ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਤਮਗਾ ਜੇਤੂਆਂ ਨੂੰ ਦਿੱਤੀ ਵਧਾਈ
ਚੰਡੀਗੜ੍ਹ, 12 ਫਰਵਰੀ (ਵਿਸ਼ਵ ਵਾਰਤਾ)- ਪੰਜਾਬ ਦੇ ਖਿਡਾਰੀਆਂ ਨੇ ਇੱਕ ਵਾਰ ਫੇਰ ਖੇਡਾਂ ਦੇ ਖੇਤਰ ਵਿੱਚ ਆਪਣੀ ਛਾਪ ਛੱਡੀ ਹੈ। ਨਾਗਪੁਰ ਵਿਖੇ 7 ਤੋਂ 11 ਫਰਵਰੀ ਤੱਕ 63ਵੀਆਂ ਕੌਮੀ ਸਕੂਲ ਖੇਡਾਂ ਤਹਿਤ ਹੋਈ ਮਿੰਨੀ ਗੋਲਫ ਚੈਂਪੀਅਨਸ਼ਿਪ ਵਿੱਚ ਸੂਬੇ ਦੇ ਖਿਡਾਰੀਆਂ ਨੇ ਝੋਲੀ ਭਰ ਕੇ ਤਮਗੇ ਜਿੱਤੇ ਹਨ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅੰਡਰ – 17 ਵਰਗ ਵਿੱਚ ਕੁੜੀਆਂ ਦੀ ਟੀਮ ਨੇ ਓਵਰਆਲ ਚੈਂਪੀਅਨ ਬਣਨ ਦਾ ਮਾਣਹਾਸਿਲ ਕੀਤਾ। ਇਸੇ ਉਮਰ ਵਰਗ ਦੇ ਸਿੰਗਲਜ ਮੁਕਾਬਲਿਆਂ ਵਿੱਚ ਨਵਨੀਤ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ, ਜਦੋਂ ਕਿ ਮੁੰਡਿਆਂ ਦੇ ਅੰਡਰ – 17 ਡਬਲਜ ਵਰਗ ਵਿੱਚਰਿਤਿਕ ਅਤੇ ਯੋਗਰਾਜ ਸਿੰਘ ਦੀ ਟੀਮ ਨੇ ਚਾਂਦੀ ਦਾ ਤਮਗਾ ਜਿੱਤਿਆ। ਕੁੜੀਆਂ ਦੇ ਅੰਡਰ -19 ਸਿੰਗਲਜ ਵਰਗ ਵਿੱਚ ਹਰਪ੍ਰੀਤ ਕੌਰ ਨੇ ਸੋਨ ਤਮਗਾ ਜਿੱਤਿਆ। ਇਸੇ ਉਮਰਵਰਗ ਦੇ ਟੀਮ ਮੁਕਾਬਲਿਆਂ ਵਿੱਚ ਸੋਨਲ ਅਤੇ ਰਮਨਦੀਪ ਕੌਰ ਨੇ ਚਾਂਦੀ ਦਾ ਤਮਗਾ ਜਿੱਤਿਆ। ਮੁੰਡਿਆਂ ਦੇ ਅੰਡਰ -19 ਟੀਮ ਉਮਰ ਵਰਗ ਵਿੱਚ ਸੂਬੇ ਦੀ ਟੀਮ ਨੇ ਕਾਂਸੀ ਅਤੇਇਸੇ ਉਮਰ ਵਰਗ ਦੇ ਸਿੰਗਲਜ ਮੁਕਾਬਲਿਆਂ ਵਿੱਚ ਪ੍ਰੀਤਇੰਦਰਜੀਤ ਸਿੰਘ ਨੇ ਚਾਂਦੀ ਦਾ ਤਮਗਾ ਜਿੱਤਿਆ।
ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਖਿਡਾਰੀਆਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਉਹਨਾਂ ਨੂੰ ਭਵਿੱਖ ਦੇ ਖੇਡ ਸਿਤਾਰੇ ਦੱਸਿਆਹੈ। ਸ੍ਰੀਮਤੀ ਚੌਧਰੀ ਨੇ ਟੀਮ ਦੇ ਨਾਲ ਗਏ ਕੋਚਾਂ ਰਾਜੀਵ ਸੇਠੀ, ਰਾਜੇਸ਼ ਕੁਮਾਰ, ਬਲਜੀਤ ਕੌਰ, ਰੋਹਨ ਸ਼ਰਮਾ, ਸਾਜਿਦ ਇਕਬਾਲ, ਸ਼ੁਭਮ ਅਤੇ ਹੁਕਮ ਚੰਦ ਨੂੰ ਵੀ ਵਧਾਈ ਦਿੱਤੀਹੈ। ਇਸ ਟੀਮ ਦੇ ਜਨਰਲ ਮੈਨੇਜਰ ਸ਼ੰਕਰ ਸਿੰਘ ਨੇਗੀ (ਲੈਕਚਰਾਰ ਸਰੀਰਕ ਸਿੱਖਿਆ) ਸਨ। ਦੱਸਣਯੋਗ ਹੈ ਕਿ ਪੰਜਾਬ ਸਕੂਲ ਖੇਡਾਂ ਦੇ ਆਰਗੇਨਾਈਜ਼ਰ ਰੁਪਿੰਦਰ ਰਵੀ ਹਨ।
ਪੰਜਾਬ ਮਿੰਨੀ ਗੋਲਫ ਐਸੋਸੀਏਸ਼ਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਜੱਟਪੁਰੀ ਨੇ ਦੱਸਿਆ ਕਿ ਟੀਮ ਦਾ ਵਾਪਸੀ ਉੱਤੇ ਐਸੋਸੀਏਸ਼ਨ ਵੱਲੋਂ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਮਿੰਨੀ ਗੋਲਫ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਸੂਰਜ ਸਿੰਘ ਯੋਤੀਕਰ ਵੀ ਮੌਜੂਦ ਸਨ।