ਲੋਕ ਸਭਾ ਚੋਣਾਂ 2024-  ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ*
ਪਿੰਡ ਜਮਸੇਰ ਖ਼ਾਸ ਸਮੇਤ ਖੇੜਾ,ਨਾਨਕ ਪਿੰਡੀ ਅਤੇ ਦਵਾਲੀ ਦੀਆਂ ਗ੍ਰਾਮ ਪੰਚਾਇਤਾਂ ਹੋਈਆਂ ਕਾਂਗਰਸ ਚ ਸ਼ਾਮਲ 
ਬਹੁਜਨ ਸਮਾਜ ਪਾਰਟੀ ਨੇ 13 ਉਮੀਦਵਾਰਾਂ ਨੂੰ ਟਿਕਟ ਸੌਂਪੇ – ਰਣਧੀਰ ਸਿੰਘ ਬੈਨੀਵਾਲ 
ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ, ਵਿਸ਼ਾਲ ਜਨਸਭਾ ਕਰਕੇ ਲੋਕਾਂ ਨੂੰ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਜਿਤਾਉਣ ਦੀ ਕੀਤੀ ਅਪੀਲ 
ਮੋਹਾਲੀ ਪ੍ਰਸ਼ਾਸਨ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਵਚਨਬੱਧ-ਡੀ ਸੀ ਆਸ਼ਿਕਾ ਜੈਨ
ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਹੋਈ 100 ਫੀਸਦੀ ਖਰੀਦ : ਹਰਚੰਦ ਸਿੰਘ ਬਰਸਟ
ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਨੂੰ 1566 ਕਰੋੜ ਰੁਪਏ ਦੀ ਕੀਤੀ ਅਦਾਇਗੀ, ਪਹੁੰਚੀ ਕਣਕ ਦੀ 99 ਫੀਸਦੀ ਤੋਂ ਵਧ ਹੋਈ ਖਰੀਦ
ਰਵਾਇਤੀ ਸਨਅਤ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ — ਔਜਲਾ 
ਵੋਟ ਪਾਉਣ ਦਾ ਹੋਕਾ ; ਹੁਣ ਬੱਸਾਂ ਵੋਟ ਪਾਉਣ ਲਈ ਵੋਟਰਾਂ ਨੂੰ ਟੁੰਬਣਗੀਆਂ
ਲੋਕ ਸਭਾ ਚੋਣਾਂ 2024- ਕਾਂਗਰਸ ਨੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ਪੁਰ ਤੋਂ ਐਲਾਨਿਆ ਉਮੀਦਵਾਰ 
ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ
WishavWarta -Web Portal - Punjabi News Agency

Day: November 18, 2017

ਕੌਣ ਹੈ ਮਿਸ ਵਰਲਡ 2017 ਮਾਨੁਸ਼ੀ ਛਿੱਲਰ ?

ਹਰਿਆਣਾ ਦੇ ਮੁੱਖ ਮੰਤਰੀ ਨੇ ਮਾਨੁਸ਼ੀ ਛਿੱਲਰ ਨੂੰ ਮਿਸ ਵਰਡ ਜਿੱਤਣ ‘ਤੇ ਵਧਾਈ ਦਿੱਤੀ

ਚੰਡੀਗੜ੍ਹ, 18 ਨਵੰਬਰ ( ਵਿਸ਼ਵ ਵਾਰਤਾ  ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਮਾਨੁਸ਼ੀ ਛਿੱਲਰ ਨੂੰ ਚੀਨ ਦੇ ਸਾਂਯਾ ਵਿਚ ਮਿਸ ਵਰਡ 2017 ਜਿੱਤਣ['ਤੇ ਵੱਧਾਈ ਦਿੱਤੀ। 21 ...

ਫਿਰੋਜਪੁਰ: ਬੀ. ਐੱਸ. ਐੱਫ. ਦੇ ਜਵਾਨਾਂ ਨੇ ਬਰਾਮਦ ਕੀਤੀ 110 ਕਰੋੜ ਦੀ ਹੈਰੋਇਨ

 ਪੁਲਿਸ ਨੇ ਭਾਰਤ-ਪਾਕਿ ਬਾਰਡਰ ਤੋਂ ਤਿੰਨ ਨਸ਼ਾ ਤਸਕਾਰਾਂ ਨੂੰ ਕੀਤਾ ਕਾਬੂ

ਚੰਡੀਗੜ•, 18 ਨਵੰਬਰ: (ਵਿਸ਼ਵ ਵਾਰਤਾ )ਨਸ਼ਿਆਂ ਦੇ ਵਪਾਰ ਤੇ ਤਸਕਰੀ ਵਿਰੁੱਧ ਆਪਣੀ ਮੁਹਿਮ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਫਿਰੋਜ਼ਪੁਰ ਜ਼ਿਲ•ੇ ਦੇ ਸਰਹੱਦੀ ਖੇਤਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ...

