17.8 C
Chandigarh
Thursday, November 23, 2017

ਸੁਖਬੀਰ ਬਾਦਲ ਨੇ ਕਿਊ ਲਿਖੀ ਪ੍ਰਧਾਨ ਮੰਤਰੀ ਨੂੰ ਚਿੱਠੀ ?

ਚੰਡੀਗੜ 23 ਨਵੰਬਰ(ਵਿਸ਼ਵ ਵਾਰਤਾ ) ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...

ਪੇਂਡੂ ਘਰੇਲੂ ਕਨੈਕਸ਼ਨ ਜਾਰੀ ਕਰਨ ਦੀ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਦਾ ਐਲਾਨ ...

ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ)  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਹਰਿਆਣਾ ਦੇ ਪੇਂਡੂ ਖੇਤਰਾਂ ਵਿੱਚ ਪੇਂਡੂ ਘਰੇਲੂ ਕਨੈਕਸ਼ਨ ਜਾਰੀ ਕਰਨ ਦੀ...

ਚੰਡੀਗੜ੍ਹ ਗੈਂਗਰੇਪ :ਆਖ਼ਰ ਕਦੋ ਹੋਵੇਗੀ ਦੋਸ਼ੀਆਂ ਦੀ ਗਿਰਫਤਾਰੀ ?

ਚੰਡੀਗੜ੍ਹ (ਅੰਕੁਰ ) ਮੋਹਾਲੀ ਵਿੱਚ ਬਤੋਰ ਪੀਜੀ ਰਹਿਣ ਵਾਲੀ 22 ਸਾਲ ਦੀ ਲੜਕੀ ਨਾਲ ਗੈਂਗਰੇਪ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੇ ਹੱਥ ਹਜੇ ਵੀ ਖਾਲੀ ਹਨ । ਪੁਲਿਸ ਹਲੇ ਤੱਕ...

ਬਿਜਲੀ ਕਰਮੀ ਦੀ ਹੱਤਿਆ ਮਾਮਲੇ ਵਿੱਚ ਫਰਾਰ ਕਿੰਨਰ ਦੀ ਤਲਾਸ਼ ਜਾਰੀ

ਚੰਡੀਗੜ੍ਹ( ਅੰਕੁਰ  )ਸੈਕਟਰ 25 ਸਥਿਤ ਜਨਤਾ ਕਲੋਨੀ ਵਿੱਚ ਬਿਜਲੀ ਵਿਭਾਗ ਦੇ ਸਭ-ਸਟੇਸ਼ਨ ਅਟੈਂਡੈਂਟ ਹਰਵਿੰਦਰ ਸਿੰਘ ਦੀ ਹੱਤਿਆ ਮਾਮਲੇ ਵਿੱਚ ਅਦਾਲਤ ਨੇ ਆਰੋਪੀ ਅਤੁੱਲ ਅਤੇ ਵਿਕਾਸ...

ਜਨਮਦਿਨ ਵਿਸ਼ੇਸ਼ : ਕਿਵੇਂ ਬਣੀ ਸਾਰਾ ਗੁਰਪਾਲ ਮਾਡਲ ਤੋਂ ਗਾਇਕਾ ਤੇ ਫੇਰ ਅਦਾਕਾਰਾ 

ਚੰਡੀਗੜ੍ਹ 19 ਨਵੰਬਰ ( ਵਿਸ਼ਵ ਵਾਰਤਾ ) ਇੱਕ ਵਾਰ ਮੈਂ ਕਾਲਜ ਪਰਫਾਰਮੈਂਸ ਦੀ ਤਿਆਰੀ ਵਿੱਚ ਸਟੇਜ ਦੇ ਪਿੱਛੇ ਬਿਜੀ ਸੀ ,ਉਦੋਂ ਫੋਟੋਗਰਾਫਰ ਨੇ ਲਾਇਟ ਚੇਕ ਕਰਨ ਲਈ...

ਪੁਸਤਕ ‘ਕੁਨਮੁਨ ਨਾਨੀ ਅਤੇ ਕਲੋਲਾਂ’ ਹੋਈ ਲੋਕ ਅਰਪਣ

ਚੰਡੀਗੜ੍ਹ : ਉਘੀ ਕਵਿੱਤਰੀ ਅਤੇ ਨਾਮਵਰ ਲੇਖਕਾ ਰਜਿੰਦਰ ਕੌਰ ਦੀ ਬੱਚਿਆਂ ਅਤੇ ਬਜ਼ੁਰਗਾਂ ਦੇ ਰਿਸ਼ਤੇ ਨੂੰ ਗੂੜ੍ਹਾ ਕਰਨ ਵਾਲੀ ਕਿਤਾਬ 'ਕੁਨਮੁਨ ਨਾਨੀ ਅਤੇ ਕਲੋਲਾਂ'...

