ਚੰਡੀਗਡ਼, 31 ਅਗਸਤ – ਪੰਜਾਬ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿਚੋਂ ਇੱਕ ਮੰਨੀ ਜਾਂਦੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅੰਮ੍ਰਿਤਾ ਪ੍ਰੀਤਮ ਦਾ ਅੱਜ 99ਵਾਂ ਜਨਮ ਦਿਨ ਹੈ।
ਇਸ ਮੌਕੇ ਅੱਜ ਉਹਨਾਂ ਦੇ ਚਾਹੁਣ ਵਾਲੇ ਲੱਖਾਂ ਹੀ ਪ੍ਰਸ਼ੰਸਕਾਂ ਨੇ ਜਨਮ ਦਿਨ ਮੌਕੇ ਉਹਨਾਂ ਨੂੰ ਯਾਦ ਕੀਤਾ।
ਦੱਸਣਯੋਗ ਹੈ ਕਿ ਅੰਮ੍ਰਿਤਾ ਪ੍ਰੀਤਮ ਨੇ ਆਪਣੇ ਛੇ ਦਹਾਕਿਆਂ ਦੇ ਕੈਰੀਅਰ ਵਿਚ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ।
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1819 ਨੂੰ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਦੀ ਕੁੱਖੋਂ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਉਸ ਦੇ ਪਿਤਾ ਇੱਕ ਚੰਗੇ ਛੰਦ ਸ਼ਾਸਤਰੀ ਸਨ। ਅੰਮ੍ਰਿਤਾ ਪ੍ਰੀਤਮ ਨੇ ਦੋ ਬੱਚੇ ਪੁੱਤਰ ਨਵਰਾਜ ਅਤੇ ਪੁੱਤਰੀ ਕੰਦਲਾ ਨੂੰ ਜਨਮ ਦਿੱਤਾ। ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਲਾਹੌਰ ਤੋਂ ਦੇਹਰਾਦੂਨ ਅਤੇ ਫਿਰ ਦਿੱਲੀ ਆ ਗਈ। ਉਹਨਾਂ ਦਾ 31 ਅਕਤੂਬਰ 2005 ਨੂੰ 86 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। 2005 ਵਿੱਚ ਅੰਮ੍ਰਿਤਾ ਪ੍ਰੀਤਮ ਨੂੰ ਭਾਰਤ ਦੇ ਦੂਜਾ ਸਭ ਤੋਂ ਵੱਡਾ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
Latest News : ਪਾਕਿਸਤਾਨ ਦੀ ਸ਼ਾਇਰਾ ਬੁਸ਼ਰਾ ਏਜਾਜ਼ ਦੀ ਸੱਜਰੀ ਸ਼ਾਇਰੀ : ਗੁਰਭਜਨ ਗਿੱਲ
Latest News : ਪਾਕਿਸਤਾਨ ਦੀ ਸ਼ਾਇਰਾ ਬੁਸ਼ਰਾ ਏਜਾਜ਼ ਦੀ ਸੱਜਰੀ ਸ਼ਾਇਰੀ : ਗੁਰਭਜਨ ਗਿੱਲ ਮੈਂ ਪੂਣੀ ਕੱਤੀ ਰਾਤ ਦੀ ਚੰਡੀਗੜ੍ਹ,...