ਚੰਡੀਗੜ੍ਹ : ਦੋ ਦਿਨਾਂ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ ਸ਼ੁਰੂ

ਚੰਡੀਗੜ੍ਹ : ਦੋ ਦਿਨਾਂ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ ਸ਼ੁਰੂ

ਚੰਡੀਗੜ੍ਹ , 18 ਨਵੰਬਰ:(ਵਿਸ਼ਵ ਵਾਰਤਾ ) ਅੱਜ ਇੱਥੋਂ ਦੇ ਮਿਊਜ਼ੀਅਮ ਆਰਟ ਗੈਲਰੀ ਵਿਖੇ ਪ੍ਰਦਰਸ਼ਿਤ ਕੀਤੀਆਂ ਵਿਲੱਖਣ ਤਸਵੀਰਾਂ ਅਤੇ ਕਲਾਕਿ੍ਰਤੀਆਂ ਨਾਲ ਰਾਸ਼ਟਰ ਦੇ ਨਿਰਮਾਣ ਅਤੇ ਸੁਰੱਖਿਆਵਿੱਚ ਭਾਰਤੀ ਫੌਜ ਅਤੇ ਉਸ ਦੇ ਯੋਗਦਾਨ ਦਾ ਸ਼ਾਨਦਾਰ ਸਫ਼ਰ ਪ੍ਰਤੱਖ ਰੂਪ ਵਿੱਚ ਵੇਖਣ ਨੂੰ ਮਿਲਿਆ। ਮਿਲਟਰੀ ਲਿਟਰੇਚਰ ਫੈਸਟੀਵਲ 7 ਦਸੰਬਰ ਤੋਂ 9 ਦਸੰਬਰ, 2017 ਨੂੰ ਹੋ ਰਿਹਾ ਹੈ ਜਿਸ ਦੀ ਸ਼ੁਰੂਆਤ ਵਜੋਂ ਦੋ ਰੋਜ਼ਾ ਫੌਜੀ ਕਲਾ ਤੇ ਚਿੱਤਰ ਪ੍ਰਦਰਸ਼ਨੀ ਲਾਈ ਗਈ ਹੈ ਜਿੱਥੇ ਭਾਰਤੀ ਫੌਜ ਵੱਲੋਂ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਵੱਡੀਆਂ ਕਾਰਵਾਈਆਂ ਨੂੰ ਮੂਰਤੀਮਾਨ ਕੀਤਾ ਗਿਆ ਹੈ।             ਅੱਜ ਸ਼ੁਰੂ ਹੋਈ ਇਸ ਦੋ ਦਿਨਾਂ ਨੁਮਾਇਸ਼ ਵਿੱਚ ਫੌਜ ਨਾਲ ਸਬੰਧਤ ਤਸਵੀਰਾਂ, ਕਲਾਕਿ੍ਰਤੀਆਂ, ਮੈਡਲ, ਸਿੱਖ ਰਾਜ ਦੇ ਸਮੇਂ ਦਾ ਫੌਜ ਨਾਲ ਸਬੰਧਤ ਗੋਲੀ-ਸਿੱਕਾ,ਅਫਸਰਾਂ ਦੀਆਂ ਨਿੱਜੀ ਚੀਜ਼ਾਂ ਅਤੇ 1971 ਦੀ ਫੌਜੀ ਕਾਰਵਾਈ ਦੌਰਾਨ ਪਾਕਿਸਤਾਨੀ ਫੌਜ ਤੋਂ ਕਬਜ਼ੇ ਵਿੱਚ ਲਏ ਝੰਡਿਆਂ ਸਮੇਤ ਲਗ-ਪਗ 200 ਵਸਤਾਂ ਇਸ ਪ੍ਰਦਰਸ਼ਨੀ ਦਾਹਿੱਸਾ ਹਨ। ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਪੀ.ਵੀ.