ਚੰਡੀਗੜ੍ਹ ਗੈਂਗਰੇਪ : ਆਟੋ ਡਰਾਈਵਰਾਂ ਦਾ ਰਿਕਾਰਡ ਖੰਗਾਲਣ ‘ਚ ਜੁੱਟੀ ਪੁਲਸ

ਚੰਡੀਗੜ੍ਹ (ਵਿਸ਼ਵ ਵਾਰਤਾ ) ਚੰਡੀਗੜ੍ਹ  ਇੱਕ ਵਾਰ ਫਿਰ ਸ਼ਰਮਸ਼ਾਰ ਹੋਈ , ਚੰਡੀਗੜ੍ਹ ਪੁਲਿਸ ਜਿੱਥੇ ਇੱਕ ਤਰਫ ਔਰਤਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਉਥੇ ਹੀ...

ਮੈਂ ਕਿਸੀ ਦੇ ਦਬਾਅ ‘ਚ ਆ ਕੇ ਅਸਤੀਫਾ ਨਹੀਂ ਦਵਾਂਗਾ-ਸੁਖਪਾਲ ਖਹਿਰਾ

ਚੰਡੀਗੜ, 17 ਨਵੰਬਰ (ਵਿਸ਼ਵ ਵਾਰਤਾ)- ਮੈਂ ਕਿਸੀ ਦੇ ਕਿਸੇ ਦੇ ਦਬਾਅ 'ਚ ਆ ਕੇ ਅਸਤੀਫਾ ਨਹੀਂ ਦਵਾਂਗਾ ਇਹ ਕਹਿਣਾ ਹੈ ਵਿਰੋਧੀ ਧਿਰ ਦੇ ਨੇਤਾ ਅਤੇ...

ਸਹਿਕਾਰੀ ਪ੍ਰਬੰਧਾਂ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਸਮੇਂ-ਸਮੇਂ ਸਿਰ ਸਹਿਕਾਰੀ ਕਾਨੂੰਨ ਵਿੱਚ ਸੋਧ ਦੀ ਜਰੂਰਤ-ਜਾਖੜ

