ਮਾਲੇਰਕੋਟਲਾ 27 ਅਪ੍ਰੈਲ (ਵਿਸ਼ਵ ਵਾਰਤਾ)- ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ, ਮਾਲੇਰਕੋਟਲਾ ਇੰਜ. ਹਰਵਿੰਦਰ ਸਿੰਘ ਨੇ ਦੱਸਿਆ ਕਿ 66 ਕੇ.ਵੀ ਗਰਿੱਡ ਸ/ਸ ਮਲੇਰਕੋਟਲਾ ਦੀ ਜਰੂਰੀ ਮੇਟੀਨੇਸ ਅਤੇ ਰਿਪੇਅਰ ਕਾਰਨ ਮਿਤੀ 28 ਅਪ੍ਰੈਲ 2024 ਦਿਨ ਐਤਵਾਰ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਇਸ 66 ਕੇ.ਵੀ ਗਰਿੱਡ ਤੋਂ ਚਲਦੇ ਸਾਰੇ 11ਕੇ.ਵੀ. ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਮਾਲੇਰਕੋਟਲਾ ਸ਼ਹਿਰ ਅਤੇ ਨੇੜਲੇ ਇਲਾਕਿਆਂ ਦੀ ਵੀ ਬਿਜਲੀ ਸਪਲਾਈ ਬੰਦ ਰਹੇਗੀ।
ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ, ਮਾਲੇਰਕੋਟਲਾ ਇੰਜ. ਹਰਵਿੰਦਰ ਸਿੰਘ ਨੇ ਦੱਸਿਆ ਇਸ ਪਾਵਰ ਕੱਟ ਕਾਰਨ ਨੁਸ਼ਹਿਰਾ, ਏਕਤਾ ਨਗਰ, ਸਿਵਲ ਹਸਪਤਾਲ, ਹਸਪਤਾਲ ਰੋਡ, ਰੇਲਵੇ ਰੋਡ, ਰੇਲਵੇ ਸਟੇਸ਼ਨ, ਇੰਡਸਟ੍ਰੀਅਲ ਏਰੀਆ, ਤਾਰਾ ਕਾਨਵੈਂਟ ਸਕੂਲ, ਠੰਡੀ ਸੜਕ, ਨਵੀਂਆਂ ਕਚਿਹਰੀਆਂ, ਸ਼ਾਸ਼ਤਰੀ ਨਗਰ, ਕਪਾਹ ਮਿੱਲ, ਨੋਧਰਾਨੀ ਰੋਡ, ਆਦਮਪਾਲ ਰੋਡ, ਸੱਟਾ ਚੌਂਕ, ਦਿੱਲੀ ਗੇਟ, ਤੇਲੀਆਂ ਬਜ਼ਾਰ, ਅਜੀਮਪੁਰਾ, ਕਲੱਬ ਚੌਂਕ, ਸਰਹੰਦੀ ਗੇਟ, ਮੁਹੱਲਾ ਖਟੀਕਾਂ, ਹਨੁਮਾਨ ਮਦਿੰਰ, ਬਠਿਡੀਆਂ ਮੁਹੱਲਾ, ਘਾਹ ਮੰਡੀ, ਛੋਟਾ ਚੌਂਕ, ਮੁਬਾਰਿਕ ਮਜਿੰਲ, ਕਾਲਜ ਰੋਡ, ਨਿਰੰਕਾਰੀ ਭਵਨ, ਗੁਰਦੁਆਰਾ ਹਾਅ ਦਾ ਨਾਅਰਾ, ਸਰਕਾਰੀ ਕਾਲਜ, ਗਰੇਵਾਲ ਚੌਂਕ, ਅਜੀਤ ਸਿੰਘ ਨਗਰ, ਜੁਝਾਰ ਸਿੰਘ ਨਗਰ, ਜੈਨ ਸਮਾਦ ਮਦਿੰਰ, ਜੀ.ਟੀ.ਬੀ ਕਲੋਨੀ, ਮੁਲਤਾਨੀ ਚੌਂਕ, ਕਿਲਾ ਰਹਿਮਤਗੜ੍ਹ, ਅਗਰ ਨਗਰ, ਡੀ.ਸੀ ਦਫਤਰ, ਰੋਜ਼ ਅਵੈਨਿਉ, ਨਾਭਾ ਰੋਡ, ਬਾਜੀਗਰ ਬਸਤੀ, ਧੁਰੀ ਰੋਡ, ਟਰੱਕ ਯੁਨਿਅਨ, ਲੋਹਾ ਬਜ਼ਾਰ, ਮਿਲਖ ਰੋਡ, ਮੁਹੱਲਾ ਸਾਦੇ ਵਾਲਾ, ਪੱਥਰਾਂ ਭੁਮੰਸੀ, ਨਿਸ਼ਾਂਤ ਕਲੋਨੀ, ਈਦਗਾਹ ਰੋਡ, ਸੁਨਾਮੀ ਗੇਟ, ਸ਼ੀਸ਼ ਮਹਿਲ, ਕਮਲ ਸਿਨੇਮਾ ਰੋਡ, ਰਵਿਦਾਸ ਨਗਰ, ਮਦੇਵੀ ਰੋਡ, ਕੁਟੀ ਰੋਡ, ਮੁਹੱਲਾ ਭੂੰਮਸੀ, ਅਨਾਜ ਮੰਡੀ, ਸਬਜੀ ਮੰਡੀ, ਪ੍ਰੇਮ ਨਗਰ, ਦਸ਼ਮੇਸ਼ ਨਗਰ, ਸੁਦੰਰ ਵਿਹਾਰ, ਅਮਰ ਕਲੋਨੀ, ਪਵਨ ਇਨਕਲੇਵ, ਮਹਿਰਾ ਕਲੋਨੀ, ਅਲ-ਫਲਾਅ ਕਲੋਨੀ, ਬੀਲਾਲ ਨਗਰ, ਸ਼ੋਭਾ ਸਿੰਘ ਇਨਕਲੇਵ, ਵੀ.ਆਈ.ਪੀ ਕਲੋਨੀ, ਸੋਮ-ਸਨ ਕਲੋਨੀ, ਰਾਧਾ ਕ੍ਰਿਸ਼ਨ ਇਨਕਲੇਵ, ਸਟੇਡੀਅਮ ਰੋਡ ਦੇ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।