ਸੀ. (ਮਰਨ ਉਪਰੰਤ) ਦੇ ਬੁੱਤ ਦੀ ਨੁਮਾਇਸ਼ ਦੇ ਨਾਲ-ਨਾਲ ਵਿਸ਼ਵ ਯੁੱਧਾਂ ਦੀਆਂ ਜਾਪਾਨੀ ਤਲਵਾਰਾਂ ਸਮੇਤਹੋਰ ਵੀ ਵਿਲੱਖਣ ਵਸਤਾਂ ਦਾ ਪ੍ਰਦਰਸ਼ਨ ਕੀਤਾ ਗਿਆ ਹੈ।ਇਸੇ ਤਰਾਂ ਮੇਜਰ ਜਨਰਲ ਜੀ. ਨਾਗਰਾ ਜੋ 1971 ਦੀਆਂ ਕਾਰਵਾਈਆਂ ਦੌਰਾਨ ਜੀ.ਓ.ਸੀ. 101 ਸਨ, ਦੀਆਂ ਨਿੱਜੀਤਸਵੀਰਾਂ ਵੀ ਇਸ ਨੁਮਾਇਸ਼ ਦਾ ਹਿੱਸਾ ਬਣੀਆਂ ਹੋਈਆਂ ਹਨ। 1947-48, 1962, 1965, 1971 ਅਤੇ 1999 ਦੇ ਯੁੱਧ ਦੀ ਤਰਤੀਬਵਾਰ ਪ੍ਰਦਰਸ਼ਨੀ ਦੇਖਣ ਵਾਲੇ ਦਾ ਸਿਰ ਮਾਣ ਨਾਲ ਉੱਚਾ ਕਰਦੀ ਹੈ ਜਿਨਾਂ ਵਿੱਚ ਸਾਬਕਾਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀਆਂ ਫੌਜੀਆਂ ਨਾਲ ਵਿਲੱਖਣ ਤਸਵੀਰਾਂ ਨੂੰ ਰੂਪਮਾਨ ਕੀਤਾ ਗਿਆ ਹੈ।ਇਸੇ ਤਰਾਂ ਸਾਬਕਾ ਰਾਸ਼ਟਰਪਤੀ ਡਾਕਟਰ ਐਸ.ਰਾਧਾਕਿਸ਼ਨਨ ਦੀਆਂ ਪੈਟਨ ਨਗਰ ਵਿੱਚ ਸੈਨਿਕਾਂ ਨਾਲ ਅਤੇ ਗੋਲੀਬੰਦੀ ਤੋਂ ਪਹਿਲਾਂ ਜਨਰਲ ਜੇ. ਚੌਧਰੀ ਵੱਲੋਂ ਸੈਨਿਕਾਂ ਨੂੰ ਦਿੱਤੀ ਜਾ ਰਹੀ ਵਧਾਈ ਦੀਆਂ ਤਸਵੀਰਾਂ ਵੀਦਿਖਾਈਆਂ ਗਈਆਂ ਹਨ।                   1971 ਦੀ ਜੰਗ ਦੌਰਾਨ ਪਾਕਿਸਤਾਨ ਦੀ ਫੌਜ ਵੱਲੋਂ ਆਤਮਸਮਰਪਣ ਕਰਨ ਤੋਂ ਬਾਅਦ ਲੈਫਟੀਨੈਂਟ ਜਨਰਲ ਨਿਆਜ਼ੀ ਵੱਲੋਂ ਵਿਸਟਰ ਬੁੱਕ ’ਤੇ ਦਸਤਖਤ ਕਰਨਅਤੇ ਪੂਰਬੀ ਪਾਕਿਸਤਾਨੀ ਫੌਜ ਦਾ ਝੰਡਾ ਕਬਜ਼ੇ ਵਿੱਚ ਲੈਣ ਦੇ ਪਲਾਂ ਦੀਆਂ ਤਸਵੀਰਾਂ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਪ੍ਰਬਲ ਕਰ ਦਿੰਦੀਆਂ ਹਨ। ਇਹ ਝੰਡਾ ਮੇਜਰ ਜਨਰਲਨਾਗਰਾ ਦੇ ਪਰਿਵਾਰ ਵੱਲੋਂ ਸਾਂਭਿਆ ਹੋਇਆ ਹੈ।                   