9 ਦਿਨ ਬੰਦ ਰਹਿਣਗੇ ਬੈਂਕ !
ਚੰਡੀਗੜ੍ਹ, 18ਅਕਤੂਬਰ(ਵਿਸ਼ਵ ਵਾਰਤਾ)- ਫੈਸਟੀਵਲ ਸੀਜ਼ਨ ਕਾਰਨ ਇਸ ਮਹੀਨੇ ਦੇ ਸ਼ੁਰੂਆਤੀ ਦੋ ਹਫਤਿਆਂ ਵਿਚ ਕਈ ਦਿਨ ਬੈਂਕ ਬੰਦ ਰਹੇ। ਇਸ ਦੇ ਚਲਦਿਆਂ ਅੱਜ (18 ਅਕਤੂਬਰ) ਤੋਂ 31 ਅਕਤੂਬਰ ਦੌਰਾਨ ਕੁੱਲ 9 ਦਿਨ ਬੈਂਕ ਬੰਦ ਰਹਿਣ ਵਾਲੇ ਹਨ। ਜੇਕਰ ਤੁਹਾਨੂੰ ਆਉਣ ਵਾਲੇ ਦਿਨਾਂ ਵਿਚ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਜਲਦ ਨਿਪਟਾ ਲਓ। ਰਿਜ਼ਰਵ ਬੈਂਕ ਦੇ ਕੈਲੰਡਰ ਮੁਤਾਬਕ ਅੱਜ ਤੋਂ ਬਾਅਦ ਦੀਵਾਲੀ, ਗੋਵਰਧਨ ਪੂਜਾ ਤੇ ਭਾਈਦੂਜ ਸਣੇ ਕਈ ਹੋਰ ਮੌਕਿਆਂ ‘ਤੇ ਬੈਂਕ ਬੰਦ ਰਹਿਣਗੇ। ਹਾਲਾਂਕਿ ਸੂਬਿਆਂ ਤੇ ਸ਼ਹਿਰਾਂ ਵਿਚ ਬੈਂਕਾਂ ਵੱਖ-ਵੱਖ ਹੁੰਦੀਆਂ ਹਨ। ਕਈ ਸੂਬਿਆਂ ਦੇ ਉਥੋਂ ਦੇ ਸਥਾਨਕ ਮੁੱਖ ਤਿਓਹਾਰਾਂ ‘ਤੇ ਹੀ ਬੈਂਕਾਂ ਵਿਚ ਛੁੱਟੀ ਹੁੰਦੀ ਹੈ।
ਜਾਣੋ, ਕਦੋਂ-ਕਦੋਂ ਹੋਵੇਗੀ ਬੈਂਕਾਂ ਨੂੰ ਛੁੱਟੀ
18 ਅਕਤੂਬਰ ਨੂੰ ਗੁਹਾਟੀ ‘ਚ ਕਟਿ ਬਿਹੂ
22 ਅਕਤੂਬਰ ਚੌਥਾ ਸ਼ਨੀਵਾਰ
23 ਅਕਤੂਬਰ ਨੂੰ ਐਤਵਾਰ
24 ਅਕਤੂਬਰ ਨੂੰ ਕਾਲੀ ਪੂਜਾ/ਦੀਵਾਲੀ/ਲਕਸ਼ਮੀ ਪੂਜਾ (ਗੰਗਟੋਕ, ਹੈਦਰਾਬਾਦ ਤੇ ਇੰਫਾਲ ਨੂੰ ਛੱਡ ਕੇ ਸਾਰੀ ਜਗ੍ਹਾ)
25 ਅਕਤੂਬਰ ਨੂੰ ਲਕਸ਼ਮੀ ਪੂਜਾ, ਦੀਵਾਲੀ, ਗੋਵਰਧਨ ਪੂਜਾ (ਗੰਗਟੋਕ, ਹੈਦਰਾਬਾਦ, ਇੰਫਾਲ ਤੇ ਜੈਪੁਪਰ ਨੂੰ ਛੱਡ ਕੇ ਸਾਰੀ ਜਗ੍ਹਾ)
