ਦੋ ਵਿਅਕਤੀਆਂ ਨੂੰ ਜੂਆ ਐਕਟ ਤਹਿਤ ਕੀਤਾ ਗ੍ਰਿਫ਼ਤਾਰ
ਮਾਨਸਾ, 5 ਜੂਨ ( ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 11 ਜਣਿਆਂ ਪਾਸੋਂ 10 ਗ੍ਰਾਮ ਚਿੱਟਾ,2 ਕਿਲੋ ਭੁੱਕੀ ਚੂਰਾਪੋਸਤ, 100 ਲੀਟਰ ਲਾਹਣ ਅਤੇ 40 ਬੋਤਲਾਂ ਸ਼ਰਾਬ ਸਮੇਤ 2 ਮੋਟਰਸਾਈਕਲਾਂ ਬਰਾਮਦ ਕਰਨ ਤੋਂ ਇਲਾਵਾ ਜੂਆ ਐਕਟ ਤਹਿਤ 4500 ਰੁਪਏ ਦੜਾ ਸਟਾ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਕਾਕਾ ਵਾਸੀ ਬੁਢਲਾਡਾ ਅਤੇ ਦੀਪਕ ਸਿੰਗਲਾ ਵਾਸੀ ਮਾਨਸਾ ਨੂੰ ਮੋਟਰਸਾਈਕਲ ਡਿਸਕਵਰ ਨੰ:ਐਚ.ਆਰ59 ਬੀ-2907 ਸਮੇਤ ਕਾਬੂ ਕਰਕੇ 10 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਕੀਤਾ ਹੈ।ਉਨ੍ਹਾਂ ਕਿਹਾ ਕਿ ਰਾਜਵਿੰਦਰ ਸਿੰਘ ਉਰਫ਼ ਰਾਜੂ ਵਾਸੀ ਝੰਡਾ ਕਲਾਂ ਨੂੰ ਮੋਟਰਸਾਈਕਲ ਬਿਨਾਂ ਨੰਬਰੀ ਸਮੇਤ ਕਾਬੂ ਕਰਕੇ ਦੋ ਕਿਲੋ ਭੁੱਕੀ ਚੂਰਾਪੋਸਤ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਵਾਸੀ ਲਖਮੀਰਵਾਲਾ ਨੂੰ 50 ਲੀਟਰ ਲਾਹਣ,ਜਸਕਰਨ ਸਿੰਘ ਵਾਸੀ ਦੂਲੋਵਾਲ ਨੂੰ 50 ਲੀਟਰ ਲਾਹਣ,ਬਲਵਿੰਦਰ ਸਿੰਘ ਵਾਸੀ ਚੌਧਰੀਵਾਸ (ਹਿਸਾਰ) ਨੂੰ ਕਾਬੂ ਕਰਕੇ 12 ਬੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ।
ਡਾ.ਭਾਰਗਵ ਨੇ ਦੱਸਿਆ ਕਿ ਅਮਰਜੀਤ ਸਿੰਘ ਵਾਸੀ ਦੂਲੋਵਾਲ ਨੂੰ 9 ਬੋਤਲਾਂ ,ਕੁਲਵੰਤ ਸਿੰਘ ਵਾਸੀ ਅਕਲੀਆ ਨੂੰ 9 ਬੋਤਲਾਂ ,ਗੁਰਸੇਵਕ ਸਿੰਘ ਵਾਸੀ ਜ਼ੌੜਕੀਆਂ ਨੂੰ 9 ਬੋਤਲਾਂ ਸ਼ਰਾਬ,ਵਿੱਕੀ ਸ਼ਰਮਾਂ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਰਾ ਵਾਸੀ ਰੋੜੀ (ਹਰਿਆਣਾ) ਨੂੰ ਮੋਟਰਸਾਈਕਲ ਹੀਰੋ ਸਪਲੈਂਡਰ ਪਲੱਸ ਨੰ:ਐਚ.ਆਰ24-ਆਰ-4615 ਸਮੇਤ ਕਾਬੂ ਕਰਕੇ 1 ਬੋਤਲ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੂਆ ਐਕਟ ਤਹਿਤ ਰੋਹਿਤ ਕੁਮਾਰ ਵਾਸੀ ਮਾਨਸਾ ਨੂੰ 3500 ਰੁਪਏ ਅਤੇ ਨਰੇਸ਼ ਕੁਮਾਰ ਵਾਸੀ ਮਾਨਸਾ ਨੂੰ 1000 ਰੁਪਏ ਦੜਾ ਸੱਟਾ ਲਗਾਉਂਦਿਆਂ ਕਾਬੂ ਕੀਤਾ ਹੈ।