ਚੰਡੀਗੜ੍ਹ 16 ਨਵੰਬਰ          ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਜੈ ਵੀਰ ਜਾਖੜ ਨੇ ਕਿਹਾ ਕਿ ਸਹਿਕਾਰੀ ਪ੍ਰਬੰਧ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਅਤੇ ਸਹਿਕਾਰਤਾ ਵਿਕਾਸ ਲਈ ਨਵੇਂ ਮਾਹੋਲ ਮੁਤਾਬਕ ਸਮੇਂ-ਸਮੇਂ ਤੇ ਸਹਿਕਾਰੀ ਕਾਨੂੰਨ ਵਿੱਚ ਸੋਧ ਦੀ ਜਰੂਰਤ ਹੈ। 64ਵੇਂ ਸਰਵ ਭਾਰਤੀ ਸਹਿਕਾਰੀ ਹਫਤੇ ਦੇ ਤੀਜੇ ਦਿਨ ਅੱਜ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ ਪਨਕੋਫੈਡ ਵੱਲੋਂ ਕਰਵਾਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਵਧੇਰੇ ਖੁਦ ਮੁਖਤਿਆਰੀ ਦੇਣ ਲਈਇਨ੍ਹਾਂ ਵਿੱਚ ਸਿਆਸੀ ਦਖਲ ਖਤਮ ਹੋਣਾ ਚਾਹੀਦਾ ਹੈ ਅਤੇ ਸਹਿਕਾਰੀ ਕਾਨੂੰਨ ਨੂੰ ਆਪਣੇ ਮੁਤਾਬਕ ਕੰਮ ਕਰਨ ਦੇਣਾ ਚਾਹੀਦਾ ਹੈ। ਪਿਛਲੀਆਂ ਤਿੰਨ ਪੀੜੀਆਂ ਤੋਂ ਸਹਿਕਾਰੀ ਲਹਿਰ ਨਾਲ ਜੁੜੇ ਸ੍ਰੀ ਜਾਖੜ ਨੇ ਕਿਹਾ ਕਿ ਮੁੱਢਲੀਆਂ ਸਹਿਕਾਰੀ ਸਭਾਵਾਂ, ਖੇਤੀਬਾੜੀਅਤੇ ਪੇਂਡੂ ਵਿਕਾਸ ਦੀ ਰੀੜ੍ਹ ਦੀ ਹੱਡੀ ਹਨ ਕਿਉਂਕਿ ਸਮੁੱਚਾ ਖੇਤੀ ਕਾਰੋਬਾਰ ਅਤੇ ਸਹਾਇਕ ਧੰਦੇ ਸਹਿਕਾਰੀ ਕਰਜ਼ਿਆਂ ਉਪਰ ਨਿਰਭਰ ਹਨ।ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਪ੍ਰਬੰਧ ਦੀ ਨਿਗਰਾਨੀ ਲਈ ਸਹਿਕਾਰੀ ਸਭਾਵਾਂ ਦਾ ਆਡਿਟ ਹੋਣਾ ਬਹੁਤ ਜਰੁਰੀ ਹੈ ਅਤੇਸਹਿਕਾਰੀ ਸਭਾਵਾਂ ਦਾ ਕਾਰੋਬਾਰ ਅਤੇ ਬਿਜਨਸ, ਅਧੁਨਿਕ ਲੀਹਾਂ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਵੱਲੋਂ ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਸਹਿਕਾਰੀ ਸਭਾਵਾਂ ਦੇ ਪ੍ਰਬੰਧ ਨੂੰ ਲੋਕਤੰਤਰਿਕ ਤਰੀਕੇ ਨਾਲ ਚਲਾਉਣ ਲਈ ਆਮ ਇਜਲਾਸ ਬਹੁਤ ਜਰੂਰੀ ਹਨ ਜੋ ਕਿਸਭਾਵਾਂ ਦੇ ਸਕੱਤਰਾਂ ਦੀ ਜਿਮੇਵਾਰੀ ਹੁੰਦੀ ਹੈ।ਇਸ ਮੌਕੇ ਸਹਿਕਾਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਡੀ.ਪੀ.ਰੈਡੀ ਨੇ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸਹਿਕਾਰਤਾ ਦੀ ਤਰੱਕੀ ਅਤੇ ਮੁੱਢਲੀਆਂ ਸਹਿਕਾਰੀ ਸਭਾਵਾਂ ਦੇ ਕਾਰੋਬਾਰ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਸਹਿਕਾਰਤਾਨਿਯਮਾਂ ਅਤੇ ਉਪ ਨਿਯਮਾਂ ਦੀ ਪਾਲਣਾ ਬਹੁਤ ਜਰੂਰੀ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਮੁੱਚਾ ਕੰਮਕਾਜ ਸਹਿਕਾਰੀ ਕਾਨੂੰਨ ਦੇ ਤਹਿਤ ਹੀ ਹੋਣਾ ਚਾਹੀਦਾ ਹੈ। ਸ੍ਰੀ ਰੈਡੀ ਨੇ ਕਿਹਾ ਕਿ ਸਹਿਕਾਰਤਾ ਵਿੱਚ ਸਰਗਰਮ ਕਰਮਚਾਰੀਆਂ ਨੂੰ ਹੀ ਸਭਾਵਾਂ ਦੇ ਅਹੁਦੇਦਾਰ ਚੁਣੇਜਾਣਾ ਚਾਹੀਦਾ ਹੈ।ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੀਆਂ ਮੁੱਢਲੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਵਿੱਚ ਕਰਜ਼ਿਆਂ ਦੀ ਵਸੂਲੀ ਸਮੇਂ ਸਿਰ ਹੋਣੀ ਜਰੂਰੀ ਹੈ ਜਿਸ ਵਾਸਤੇ ਮੈਂਬਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ ਸ੍ਰੀ ਅਰਵਿੰਦਰ ਸਿੰਘ ਬੈਂਸ ਨੇ ਇਸ ਮੋਕੇ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਲਹਿਰ ਵਾਹਦ ਅਜਿਹੀ ਲਹਿਰ ਹੈ ਜੋ ਸਹਿਕਾਰੀ ਅਸੂਲਾਂ ਅਤੇ ਕਾਨੂੰਨ ਉਪਰ ਪੈਰਾ ਦਿੰਦੇ ਹੋਏ ਕਾਰੋਬਾਰ ਚਲਾਉਣਾ ਹੈ। ਅੱਜਦਾ ਦਿਨ ਸਹਿਕਾਰੀ ਕਾਨੂੰਨਸਾਜੀ ਨੂੰ ਸਮਰਪਤ ਹੈ ਪਰ ਸਹਿਕਾਰੀ ਵਿਭਾਗ ਨੇ ਪਹਿਲਾਂ ਹੀ ਸਹਿਕਾਰੀ ਕਾਨੂੰਨ ਉਪਰ ਨਜ਼ਰਸਾਨੀ ਕਰਨ ਵਾਸਤੇ ਮਾਹਿਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ। ਸ੍ਰੀ ਬੈਂਸ ਨੇ ਕਿਹਾ ਕਿ ਕਈ ਸਭਾਵਾਂ ਅਤੇ ਅਪੈਕਸ ਅਦਾਰਿਆਂ ਦੇ ਉਪ-ਨਿਯਮਾਂ ਵਿੱਚ ਤਰਮੀਮ ਦੀ ਜਰੂਰਤ ਹੈ ਕਿਉਂਕਿ ਬਦਲ ਰਹੇ ਆਰਥਿਕ ਮਾਹੋਲ ਵਿੱਚ ਹਾਉਸਿੰਗ ਸਭਾਵਾਂ ਅਤੇ ਦੁੱਧ ਉਤਪਾਦਕ ਸਭਾਵਾਂ ਨੂੰ ਵਧੇਰੇ ਕਾਨੂੰਨੀ ਸੁਰੱਖਿਆ ਦੀ ਜਰੂਰਤ ਹੈ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਇਸ ਵਾਸਤੇ ਮਾਡਲ ਬਾਈਲਾਜ਼ ਬਣਨੇ ਚਾਹੀਦੇਹਨ। ਸ੍ਰੀ ਬੈਂਸ ਨੇ ਵਿਸਵਾਸ਼ ਦਿਵਾਇਆ ਕਿ ਉਨ੍ਹਾਂ ਦਾ ਵਿਭਾਗ ਅੱਜ ਦੇ ਸੈਮੀਨਾਰ ਵਿੱਚ ਹੋਏ ਵਿਚਾਰ ਵਟਾਂਦਰੇ ਤੋਂ ਬਾਅਦ ਨਿਕਲੇ ਨਤੀਜੇ ਨੂੰ ਲਾਗੂ ਕਰਨ ਲਈ ਪੂਰੀ ਕੋਸ਼ਿਸ਼ ਕਰੇਗਾ। ਸਹਿਕਾਰੀ ਵਿਭਾਗ ਵੱਲੋਂ ਪਹਿਲਾਂ ਹੀ ਸਭਾਵਾਂ ਦੇ ਕੰਮਕਾਜ਼ ਵਿੱਚ ਪਾਰਦਰਸ਼ਤਾਲਿਆਉਣ ਵਾਲਾ ਇਕ ਸਾਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ। ਪਹਿਲਾਂ ਸੈਮੀਨਾਰ ਦੀ ਸੁਰੂਆਤ ਕਰਦਿਆਂ ਸਾਬਕਾ ਸੰਯੁਕਤ ਰਜਿਸਟਰਾਰ ਸ੍ਰੀ ਜਸਵੀਰ ਸਿੰਘ ਨੇ ਸਹਿਕਾਰੀ ਐਕਟ ਦਾ ਵੇਰਵਾ ਦਿੰਦੇ ਹੋਏ ਇਸ ਗੱਲ ਤੇ ਜੋਰ ਦਿੱਤਾ ਕਿ ਸਭਾਵਾਂ ਦਾ ਕਾਰੋਬਾਰ ਸਚਾਰੂ ਢੰਗ ਨਾਲ ਚਲਾਉਣ ਵਾਸਤੇ, ਇਨ੍ਹਾਂ ਤੇ ਅਮਲ ਕਰਨਾ ਬਹੁਤਜਰੂਰੀ ਹੈ।           ਇਸ ਸੈਮੀਨਾਰ ਨੂੰ ਉਘੇ ਅਰਥ ਸ਼ਾਸ਼ਤਰੀ ਪ੍ਰੋਫੈਸਰ ਆਰ.ਐਸ. ਘੁੰਮਣ, ਸੀਨੀਅਰ ਵਕੀਲ ਸ੍ਰੀ ਅਸ਼ਵਨੀ ਪ੍ਰਾਸ਼ਰ ਅਤੇ ਸ੍ਰੀ ਅਵਤਾਰ ਸਿੰਘ ਖਹਿਰਾ ਨੇ ਸਹਿਕਾਰੀ ਕਾਨੂੰਨ ਉਪਰ ਚਾਨਣਾ ਪਾਇਆ।           ਪਨਕੋਫੈਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਮੁਨੇਸ਼ਵਰ ਚੰਦਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੈਮੀਨਾਰ ਦਾ ਮਕਸਦ ਸਹਿਕਾਰੀ ਸਭਾਵਾਂ ਦੇ ਸਮੁੱਚੇ ਪ੍ਰਬੰਧ ਨੂੰ ਸਹਿਕਾਰੀ ਕਾਨੂੰਨ ਮੁਤਾਬਕ ਚਲਾਉਣ ਲਈ ਮਾਹਰਾਂ ਦੇ ਵਿਚਾਰ ਜਾਨਣਾਸੀ ਜਿਸ ਵਿੱਚ ਅਸੀ ਕਾਫੀ ਹੱਦ ਤੱਕ ਕਾਮਯਾਬ ਰਹੇ ਹਾਂ।

