68 ਸਾਲਾਂ ਬਾਅਦ ਫਿਰ ਤੋਂ ਟਾਟਾ ਸੰਨਜ਼ ਦੀ ਹੋਈ ਏਅਰ ਇੰਡੀਆ
18 ਹਜ਼ਾਰ ਕਰੋੜ ਰੁਪਏ ਦੀ ਲਗਾਈ ਬੋਲੀ
ਰਤਨ ਟਾਟਾ ਨੇ ਟਵੀਟ ਕਰਕੇ ਕੀਤਾ ਸਵਾਗਤ
ਚੰਡੀਗੜ੍ਹ,8 ਅਕਤੂਬਰ(ਬਰਿੰਦਰ ਪੰਨੂੰ/ ਵਿਸ਼ਵ ਵਾਰਤਾ)-ਏਅਰ ਇੰਡੀਆ ਨੂੰ ਟਾਟ ਸੰਨਜ਼ ਗਰੁੱਪ ਨੇ 18 ਹਜਾਰ ਕਰੋੜ ਦੀ ਬੋਲੀ ਲਗਾ ਕੇ ਖਰੀਦ ਲਿਆ ਹੈ। ਦੱਸ ਦਈਏ ਕਿ 1932 ਵਿੱਚ ਟਾਟ ਗਰੁੱਪ ਦੇ ਬਾਨੀ ਜੇਆਰਡੀ ਟਾਟਾ ਨੇ ਇਸ ਏਅਰਲਾਈਨਜ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਇਸ ਦਾ ਨਾਮ ਟਾਟਾ ਏਅਰਲਾਈਨਜ਼ ਸੀ,ਪਰ 1953 ਵਿੱਚ ਹੋਏ ਰਾਸ਼ਟਰੀਕਰਨ ਦੌਰਾਨ ਇਸ ਦੀ ਮਾਲਕੀ ਸਰਕਾਰ ਕੋਲ ਚਲੀ ਗਈ ਸੀ। ਹੁਣ ਵਾਪਸ ਲਗਭਗ 68 ਸਾਲਾਂ ਦੇ ਵਕਫੇ ਮਗਰੋਂ ਟਾਟਾ ਸੰਨਜ਼ ਨੇ 12,906 ਕਰੋੜ ਦੀ ਸੁਰੱਖਿਅਤ ਬੋਲੀ ਤੋਂ ਕਿਤੇ ਜਿਆਦਾ 18000 ਕਰੋੜ ਰੁਪਏ ਦੀ ਬੋਲੀ ਲਗਾ ਕੇ 100 ਫੀਸਦੀ ਸ਼ੇਅਰ ਖਰੀਦ ਲਏ ਹਨ।
Welcome back, Air India 🛬🏠 pic.twitter.com/euIREDIzkV
— Ratan N. Tata (@RNTata2000) October 8, 2021