26 ਅਕਤੂਬਰ ਨੂੰ ਗੋਵਰਧਨ ਪੂਜਾ/ਬਿਕਰਮ ਸੰਵਤ ਨਵਾਂ ਸਾਲ ਦਿਵਸ/ਭਾਈ ਦੂਜ/ਦੀਵਾਲੀ/ਲਕਸ਼ਮੀ ਪੂਜਾ/ਪ੍ਰਵੇਸ਼ ਦਿਵਸ (ਅਹਿਮਦਾਬਾਦ, ਬੇਲਾਪੁਰ, ਬੰਗਲੌਰ, ਦੇਹਰਾਦੂਨ, ਗੰਗਟੋਕ, ਜੰਮੂ, ਕਾਨਪੁਰ, ਲਖਨਊ, ਮੁੰਬਈ, ਨਾਗਪੁਰ, ਸ਼ਿਮਲਾ ਤੇ ਸ਼੍ਰੀਨਗਰ
27 ਅਕਤੂਬਰ ਨੂੰ ਭਾਈਦੂਜ/ਚਿਤਰਗੁਪਤ ਜਯੰਤੀ/ਲਕਸ਼ਮੀ ਪੂਜਾ/ਦੀਵਾਲੀ/ਨਿੰਗੋਲ ਚਕੌਬਾ (ਗੰਗਟੋਕ, ਇੰਫਾਲ, ਕਾਨਪੁਰ ਤੇ ਲਖਨਊ)
30 ਅਕਤੂਬਰ (ਐਤਵਾਰ)
31 ਅਕਤੂਬਰ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ/ਸੂਰਜ ਪਸ਼ਠੀ ਡਾਲਾ ਛੱਟ ਪੂਜਾ (ਅਹਿਮਦਾਬਾਦ, ਪਟਨਾ ਤੇ ਰਾਂਚੀ) ਵਿਚ ਬੈਂਕ ਬੰਦ ਰਹਿਣਗੇ।
22 ਤੋਂ 24 ਅਕਤੂਬਰ ਤੱਕ ਸਾਰੀਆਂ ਸਾਰੀਆਂ ਥਾਵਾਂ ‘ਤੇ ਬੈਂਕ ਬੰਦ ਰਹਿਣਗੇ। 22 ਨੂੰ ਚੌਥਾ ਸ਼ਨੀਵਾਰ ਤੇ 23 ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ। 24 ਅਕਤੂਬਰ ਨੂੰ ਦੀਵਾਲੀ ਹੋਣ ਕਾਰਨ ਗੰਗਟੋਕ, ਹੈਦਰਾਬਾਦ ਤੇ ਇੰਫਾਲ ਨੂੰ ਛੱਡ ਕੇ ਸਾਰੀਆਂ ਥਾਵਾਂ ‘ਤੇ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ। ਜੈਪੁਰ ਵਿਚ 25 ਅਕਤੂਬਰ ਨੂੰ ਵੀ ਬੈਂਕ ਬੰਦ ਰਹਿਣਗੇ। ਦੱਸ ਦੱਈਏ ਕਿ ਭਾਰਤੀ ਸ਼ੇਅਰ ਬਾਜ਼ਾਰ 24 ਅਕਤੂਬਰ ਯਾਨੀ ਦੀਵਾਲੀ ਅਤੇ 26 ਅਕਤੂਬਰ ਬੁੱਧਵਾਰ ਨੂੰ ਦੀਵਾਲੀ ਬਲੀਪ੍ਰਤਿਪਦਾ ਦੇ ਕਾਰਨ ਬੰਦ ਰਹਿਣਗੇ। ਹਾਲਾਂਕਿ, ਦੀਵਾਲੀ ‘ਤੇ, ਸ਼ੇਅਰ ਬਾਜ਼ਾਰ ਇਕ ਘੰਟੇ (ਸ਼ਾਮ 6.15 ਤੋਂ 7.15 ਵਜੇ) ਦੇ ਵਿਸ਼ੇਸ਼ ਸੈਸ਼ਨ ਲਈ ਖੁੱਲ੍ਹਣਗੇ। ਇਸ ਦਿਨ ਇੱਕ ਘੰਟੇ ਲਈ ਮੁਹੂਰਤ ਵਪਾਰ ਹੋਵੇਗਾ।