ਮੁੱਖ ਮੰਤਰੀ ਵੱਲੋਂ ਪਟਿਆਲਾ ਖੇਡ ਯੂਨੀਵਰਸਿਟੀ ਦੀ ਸਥਾਪਨਾ ਸਬੰਧੀ ਪ੍ਰਗਤੀ ਦਾ ਜਾਇਜ਼ਾ

ਚੰਡੀਗੜ, 16 ਨਵੰਬਰ:         ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਵਿੱਚ ਸਥਾਪਤ ਕੀਤੀ ਜਾਣ ਵਾਲੀ ਖੇਡ ਯੂਨੀਵਰਸਿਟੀ ਦੇ ਕੰਮ ਦੀ...

Latest article

ਮਨੀਮਾਜਰਾ ਦੀ ਕੈਮੀਕਲ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਅੱਗ

ਚੰਡੀਗੜ੍ਹ  (ਵਿਸ਼ਵ ਵਾਰਤਾ ) ਮਨੀਮਾਜਰਾ ਵਿੱਚ ਕੈਮੀਕਲ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ । ਮੌਕੇ ਉੱਤੇ ਦਮਕਲ ਦੀਆਂ ਗੱਡੀਆਂ ਅੱਗ ਬੁਝਾਣ ਲਈ ਪਹੁੰਚੀਆ । ਫਿਲਹਾਲ ਅੱਗ ਲੱਗਣ...

ਚੰਡੀਗੜ੍ਹ ਸੈਕਟਰ-26 ਮੱਛੀ ਬਾਜ਼ਾਰ ‘ਚ ਲੱਗੀ ਅੱਗ

  ਚੰਡੀਗੜ੍ਹ (ਵਿਸ਼ਵ ਵਾਰਤਾ ) ਸੈਕਟਰ-26 'ਚ ਮੱਛੀ ਬਾਜ਼ਾਰ 'ਚ ਅੱਜ ਦੇਰ ਸ਼ਾਮ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ 'ਤੇ ਪੁੱਜ...

ਵਿੱਕੀ ਗੌਂਡਰ ਦੀ ਲੋਕੇਸ਼ਨ ਟਰੇਸ ਹੋਣ ਤੋਂ ਬਾਅਦ ਪੁਲਿਸ ਨੇ ਪਿੰਡ ਪੰਡੋਰੀ ਮਹੰਤਾਂ ਨੂੰ...

ਗੁਰਦਾਸਪੁਰ: ਗੁਰਦਾਸਪੁਰ: ਪੰਜਾਬ ਪੁਲਿਸ ਵਲੋਂ ਕੁਖੇਯਾਤ ਗੈਂਗਸਟਰ ਵਿੱਕੀ ਗੌਂਡਰ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਟਰੇਸ ਹੋਣ ਤੋਂ ਬਾਅਦ ਗੁਰਦਾਸਪੁਰ ਵਿਚ ਪੈਂਦੇ ਪਿੰਡ ਪੰਡੋਰੀ ਮਹੰਤਾਂ...