ਸਿੱਖਾਂ ਦੇ ਸ਼ਾਨਦਾਰ ਫੌਜੀ ਇਤਿਹਾਸ ਵਾਲੇ ਸੈਕਸ਼ਨ ਵਿੱਚ ਬਰਤਾਨਵੀ ਰਾਜ ਦੌਰਾਨ ਸਿੱਖਾਂ ਵੱਲੋਂ ਲੜੀਆਂ ਲੜਾਈਆਂ ਦਾ ਇਤਿਹਾਸ ਇਸ ਨੁਮਾਇਸ਼ ਵਿੱਚਸਮੋਇਆ ਹੋਇਆ ਹੈ। ਇਹ ਨੁਮਾਇਸ਼ ਭਾਰਤੀ ਸੈਨਿਕਾਂ ਵੱਲੋਂ ਦੁਨੀਆ ਭਰ ਵਿੱਚ ਹਾਸਲ ਕੀਤੀਆਂ ਜਿੱਤਾਂ ਨੂੰ ਦਰਸਾਉਣ ਲਈ ਵਿਸ਼ੇਸ਼ ਤੌਰ ’ਤੇ ਉਲੀਕੀ ਗਈ ਹੈ ਤਾਂ ਕਿ ਹਰੇਕਵਿਅਕਤੀ ਇਸ ਤਰਤੀਬ ਦੀ ਝਲਕ ਪਾ ਸਕੇ। ਨੁਮਾਇਸ਼ ਵਿੱਚ ਸਿੱਖਾਂ ਦੇ ਫੌਜੀ ਇਤਿਹਾਸ ਦਾ ਵਰਨਣ ਕੀਤੇ ਜਾਣ ਦਾ ਸਿਹਰਾ ਪੰਜਾਬ ਡਿਜੀਟਲ ਲਾਈਬ੍ਰੇਰੀ ਨੂੰ ਜਾਂਦਾ ਹੈ।                   ਇਕ ਵਿਸ਼ੇਸ਼ ਕੰਧ ਸਾਰਾਗੜੀ ਜੰਗ ਦੇ ਯੋਧਿਆਂ ਨੂੰ ਸਮਰਪਿਤ ਕੀਤੀ ਗਈ ਹੈ ਜੋ ਬਹਾਦਰ ਸਿੱਖ ਸੂਰਬੀਰਾਂ ਦੀ ਹਿੰਮਤ ਤੇ ਦਲੇਰੀ ਦੀ ਮਿਸਾਲ ਪੇਸ਼ ਕਰਦੀ ਹੈਜਿਨਾਂ ਨੇ ਸ਼ਹਾਦਤ ਦਾ ਜਾਮ ਪੀਤਾ।ਇਸ ਜੰਗ ਵਿੱਚ ਥੋੜੀ ਜਿਹੀ ਗਿਣਤੀ ਵਿੱਚ ਬਹਾਦਰ ਸਿੱਖਾਂ ਸੈਨਿਕਾਂ ਨੇ 10,000 ਤੋਂ ਵੱਧ ਅਫਗਾਨ ਕਬਾਇਲੀਆਂ ਨੂੰ ਹਰਾਇਆ। ਇਸ ਨੁਮਾਇਸ਼ ਦੌਰਾਨ ਲੈਫਟੀਨੈਂਟ ਜਨਰਲ (ਸੇਵਾ ਮੁਕਤ) ਜੇ. ਐਸ. ਢਿੱਲੋਂ ਜਿਨਾਂ ਦਾ ਬੇਟਾ ਪੰਜਵੀਂ ਪੀੜੀ ਵਿੱਚ ਫੌਜ ਦਾ ਅਫਸਰ ਹੈ, ਨੇ ਆਪਣੇ ਨੌਕਰੀ ਵਾਲੇਦਿਨਾਂ ਨੂੰ ਯਾਦ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਇਹ ਨੁਮਾਇਸ਼ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸ਼ਾਨਦਾਰ ਪਿਛੋਕੜ ਬਾਰੇ ਜਾਣੂੰ ਕਰਾਉਣ ਦਾਮਹਾਨ ਉੱਦਮ ਹੈ। ਇਸ ਪ੍ਰਬੰਧਕੀ ਟੀਮ ਦੇ ਮੈਂਬਰ ਕਰਨਲ ਆਹਲੂਵਾਲੀਆ ਨੇ ਦੱਸਿਆ ਕਿ ਪੰਜਾਬੀਆਂ ਨੂੰ ਉਨਾਂ ਦੀ ਬਹਾਦਰੀ ਤੇ ਦੇਸ਼ ਭਗਤੀ ਦੇ ਜਜ਼ਬੇ ਵਜੋਂ ਜਾਣਿਆ ਜਾਂਦਾ ਹੈਅਤੇ ਉਨਾਂ ਨੇ ਭਾਰਤੀ ਫੌਜ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਪਿਛਲੇ ਸਾਂਝੇ ਪੰਜਾਬ ਦੇ ਦਿਨਾਂ ਦੌਰਾਨ 40 ਫੀਸਦੀ ਪੰਜਾਬੀ ਫੌਜ ਵਿੱਚ ਸੇਵਾ ਨਿਭਾਉਂਦੇ ਸਨ। ਸਾਲਾਂ ਦੇਗੁਜ਼ਰਨ ਪਿੱਛੋਂ ਰੱਖਿਆਂ ਸੈਨਾਵਾਂ ਵਿੱਚ ਸ਼ਾਮਲ ਹੋਣ ਪ੍ਰਤੀ ਨੌਜਵਾਨਾਂ ਦੀ ਦਿਲਚਸਪੀ ਘਟਦੀ ਗਈ ਅਤੇ ਇਸ ਫੈਸਟੀਵਲ ਦੇ ਨੁਮਾਇਸ਼ ਸਮੇਤ ਹੋਰ ਸਮਾਗਮਾਂ ਦਾ ਮੰਤਵ ਨੌਜਵਾਨਾਂਵਿੱਚ ਫੌਜ ਦੀ ਸੇਵਾ ਦੀ ਚਿਣਗ ਮੁੜ ਜਗਾਉਣਾ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵੱਖ-ਵੱਖ ਵਰਗਾਂ ਦੇ 400 ਤੋਂ ਵੱਧ ਲੋਕ ਅੱਜ ਇਸ ਨੁਮਾਇਸ਼ ਵਿੱਚ ਪਹੁੰਚੇ ਜਿਨਾਂ ਨੇ ਫੌਜ ਦੇ ਸ਼ਾਨਦਾਰ ਇਤਿਹਾਸ ਦੀਆਂਵਿਲੱਖਣ ਪ੍ਰਾਪਤੀਆਂ ਨੂੂੰ ਤਸਵੀਰਾਂ ਤੇ ਹੋਰ ਕਲਾਕਿ੍ਰਤਾਂ ਰਾਹੀਂ ਤੱਕਿਆ। ਇਹ ਨੁਮਾਇਸ਼ ਅੱਜ ਆਮ ਲੋਕਾਂ ਲਈ 9 ਵਜੇ ਤੋਂ 5 ਵਜੇ ਤੱਕ ਖੁੱਲੀ ਸੀ ਅਤੇ ਭਲਕੇ ਐਤਵਾਰ ਵੀ ਇਹੀਸਮਾਂ ਰਹੇਗਾ ਜਿੱਥੇ ਹੋਰ ਵੱਡੀ ਗਿਣਤੀ ਵਿੱਚ ਲੋਕਾਂ ਦੀ ਪਹੁੰਚਣ ਦੀ ਆਸ ਹੈ।

ਯੂਥ ਅਕਾਲੀ ਵੱਲੋਂ ਸੁਖਪਾਲ ਖਹਿਰਾ ਖਿਲਾਫ ਧਰਨਾ ਅਤੇ ਪੁਤਲੇ ਸਾੜੇ

ਯੂਥ ਅਕਾਲੀ ਵੱਲੋਂ ਸੁਖਪਾਲ ਖਹਿਰਾ ਖਿਲਾਫ ਧਰਨਾ ਅਤੇ ਪੁਤਲੇ ਸਾੜੇ

ਚੰਡੀਗੜ੍ਹ, 18 ਨਵੰਬਰ (ਵਿਸ਼ਵ ਵਾਰਤਾ) - ਯੂਥ ਅਕਾਲੀ ਦਲ ਨੇ ਅੱਜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਦੀ ਤੁਰੰਤ ਗਿਰਫਤਾਰੀ ਲਈ ਆਪਣੀ ਮੁਹਿੰਮ ਨੂੰ ਤਿੱਖਾ ਕਰਦਿਆਂ ਸਾਰੇ ਜ਼ਿਲ੍ਹਾਂ ਹੈਡਕੁਆਟਰਾਂ ...

Page 1 of 4 1 2 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