ਚੰਡੀਗੜ੍ਹ – ਅੰਤਰਰਾਸ਼ਟਰੀ ਏਅਰਪੋਰਟ ‘ਚ ਜਾਰੀ ਕੀਤੀ ਨਵੀਂ ਅਨੁਸੂਚੀ ਮੁਤਾਬਕ 25 ਐਤਵਾਰਾਂ ਨੂੰ 37 ਉਡਾਨਾਂ ਦਾ ਸੰਚਾਲਨ ਨਾ ਹੋਣ ਦੀ ਸੂਚਨਾ ਮਿਲੀ ਹੈ। ਇਸ ਨਾਲ ਤਿਉਹਾਰਾਂ ਦੇ ਇਸ ਮੌਸਮ ‘ਚ ਮੁਸਾਫਰਾਂ ਦੀਆਂ ਸਮੱਸਿਆਵਾਂ ਜ਼ਿਆਦਾ ਵੱਧ ਜਾਣਗੀਆਂ। ਜਾਣਕਾਰੀ ਮਿਲੀ ਹੈ ਕਿ ਇਹ ਉਡਾਨਾਂ 8 ਅਕਤੂਬਰ ਤੋਂ 31 ਮਾਰਚ 2018 ਤੱਕ ਆਉਣ ਵਾਲੇ 25 ਐਤਵਾਰ ਨੂੰ ਬੰਦ ਹੋਣ ਜਾ ਰਹੀਆਂ ਹਨ।
8 ਅਕਤੂਬਰ ਨੂੰ ਐਤਵਾਰ ਹੈ ਅਤੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਰਨਵੇ ਅਪਗ੍ਰੇਡੇਸ਼ਨ ਕਾਰਨ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7.35 ਤੋਂ ਦੁਪਹਿਰ ਤੋਂ ਬਾਅਦ 3.35 ਵੱਜੇ ਤੱਕ ਉਡਾਨਾਂ ਭਰੀਆਂ ਜਾਣਗੀਆਂ ਪਰ ਹਰੇਕ ਐਤਵਾਰ ਨੂੰ 37 ਉਡਾਨਾਂ ਦਾ ਸੰਚਾਲਨ ਨਹੀਂ ਕੀਤਾ ਜਾਵੇਗਾ।