਾ ਸਗੋਂ ਸੰਸਦ ’ਚ ਪਾਸ ਕੀਤੇ ਗਏ ਉਕਤ ਖੇਤੀ ਬਿੱਲਾਂ ਪ੍ਰਤੀ ਮੁੜ ਵਿਚਾਰ ਕਰਦਿਆਂ ਵਾਪਸ ਲੈਣ ਅਤੇ ਇਸ ਦਾ ਸੰਤੁਸ਼ਟੀਜਨਕ ਹੱਲ ਕੱਢਣ ਦੀ ਲੋੜ ਹੈ। ਇਸ ਸਮੇ ਮੌਜੂਦ ਚੌਧਰੀ ਗੁਰਪ੍ਰੀਤ ਸਿੰਘ ਪ੍ਰਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਚੱਬੇਵਾਲ, ਤੋ ਇਲਾਵਾ ਗਗਨਦੀਪ ਰੱਲ੍ਹ ਜਿਲ੍ਹਾਂ ਪ੍ਰੀਸ਼ਦ ਮੈਂਬਰ ਹਲਕਾ ਚੱਬੇਵਾਲ, ਅਨਮੋਲ ਸ਼ਰਮਾ ਯੂਥ ਕਾਂਗਰਸ ਇੰਚਾਰਜ ਚੱਬੇਵਾਲ, ਹਰਜੋਤ ਸੰਘਾ ਜਰਨਲ ਸੈਕਟਰੀ ਹੁਸ਼ਿਆਰਪੁਰ, ਜਤਿਨ ਸਿੱਧੂ ਮੀਡੀਆ ਇੰਚਾਰਜ , ਸੌਰਵ ਕੋਟਫਤੂਹੀ, ਮਨੀ ਪੱਟੀ, ਗੋਪੀ ਜੱਟਪੁਰ, ਅਵਤਾਰ ਚੱਬੇਵਾਲ, ਨੀਲੂ ਪੱਟੀ, ਮੋਹਣ ਲਾਲ ਚਾਣਥੂ, ਜੱਸੀ ਚਿੱਤੋਂ, ਲਵਪ੍ਰੀਤ ਚੱਬੇਵਾਲ ਆਦਿ ਮੋਜੂਦ ਸਨ।